ਈਟ ਰਾਈਟ ਮਿਲੇਟ ਮੇਲਾ ਤੇ ਵਾਕਾਥੋਨ ਅੱਜ (23 ਅਪ੍ਰੈਲ ਨੂੰ)
ਪਟਿਆਲਾ 22 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ) ਦੇ ਸਹਿਯੋਗ ਨਾਲ ਕੌਮਾਂਤਰੀ ਮਿਲੇਟ ਸਾਲ-2023 ਨੂੰ ਮੁੱਖ ਰੱਖਦਿਆਂ ਆਪਣਾ ਵਿਰਸਾ, ਮੂਲ ਅਨਾਜ 23 ਅਪ੍ਰੈਲ ਨੂੰ ਈਟ ਰਾਈਟ ਮਿਲੇਟ ਮੇਲਾ ਅਤੇ ਵਾਕਾਥੋਨ ਈਵੈਂਟ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਸਵੇਰੇ 6 ਵਜੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਵਾਕਾਥੋਨ ਲਈ ਦੌੜਾਕ ਇੱਕਠੇ ਹੋਣਗੇ ਅਤੇ ਸਵੇਰੇ 6:15 ਵਜੇ ਜ਼ੁੰਬਾ ਹੋਵੇਗਾ ਅਤੇ ਸਵੇਰੇ 7 ਵਜੇ ਵਾਕਾਥੋਨ ਸ਼ੁਰੂ ਹੋਵੇਗੀ ਜਦਕਿ 8 ਵਜੇ ਈਟ ਰਾਈਟ ਮਿਲਟ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ ਦੁਪਹਿਰ 12 ਵਜੇ ਤੱਕ ਚਲੇਗਾ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਸ ਮੇਲੇ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਮੂਲ ਅਨਾਜ ਭਾਵ ਮਿਲੇਟਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਮੂਲ ਅਨਾਜ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ। ਮੇਲੇ ਵਿੱਚ ਮੂਲ ਅਨਾਜਾਂ ਕੁਟਕੀ, ਰਾਗੀ, ਕੋਦੋ, ਬਾਜਰਾ, ਜਵਾਰ, ਸੈਣਾ, ਪਾਵਨ ਆਦਿ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।