ਯੰਗ ਖ਼ਾਲਸਾ ਮੈਰਾਥੋਨ ਦੀ ਟੀ ਸ਼ਰਟ ਤੇ ਮੈਡਲ ਜਾਰੀ, 2 ਅਕਤੂਬਰ ਨੂੰ ਹੋਵੇਗੀ ਯੰਗ ਖ਼ਾਲਸਾ ਮੈਰਾਥੋਨ -ਜੇਲ ਮੰਤਰੀ ਹਰਜੋਤ ਸਿੰਘ ਬੈਂਸ, ਬਲੇਡ ਰਨਰ ਮੇਜਰ ਡੀ.ਪੀ. ਸਿੰਘ ਤੇ ਫ਼ਿਲਮੀ ਐਕਟਰ ਜਰਨੈਲ ਸਿੰਘ ਵੀ ਕਰਨਗੇ ਸ਼ਮੂਲੀਅਤ
ਪਟਿਆਲਾ, 23 ਸਤੰਬਰ:
ਯੰਗ ਖ਼ਾਲਸਾ ਫਾਊਂਡੇਸ਼ਨ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ 2 ਅਕਤੂਬਰ 2022 ਨੂੰ ਕਰਵਾਈ ਜਾਣ ਵਾਲੀ ਤੀਜੀ ਯੰਗ ਖ਼ਾਲਸਾ ਮੈਰਾਥੋਨ ਦੀ ਟੀ ਸ਼ਰਟ ਅਤੇ ਮੈਡਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿੱਚ ਰਿਲੀਜ ਕੀਤਾ ਗਿਆ।
ਓ.ਐਸ.ਡੀ. ਟੂ ਮੁੱਖ ਮੰਤਰੀ (ਚੇਅਰਮੈਨ ਦਿਹਾਤੀ ਵਿਕਾਸ ਬੋਰਡ) ਡਾ. ਓਂਕਾਰ ਸਿੰਘ ਟੀ-ਸ਼ਰਟ ਤੇ ਮੈਡਲ ਜਾਰੀ ਕਰਦਿਆਂ ਯੰਗ ਖ਼ਾਲਸਾ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਨੌਜਵਾਨਾਂ ਨੂੰ ਇਸ ਮੈਰਾਥੋਨ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ , ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ ਤੇ ਏ.ਪੀ.ਆਰ.ਓ. ਪਟਿਆਲਾ ਹਰਦੀਪ ਸਿੰਘ, ਗਿਆਨੀ ਫੂਲਾ ਸਿੰਘ, ਗਿਆਨੀ ਹਰਵਿੰਦਰ ਸਿੰਘ , ਮੈਨੇਜਰ ਜਰਨੈਲ ਸਿੰਘ , ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ,ਗੁਰਦਵਾਰਾ ਮੋਤੀ ਬਾਗ ਸਾਹਿਬ ਤੋਂ ਮੈਨੇਜਰ ਇੰਦਰਜੀਤ ਸਿੰਘ ਵੀ ਮੌਜੂਦ ਰਹੇ।
ਯੰਗ ਖਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ ਅਤੇ ਗੁਰਮੀਤ ਸਿੰਘ ਸਡਾਣਾ, ਸਿਮਰਨ ਸਿੰਘ ਗਰੇਵਾਲ, ਐਡਵੋਕੇਟ ਪਰਮਵੀਰ ਸਿੰਘ, ਸਮਾਰਟੀ ਜਸਲੀਨ ਸਿੰਘ, ਸੁਖਵਿੰਦਰ ਸਿੰਘ ਸੇਠੀ ਤੇ ਰਾਜਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੈਰਾਥੋਨ ਲਈ ਲੱਗਭਗ 4000 ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮੈਰਾਥੋਨ ਨੂੰ ਪੰਜਾਬ ਦੇ ਜੇਲ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਫਿਲਮ ਐਕਟਰ ਜਰਨੈਲ ਸਿੰਘ, ਬਲੇਡ ਰਨਰ ਮੇਜਰ ਡੀ ਪੀ ਸਿੰਘ ਵੀ ਸ਼ਿਰਕਤ ਕਰਨਗੇ।ਇਸ ਤੋਂ ਇਲਾਵਾ ਪਟਿਆਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਨਾਲ ਲੱਗਦੇ ਇਲਾਕਿਆਂ ਤੋਂ ਵੀ ਲੋਕ ਭਾਗ ਲੈਣਗੇ
ਮੀਟਿੰਗ ਵਿੱਚ ਯੰਗ ਖ਼ਾਲਸਾ ਮੈਰਾਥੋਨ ਦੇ ਕੋ ਸਪੋਸਰਜ ਜੀ ਐਮ ਫਾਈਨਾਂਸ ਅਮਰ ਹਸਪਤਾਲ ਬਲਵਿੰਦਰ ਸਿੰਘ, ਤੁਲਸੀ ਹੀਰੋ ਦੇ ਜੀ ਐਮ ਰਜਿੰਦਰ ਕੁਮਾਰ ਭੱਲਾ, ਏਲਕਟਰੋ ਵੇਵਸ ਤੋਂ ਜੋਤ, ਗੁਰੂ ਤੇਗ ਬਹਾਦਰ ਸੇਵਕ ਜਥੇ ਵਲੋ ਪ੍ਰੇਮ ਸਿੰਘ, ਤਰਲੋਕ ਸਿੰਘ ਤੋਰਾ ਵੀ ਹਾਜਿਰ ਰਹੇ।
********