ਡਾ. ਸਵਰਾਜ ਸਿੰਘ ਨੂੰ ਰਾਸ਼ਟਰੀਯ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
Harpreet Kaur ( TMT)
( ਪਟਿਆਲਾ ) ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ:) ਵਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾਂ ਹੇਠ ਮੰਚ ਦੀ ਛੱਬੀਵੀਂ ਵਰ੍ਹੇਗੰਢ ਮੌਕੇ ‘ਰੰਗਾਂ ਭਰੀ ਸ਼ਾਮ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੇਘ ਚੰਦ ਸ਼ੇਰਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਕਾਸ ਸੱਭਰਵਾਲ (ਏ.ਆਈ.ਜੀ. ਪੰਜਾਬ ਪੁਲਿਸ) ਮੁੱਖ ਸਰਪ੍ਰਸਤ ਰਾਸ਼ਟਰੀਯ ਜਯੋਤੀ ਕਲਾ ਮੰਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਵਿਸ਼ਵ ਚਿੰਤਕ, ਉੱਘੇ ਵਿਦਵਾਨ, ਸਾਹਿਤਕਾਰ ਰਾਸ਼ਟਰੀ—ਅੰਤਰ ਰਾਸ਼ਟਰੀ ਪੱਧਰ ਤੇ ਸਨਮਾਨ ਵਿਜੇਤਾ ਡਾ. ਸਵਰਾਜ ਸਿੰਘ ਨੂੰ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮੇਘ ਚੰਦ ਸ਼ੇਰ ਮਾਜਰਾ ਨੇ ਬੋਲਦਿਆਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਸਾਡੇ ਨੌਜਵਾਨਾਂ ਤੇ ਵਿਦੇਸ਼ੀ ਸੱਭਿਅਤਾ ਦਾ ਪ੍ਰਭਾਵ ਜਿਆਦਾ ਹਾਈ ਹੋ ਰਿਹਾ ਹੈ। ਨੌਜਵਾਨਾਂ ਨੂੰ ਦੇਸ਼ ਹੀ ਰੁਜਗਾਰ ਦੇ ਮੌਕੇ ਤਲਾਸ਼ਨੇ ਚਾਹੀਦੇ ਹਨ। ਵਿਕਾਸ ਸੱਭਰਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਅਪਾਣੀਆਂ ਜੜ੍ਹਾਂ ਅਤੇ ਜੁੜਕਾਂ ਚਾਹੀਦਾ ਹੈ। ਆਈਆਂ ਸ਼ਖਸ਼ੀਅਤਾਂ ਨੇ ਮੰਚ ਨੇ ਪ੍ਰੋਗਰਾਮਾਂ ਤੇ ਉਪਰਾਲਿਆਂ ਦੀ ਸ਼ਲਾਘਾ ਕੀਤਾ। ਇਸ ਮੌਕੇ ਭਗਵਾਨ ਦਾਸ ਜੁਨੇਜਾ ਗਰੀਨਮੈਨ ਐਵਾਰਡੀ, ਇੰਜੀ: ਹਰਬੰਸ ਸਿੰਘ ਕੁਲਾਰ ਚੇਅਰਮੈਨ, ਇੰਜੀ: ਨਰਿੰਦਰ ਸਿੰਘ ਪ੍ਰਧਾਨ, ਵਰਿੰਦਰ ਵਰਮਾ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਤ੍ਰਿਭਵਨ ਗੁਪਤਾ ਪ੍ਰਧਾਨ ਦੁਸ਼ਹਿਰਾ ਕਮੇਟੀ, ਅਕਸ਼ੇ ਗੋਪਾਲ, ਅਨਿਲ ਅਗਰਵਾਲ, ਅਮ੍ਰਿਤਬੀਰ ਸਿੰਘ ਗੁਲਾਟੀ, ਡਾ. ਚਾਰਵੀ ਠਾਕੁਰ, ਧੀਰਜ ਗੋਇਲ, ਨਰਿੰਦਰ ਮਿੱਤਲ, ਅਜੇ ਗੋਇਲ, ਦਰਸ਼ਨ ਜਿੰਦਲ, ਗੁਰਿੰਦਰ ਖਹਿਰਾ, ਗੁਰਵਿੰਦਰ ਕੌਰ, ਪਿੰਕੀ, ਵਿਲੀਅਮਜੀਤ ਸਿੰਘ, ਨਵਨੀਤ ਵਾਲੀਆ, ਮਮਤਾ ਠਾਕੁਰ ਨੇ ਆਪਣੇ—ਆਪਣੇ ਵਿਚਾਰ ਰੱਖੇ। ਮੰਚ ਸੰਚਾਲਣਾ ਡਾ. ਧਰਮਿੰਦਰ ਸੰਧੂ ਨੇ ਬਹੁਤ ਵਧੀਆ ਤਰੀਕੇ ਨਾਲ ਸੰਚਾਲਤ ਕੀਤੀ। ਰੰਗ ਭਰੀ ਸ਼ਾਮ ਵਿੱਚ ਵਿਜੇ ਸਾਗਰ, ਪਰਮ ਰੁਪਾਲ, ਪ੍ਰੇਮ ਸੇਠੀ ਨੇ ਫਿਲਮੀ ਗੀਤ ਗਾਕੇ ਝੂੰਮਣ ਲਈ ਮਜਬੂਰ ਕੀਤਾ। ਛੋਟੇ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰੋਗਰਮਾ ਵਿੱਚ ਗਿਨੀ ਗੁਰਸਾਜ, ਰੂਬਲ ਪ੍ਰੀਤ, ਅਮਨਪ੍ਰੀਤ ਕੌਰ, ਦੇ ਵਿਦਿਆਥੀਆਂ ਨੇ ਬਹੁਤ ਸ਼ਾਨਦਾਰ ਪੇਸ਼ਕਾਰੀਆਂ ਪੇਸ਼ ਕੀਤੀਆਂ ਜੋ ਕਿ ਬਹੁਤ ਤਾਰੀਫ ਏ ਕਾਬਲ ਸੀ।