ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਮਾਸ ਮੋਬਿਲਾਈਜੇਸ਼ਨ ਫਾਰ ਮਿਸ਼ਨ ਲਾਇਫ ਪ੍ਰੋਗਰਾਮ

Suman (TMT)
( ਪਟਿਆਲਾ ) ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਪਟਿਆਲਾ ਵਣ ਰੇਂਜ ਅਤੇ ਜੇ.ਸੀ. ਬੋਸ. ਈਕੋ ਕਲੱਬ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਦੇਸ਼ ਭਗਤ ਹਾਲ ਵਿੱਚ ਮਾਸ ਮੋਬਿਲਾਈਜੇਸ਼ਨ ਫਾਰ ਮਿਸ਼ਨ ਲਾਇਫ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਨੇ ਕੀਤੀ ਅਤੇ ਮੁੱਖ ਮਹਿਮਾਨ ਦੀ ਭੂਮਿਕਾ ਸੁਰਿੰਦਰ ਸ਼ਰਮਾ, ਵਣ ਰੇਂਜ ਅਫਸਰ ਪਟਿਆਲਾ ਅਤੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਸ਼੍ਰੀ ਅਮਨ ਅਰੌੜਾ ਫੀਲਡ ਅਫਸਰ ਨੇ ਅਦਾ ਕੀਤੀ। ਕਾਰਜਕ੍ਰ੍ਰਮ ਦੇ ਸੰਯੋਜਕ ਟੈਗੋਰ ਹਾਊਸ ਦੇ ਇੰਚਾਰਜ ਚਰਨਜੀਤ ਸਿੰਘ ਅਤੇ ਈਵੈਂਟ ਕੋਆਰਡੀਨੇਟਰ ਵਜੋਂ ਅਨਿਲ ਕੁਮਾਰ ਭਾਰਤੀ ਅਤੇ ਜੇ.ਸੀ. ਬੋਸ. ਈਕੋ ਕਲੱਬ ਦੇ ਇੰਚਾਰਜ ਸੁਨੀਲ ਗਰਗ ਨੇ ਕਾਰਜਕ੍ਰਮ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁਲਾ ਯੋਗਦਾਨ ਦਿੱਤਾ।
ਸੱਭ ਤੋ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਦਿੱਤੀ । ਮੁੱਖ ਮਹਿਮਾਨ ਸੁਰਿੰਦਰ ਸ਼ਰਮਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਵਾਤਾਵਰਣ ਦੀ ਸੰਭਾਲ ਲਈ ਚਲਾਏ ਜਾ ਰਹੇ ਮਾਸ ਮੋਬਿਲਾਈਜੇਸ਼ਨ ਫਾਰ ਮਿਸ਼ਨ ਲਾਇਫ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਾਮਯਾਬ ਬਨਾਉਣ ਲਈ ਸਾਨੂੰ ਸੱਭ ਨੂੰ ਮਿਲ ਜੁਲ ਕੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਨਾ ਪਵੇਗਾ।ਇਸੇ ਮੋਕੇ ਈਕੋ ਕੱਲਬ ਦੇ ਇੰਚਾਰਜ ਸੁਨੀਲ ਗਰਗ, ਟੈਗੋਰ ਹਾਉਸ ਦੇ ਇੰਚਾਰਜ ਚਰਨਜੀਤ ਸਿੰਘ, ਈਵੈਂਟ ਕੋਆਰਡੀਨੇਟਰ ਅਨਿਲ ਕੁਮਾਰ ਭਾਰਤੀ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਨੂੰ ਵਾਤਾਵਰਣ ਦੀ ਸੰਭਾਲ ਮੁਹਿੰਮ ਵਿੱਚ ਵੱਧ—ਚੱੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਵਣ ਰੇਂਜ ਅਫਸਰ ਸੁਰਿੰਦਰ ਸ਼ਰਮਾ ਨੂੰ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਮਹਾ ਮੰਤਰੀ ਅਨਿਲ ਗੁਪਤਾ, ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਐਨ.ਕੇ.ਜੈਨ ਦੀ ਤਰਫੋਂ ਪ੍ਰਿੰਸੀਪਲ ਰਿਪੁਦਮਨ ਸਿੰਘ ਅਤੇ ਮੋਕੇ ਤੇ ਮੌਜੂਦ ਅਧਿਆਪਕਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਵਾਤਾਰਣ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਤੇ ਹਰ ਸਾਲ ਘੱਟੋ ਘੱਟ ਇੱਕ ਇੱਕ ਰੁੱਖ ਲਗਾਉਣ ਦੀ ਸਹੁੰ ਵੀ ਚੁਕਾਈ ਗਈ।