ਮੈਟਲ ਦੀ ਜਾਂਚ ਲਈ ਸਬਜ਼ੀਆਂ ਦੇ ਲਏ ਸਰਵੇਲੈਂਸ ਸੈਂਪਲ
Harpreet Kaur (TMT)
ਪਟਿਆਲਾ, 19 ਮਈ:
ਕਮਿਸ਼ਨਰ ਫੂਡ ਐਂਡ ਡਰੱਗ ਦੀਆਂ ਗਾਈਡ ਲਾਈਨ ਅਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਭਰ ਵਿੱਚ ਸਬਜ਼ੀਆਂ ਵਿੱਚ ਮੈਟਲ ਦੀ ਮਾਤਰਾ ਚੈੱਕ ਕਰਨ ਲਈ ਚਲਾਈ ਜਾ ਰਹੀ ਸਰਵੇਲੈਂਸ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਹਰੀਆਂ ਸਬਜ਼ੀਆਂ ਦੇ 10 ਸਰਵੈਲ਼ੈਂਸ ਸੈਂਪਲ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਅਫ਼ਸਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਪੁਨੀਤ ਸ਼ਰਮਾ ਵੀ ਸ਼ਾਮਲ ਸਨ, ਵੱਲੋਂ ਪਟਿਆਲਾ ਸ਼ਹਿਰ ਅਤੇ ਰਾਜਪੁਰਾ ਵਿੱਚ ਵਿੱਚ ਸਬਜ਼ੀ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉੱਥੋਂ ਸਬਜ਼ੀਆਂ ਜਿਨ੍ਹਾਂ ਵਿੱਚ ਸ਼ਿਮਲਾ ਮਿਰਚ, ਆਲੂ, ਟਿਂਡੇ, ਟਮਾਟਰ, ਭਿੰਡੀ, ਬੈਂਗਣ ਆਦਿ ਸ਼ਾਮਲ ਹਨ ਦੇ ਪੰਜ ਸਰਵੇਲੈਂਸ ਸੈਂਪਲ ਪਟਿਆਲਾ ਸ਼ਹਿਰ ਅਤੇ ਪੰਜ ਸਰਵੇਲੈਂਸ ਸੈਂਪਲ ਰਾਜਪੁਰਾ ਤੋਂ ਲਏ ਗਏ। ਉਹਨਾਂ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾਂ ਨੂੰ ਖਰੜ ਲੈਬ ਵਿੱਚ ਮੈਟਲ ਦੀ ਜਾਂਚ ਲਈ ਭੇਜਿਆ ਜਾਵੇਗਾ।
ਇਸ ਮੌਕੇ ਉਹਨਾਂ ਵੱਲੋਂ ਸਬਜ਼ੀ ਵਿਕਰੇਤਾ ਨੂੰ ਗੱਲੀਆਂ, ਸੜੀਆਂ ਅਤੇ ਜ਼ਿਆਦਾ ਪੱਕੀਆਂ ਹੋਈਆ ਸਬਜ਼ੀਆਂ ਨਾ ਵੇਚਣ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਵਿੱਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।