ਜ਼ਿਲ੍ਹਾ ਪੱਧਰੀ ਨੈੱਟਬਾਲ ਲੜਕਿਆਂ ਦੇ ਅੰਡਰ-17 ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਨੇ ਪਹਿਲਾ, ਪਾਤੜਾ ਨੇ ਦੂਜਾ ਅਤੇ ਰਾਜਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ
suman sidhu (TMT)
(ਪਟਿਆਲਾ)- 67ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2023-24 ਦਾ ਨੈੱਟਬਾਲ ਅੰਡਰ-17 ਲੜਕਿਆਂ ਦਾ ਟੂਰਨਾਮੈਂਟ ਕਨਵੀਨਰ ਸ੍ਰੀ ਵਿਵੇਕ ਤਿਵਾੜੀ ਜੀ (ਪ੍ਰਿੰਸੀਪਲ, ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ), ਸ੍ਰੀਮਤੀ ਇੰਦੂ ਬਾਲਾ ਜੀ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ. ਤ੍ਰਿਪੜੀ, ਪਟਿਆਲਾ) ਅਤੇ ਸ੍ਰੀ ਪਵਿੱਤਰ ਸਿੰਘ ਜੀ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ. ਸ਼ੁਤਰਾਣਾ, ਪਟਿਆਲਾ) ਦੀ ਅਗਵਾਈ ਵਿੱਚ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ।ਨੈੱਟਬਾਲ ਅੰਡਰ-17 ਲੜਕਿਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ੋਨ ਦੀਆਂ ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-1 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ, ਜ਼ੋਨ ਪਾਤੜਾ ਦੀ ਟੀਮ ਨੇੇ ਦੂਜਾ ਅਤੇ ਜ਼ੋਨ ਰਾਜਪੁਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸ੍ਰੀਮਤੀ ਇੰਦੂ ਬਾਲਾ ਜੀ ਨੇ ਕਿਹਾ ਕਿ ਹਰ ਬੱਚੇ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਨਾਲ ਬੱਚਿਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।ਸ੍ਰੀਮਤੀ ਇੰਦੂ ਬਾਲਾ ਜੀ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਹਰ ਟੀਮ ਦੇ ਹਰ ਖਿਡਾਰੀ ਨੇ ਆਪਣੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਹਰ ਮੈਚ ਬਹੁਤ ਹੀ ਰੋਮਾਂਚਕ ਰਿਹਾ ਹੈ। ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸ.ਮਿ.ਸ. ਖੇੜੀ ਗੁੱਜਰਾਂ), ਸ੍ਰੀਮਤੀ ਨੀਲਮ ਚੌਧਰੀ (ਡੀ.ਪੀ.ਈ., ਸ.ਹ.ਸ. ਰਾਜਪੁਰਾ ਟਾਊਨ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ), ਸ੍ਰੀਮਤੀ ਜੋਤੀ (ਪੀ.ਟੀ.ਆਈ., ਸ.ਹ.ਸ. ਰਾਜਪੁਰਾ ਟਾਊਨ), ਸ੍ਰੀਮਤੀ ਸੁਸ਼ੀਲਾ ਵਸ਼ਿਸ਼ਟ (ਡੀ.ਪੀ.ਈ., ਐੱਸ.ਡੀ.ਕੇ. ਸ਼ਕੁੰਤਲਾ ਸੀ. ਸੈ. ਸਕੂਲ), ਸ੍ਰੀਮਤੀ ਮਨਵੀਰ ਕੌਰ (ਪੀ.ਟੀ.ਆਈ., ਸ.ਸ.ਸ.ਸ. ਤ੍ਰਿਪੜੀ) ਅਤੇ ਹੋਰ ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਮੋਜੂਦ ਸਨ।