Punjab-ChandigarhTop NewsUncategorized

ਏਸ਼ੀਅਨ ਕਾਲਜ਼ ਪਟਿਆਲਾ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਯੁਵਾ ਉਤਸਵ – 2047 ਦਾ ਆਯੋਜਨ

Harpreet Kaur ( TMT)

ਮਿਤੀ 9 ਮਈ 2023 ਨੂੰ ਏਸ਼ੀਅਨ ਕਾਲਜ਼, ਪਟਿਆਲਾ ਵਿਖੇ ਨਹਿਰੂ ਯੁਵਾ ਕੇਂਦਰ ,ਪਟਿਆਲਾ, ਪੰਜਾਬ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ,ਭਾਰਤ ਸਰਕਾਰ ) ਵੱਲੋਂ ਯੁਵਾ ਉਤਸਵ –ਭਾਰਤ @ 2047 : ਥੀਮ – ਪੰਚ ਪਰਾਨ ਆਫ਼ ਅੰਮ੍ਰਿਤ ਕਾਲ ਦਾ ਆਯੋਜਨ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਮੈਂਬਰ ਆਫ਼ ਪਾਰਲੀਮੈਂਟ ,ਭਾਰਤ ਸਰਕਾਰ ਮਹਾਰਾਣੀ ਪ੍ਰਨੀਤ ਕੌਰ ,ਏ .ਡੀ . ਸੀ .ਪਟਿਆਲਾ ਸ੍ਰੀਮਤੀ ਈਸ਼ਾ ਸਿੰਗਲਾ ਜੀ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਦੇ ਨਾਲ  ਰੈੱਡ ਰਿਬਨ ਕਲੱਬ ਤੇ ਐਨ. ਐਸ . ਐਸ .ਦੇ ਨੋਡਲ ,ਅਫਸਰ (ਪੰਜਾਬ )ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਕਾਲਜਿਜ਼ ਦੇ ਸਕੱਤਰ ਸ. ਸ਼ਿੰਗਾਰ ਸਿੰਘ ਜੀ ਅਤੇ ਸ. ਜਸਦੇਵ ਸਿੰਘ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ । ਇਸ ਯੁਵਾ ਉਤਸਵ ਵਿੱਚ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਪੰਜ ਰੋਚਕ ਪ੍ਰੋਗਰਾਮ ਅਤੇ ਪੰਜ ਵਿਸ਼ੇ –ਨੌਜਵਾਨ ਲੇਖਕ ਮੁਕਾਬਲਾ ਕਵਿਤਾ , ਨੌਜਵਾਨ ਕਲਾਕਾਰ ਮੁਕਾਬਲਾ ,ਪੇਂਟਿੰਗ ਨੌਜਵਾਨ ਮੋਬਾਇਲ ਫੋਟੋਗ੍ਰਾਫੀ ਮੁਕਾਬਲਾ ,ਨੌਜਵਾਨ ਭਾਸ਼ਣ ਮੁਕਾਬਲਾ ਅਤੇ ਸੱਭਿਆਚਾਰਕ ਗਰੁੱਪ ਗਤੀ ਵਿਧੀਆਂ ਦੇ ਮੁਕਾਬਲੇ ਕਰਵਾਏ ਗਏ ।

ਜਿਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਵੱਖ –ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਹਨਾਂ ਵੱਖ –ਵੱਖ ਸੱਭਿਆਚਾਰਕ ਮੁਕਾਬਲਿਆਂ ਵਿਚੋਂ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ,ਪਟਿਆਲਾ ਦੀ ਗਿੱਧਾ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ । ਮਾਨਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਆਪਣੇ ਹੱਥਾਂ ਨਾਲ ਟਰਾਫੀ ਅਤੇ ਨਕਦ ਰਾਸ਼ੀ ਦੇ ਕੇ ਗਿੱਧਾ ਟੀਮ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ  ਵੱਲੋਂ ਕੀਤੀ ਗਈ ਸਵਾਗਤੀ ਪੇਸ਼ਕਾਰੀ ਦੀ ਪ੍ਰੰਸ਼ਸਾ ਕਰਦੇ ਹੋਏ ਉਹਨਾਂ ਨੇ ਵੱਖ –ਵੱਖ ਸਕੂਲਾਂ ਅਤੇ ਕਾਲਜਾਂ ਤੋਂ ਆਏ ਹੋਏ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਨੌਜਵਾਨ ਸਾਡਾ ਭਵਿੱਖ ਹਨ ਅਤੇ ਸਾਡਾ ਫ਼ਰਜ ਬਣਦਾ ਹੈ ਕਿ ਅਸੀ ਉਹਨਾਂ ਨੂੰ ਸਮਾਜ ਦੇ ਨੈਤਿਕ ਨਾਗਰਿਕ ਬਣਨ ਲਈ ਪ੍ਰੇਰਿਤ ਕਰੀਏ । ਸਮਾਗਮ ਦੇ ਅਖ਼ੀਰਲੇ ਪੜਾਅ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਮੋਦੀ ਜੀ ਨੇ ਆਏ ਮਹਿਮਾਨਾਂ ਦਾ

Spread the love

Leave a Reply

Your email address will not be published. Required fields are marked *

Back to top button