Punjab-ChandigarhTop News
ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿੱਚ ਵਰਲਡ ਵਾਤਾਵਰਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ।

Rakesh Goswami (TMT)
ਪਟਿਆਲਾ। ਮਿਸ਼ਨ ਲਾਇਫ਼ ਤਹਿਤ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਲੋ ਵਰਲਡ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਐਸੋ. ਪ੍ਰੋ. ਕਿਰਨਜੀਤ ਕੌਰ ਦੀ ਅਗਵਾਈ ਹੇਠ ਈਕੋ ਕਲੱਬ ਵੱਲੋਂ ਸਟੇਟ ਕਾਊਂਸਿਲ ਫ਼ਾਰ ਸਾਇੰਸ ਅਤੇ ਟੈਕਨਾਲੋਜੀ ਦੇ ਬੈਨਰ ਤਹਿਤ ਵਰਲਡ ਵਾਤਾਵਰਣ ਦਿਵਸ ਮੌਕੇ ਵਿਦਆਰਥੀਆਂ ਲਈ ਈਕੋ ਬਰਿੱਕ ਵਰਕਸ਼ਾਪ ਜਿਸ ਵਿੱਚ ਵਿਦਆਰਥੀਆਂ ਨੂੰ ਖਾਲੀ ਪਲਾਸਟਿਕ ਦੀਆਂ ਬੋਤਲਾਂ ਤੋਂ ਈਕੋ ਬਰਿੱਕ ਤਿਆਰ ਕਰਨੀਆਂ ਸਿਖਾਈਆਂ ਗਈਆਂ, ਅਤੇ ਕਾਲਜ ਹੋਸਟਲ ਦੇ ਵਿਦਆਰਥੀਆਂ ਲਈ ਭੋਜਨ ਦੀ ਬਰਬਾਦੀ ਨਾ ਕਰਨ ਸੰਬੰਧੀ ਜਾਗਰੂਕਤਾ ਵਰਕਸ਼ਾਪ, ਪਲਾਸਟਿਕ ਰਹਿਤ ਕਾਲਜ ਕੈਂਪਸ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਹਨਾਂ ਗਤੀਵਿਧੀਆਂ ਦਾ ਆਯੋਜਨ ਈਕੋ ਕਲੱਬ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਅਤੇ ਡਾ. ਯੋਗਿਤਾ ਸਾਰਵਾਲ ਦੁਆਰਾ ਕੀਤਾ ਗਿਆ।