Punjab-Chandigarh

ਸਮੁੱਚੇ ਪਟਿਆਲਵੀਆਂ ਦੇ ਆਸ਼ੀਰਵਾਦ ਨਾਲ ਇਸ ਵਾਰ ਪਟਿਆਲਾ ਸ਼ਹਿਰ ਦੀ ਸੀਟ ਜਿੱਤ ਕੇ ਰਚਾਂਗੇ ਇਤਿਹਾਸ : ਹਰਪਾਲ ਜੁਨੇਜਾ

Shiv Kumar:

ਪਟਿਆਲਾ, 19 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਪਟਿਆਲਾ ਸ਼ਹਿਰ ਤੋਂ ਹਰਪਾਲ ਜੁਨੇਜਾ ਨੂੰ ਅਕਾਲੀ ਦਲ ਦਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਐਲਾਨ ਹੋਣ ਤੋਂ ਬਾਅਦ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਇਸ ਵਾਰ ਸਮੁੱਚੇ ਪਟਿਆਲਵੀਆਂ ਦੇ ਆਸ਼ੀਰਵਾਦ ਨਾਲ ਪਟਿਆਲਾ ਸ਼ਹਿਰੀ ਦੀ ਸੀਟ ਜਿੱਤ ਕੇ ਇਤਿਹਾਸ ਰਚਾਂਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਤਰ੍ਹਾਂ ਸਾਢੇ ਚਾਰ ਸਾਲ ਤੱਕ ਲੁੱਟ ਮਚਾ ਕੇ ਰੱਖੀ ਹੈ, ਉਸ ਤੋਂ ਪਟਿਆਲਵੀਆਂ ਨੂੰ ਨਿਜਾਤ ਦਵਾਈ ਜਾਵੇਗੀ। ਪ੍ਰਧਾਨ ਜੁਨੇਜਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ’ਤੇ ਵਿਸ਼ਵਾਸ਼ ਕਰਕੇ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੀ ਉਮੀਦ ’ਤੇ ਹਰ ਹਾਲ ਵਿਚ ਖਰਾ ਉਤਰਨਗੇ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਪਟਿਆਲਾ ਤੋਂ ਮੁੱਖ ਮੰਤਰੀ ਹੁੰਦੇ ਹੋਏ ਵੀ ਕੈ. ਅਮਰਿੰਦਰ ਸਿੰਘ ਨੇ ਕਦੇ ਪਟਿਆਲਾ ਆ ਕੇ ਨਹੀਂ ਦੇਖਿਆ ਅਤੇ ਨਾ ਹੀ ਸ਼ਾਹੀ ਪਰਿਵਾਰ ਨੇ ਕਦੇ ਪਟਿਆਲਾ ਦੇ ਲੋਕਾਂ ਦੀ ਬਾਂਹ ਫੜੀ।

ਉਨ੍ਹਾਂ ਕਿਹਾ ਕਿ ਇਕ ਬੜਾ ਵੱਡਾ ਕੋਰੋਨਾ ਮਹਾਮਾਰੀ ਦਾ ਔਖਾ ਸਮਾਂ ਆਇਆ ਸੀ, ਉਸ ਦੌਰਾਨ ਜਦੋਂ ਬਤੌਰ ਮੁੱਖ ਮੰਤਰੀ ਅਤੇ ਮਹਾਰਾਣੀ ਪ੍ਰਨੀਤ ਕੌਰ ਵਲੋਂ ਬਤੌਰ ਮੈਂਬਰ ਪਾਰਲੀਮੈਂਟ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਸੀ ਤਾਂ ਸ਼ਾਹੀ ਪਰਿਵਾਰ ਮਹਿਲ ਦੇ ਦਰਵਾਜੇ ਬੰਦ ਕਰਕੇ ਬਾਹਰ ਚਲਾ ਗਿਆ ਤੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਪਰ ਹੁਣ ਸਮਾਂ ਆ ਗਿਆ ਹੈ ਕਿ ਪਟਿਆਲਾ ਸ਼ਹਿਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾ ਕੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ।

ਇਸ ਮੌਕੇ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਿੰਘ ਸਨੌਰ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਆਕਾਸ਼ ਬਾਕਸਰ, ਹੈਪੀ ਲੋਹਟ, ਮਨੀਸ਼ ਸਿੰਦੀ, ਗੋਬਿੰਦ ਬਡੂੰਗਰ, ਪਵਨ ਭੂਮਕ, ਰਵਿੰਦਰ ਠੁਮਕੀ, ਨਵਨੀਤ ਵਾਲੀਆ, ਸਿਮਰ ਕੂਕਲ, ਸਿਮਰਨ ਗਰੇਵਾਲ, ਮੋਂਟੀ ਗਰੋਵਰ ਆਦਿ ਆਗੂਆਂ ਨੇ ਪਹੁੰਚ ਕੇ ਪ੍ਰਧਾਨ ਜੁਨੇਜਾ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਵਧਾਈ ਦਿੱਤੀ।

Spread the love

Leave a Reply

Your email address will not be published. Required fields are marked *

Back to top button