ਗੈਰ ਪੰਜਾਬੀ ਪੰਜਾਬੀ ਵਿੱਚ ਕੰਮ ਕਰਦੇ ਵਿਦਿਆ ਸਾਗਰੀ(ਆਈ.ਏ.ਐਸ)ਦਾ ਸੁਸਾਇਟੀ ਵਲੋ ਸਨਮਾਨ।
Ajay Verma ( The Mirror Time )
Patiala
ਸ਼ਾਹੀ ਸਹਿਰ ਵਿਖੇ ਬਤੌਰ ਜਿਲਾ ਫਾਰੈਸਟ ਅਫਸਰ ਆਪਣੀਆ ਸੇਵਾਵਾ ਨਿਭਾ ਰਹੇ ਹਨ ਬੀਬੀ ਵਿਦਿਆ ਸਾਗਰੀ (ਆਈ.ਏ.ਐਸ.) ਇਕ ਮਿਹਨਤੀ,ਮਿਲਾਪੜਾ ਅਤੇ ਨਰਮਦਿਲ ਅਧਿਕਾਰੀ ਹਨ। ਆਪ ਆਪਣੇ ਸੁਭਾਅ ਦੀ ਨਿਰਮਾਣਤਾ ਕਰਕੇ ਆਪਣੇ ਅਧੀਨ ਅਧਿਕਾਰੀਆ ਅਤੇ ਕਰਮਚਾਰੀਆਂ ਵਲੋ ਸਤਿਕਾਰੇ ਜਾਂਦੇ ਹਨ। ਪਟਿਆਲਾ ਸਹਿਰ ਨੂੰ ਵਾਤਾਵਰਣ ਅਤੇ ਜੰਗਲਾਤ ਦੇ ਪੱਖ ਤੋ ਹਰਾ -ਭਰਾ ਅਤੇ ਖੁਸ਼ਹਾਲ ਬਣਾਉਣਾ ਆਪ ਜੀ ਦਾ ਸੁਪਨਾ ਹੈ।ਅਜਿਹੀ ਕਰਮਸ਼ੀਲ ਅਧਿਕਾਰੀ ਦਾ ਅਭਿਨੰਦਨ ਕਰਦਿਆ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ .ਫਖਰ ਮਹਿਸੂਸ ਕਰਦੀ ਹੈ। ਬਾਗਾਂ ਦੇ ਸਹਿਰ ਵਜੋ ਜਾਣੇ ਜਾਂਦੇ ਸਾਹੀ ਸਹਿਰ ਪਟਿਆਲਾ ਵਿੱਚ ਜੁਮੇਵਾਰੀਆ ਨਿਭਾ ਰਹੇ ਸ੍ਰੀ ਮਤੀ ਵਿਦਿਆ ਸਾਗਰੀ (ਆਈ.ਏ.ਐਸ.) ਨੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਉਪਕਾਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਸਮਾਜ ਵਿੱਚ ਲੋਕ ਭਲਾਈ ਦੇ ਕੰਮਾ ਦੀ ਪ੍ਰਸ਼ੰਸਾ ਕੀਤੀ।
ਡਾ ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਸਕੇਤ ਹਸਪਤਾਲ ਮੁੜ ਨਸ਼ਾ ਛੜਾਉ ਕੇਂਦਰ ਚਰਨਪਾਲ ਸਿੰਘ,ਗੁਰਿੰਦਰ ਪਾਲ ਸਿੰਘ ਸੰਧੂ, ਕਮਲ ਬਾਂਸਲ ਸੁਸਾਇਟੀ ਦੇ ਮੈਂਬਰ ਸਨਮਾਨਿਤ ਕਰਦੇ ਹੋਏ।