ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਮਜ਼ਦੂਰਾਂ ਵੱਲੋਂ ਡੀਸੀ ਪਟਿਆਲਾ ਦੇ ਗੇਟ ਅੱਗੇ ਪੱਕਾ ਧਰਨਾ ਸ਼ੁਰੂ

Harpreet Kaur ( TMT)
ਪਟਿਆਲਾ ਪ੍ਰਸ਼ਾਸਨ ਮਜ਼ਦੂਰ ਮੰਗਾਂ ਦਾ ਹੱਲ ਨਾ ਕਰਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਡੀ ਸੀ ਦਫਤਰ ਪਟਿਆਲਾ ਦੇ ਗੇਟ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਅਤੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਲਗਭਗ 5-6ਮਹੀਨੇ ਪਹਿਲਾਂ 23ਦਿਨ ਪੱਕਾ ਧਰਨਾ ਲਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਨ ਦਾ ਵਾਅਦਾ ਕੀਤਾ ਸੀ ਵਾਰ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਹੱਲ ਨਾ ਹੋਣ ਤੇ ਦੁਬਾਰਾ ਡੀ ਸੀ ਪਟਿਆਲਾ ਅੱਗੇ ਪੱਕਾ ਧਰਨਾ ਸ਼ੁਰੂ ਹੋਣ ਉਪਰੰਤ ਡੀ ਡੀ ਪੀ ਓ ਪਟਿਆਲਾ,ਏ ਡੀਸੀ ( ਡੀ) ਨਾਲ ਮੀਟਿੰਗ ਹੋਈ ਉਸ ਨੇ ਕੁਝ ਮਸਲੇ ਤੁਰੰਤ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਜਿਸ ਵਿਚ ਮੱਲੇਵਾਲ ਦੀ ਨਿਸ਼ਾਨਦੇਹੀ ਕਰਾਉਣ,ਦੁੱਲੜ, ਸੁਰਾਜਪੁਰ, ਬਨੇਰਾ ਖੁਰਦ ਦੇ ਤਿੰਨ ਸਾਲਾਂ ਪਟੈ ਦੇ ਪੈਸੇ ਭਰਵਾਏ ਜਾਣ ਪਿੰਡ ਧਨੋਰੀ ( ਗ) ਅਤੇ ਮਹਿਮਾਂ (ਸ਼ੰਭੂ)ਚ ਕੀਤੀਆਂ ਝੂਠੀਆਂ ਬੋਲੀਆਂ ਰਿਕਾਰਡ ਦੇਖਣ ਉਪਰੰਤ ਰੱਦ ਕੀਤੀਆਂ ਜਾਣਗੀਆਂ।
ਅਤੇ ਬਾਕੀ ਰਹਿੰਦੇ ਮਸਲੇ ਵੀ ਜਲਦੀ ਹੱਲ ਨੂੰ ਕਿਹਾ।ਪਰ ਇਸ ਤਰ੍ਹਾਂ ਪਿਛਲੇ 6ਮਹੀਨਿਆ ਤੋਂ ਵਾਰ ਵਾਰ ਭਰੋਸਾ ਦੇਣ ਤੋਂ ਬਾਅਦ ਵੀ ਹੱਲ ਨਾ ਕਰਨ ਕਾਰਨ ਪ੍ਰਸ਼ਾਸਨ ਪ੍ਰਤੀ ਲੋਕਾਂ ਵਿਚ ਬੇਭਰੋਸਜਗੀ ਹੈ। ਇਸ ਲਈ ਮਸਲੇ ਹੱਲ ਕਰਾਉਣ ਤੱਕ ਧਰਨਾ ਜਾਰੀ ਰਹੇਗਾ।
ਉਪਰੋਕਤ ਤੋ ਇਲਾਵਾ ਇਸ ਸਮੇਂ ਬਲਵੰਤ ਸਿੰਘ ਬਿਨਾਹੇੜੀ ਧਰਮਪਾਲ ਸਿੰਘ ਸੇਵਾ ਸਿੰਘ ਅਮਰੀਕ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਮਜ਼ਦੂਰ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ ਉਥੇ ਹੀ ਪਟਿਆਲਾ ਪ੍ਰਸ਼ਾਸਨ ਵੀ ਮਜ਼ਦੂਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਲਾਰੇ ਲਾ ਰਿਹਾ ਹੈ। ਜਦ ਕੇ ਮਜ਼ਦੂਰਾਂ ਦੇ ਮੰਗਾਂ ਮਸਲੇ ਤੁਰੰਤ ਹੀ ਹੱਲ ਹੋਣ ਵਾਲੇ ਹਨ।ਪਰ ਪ੍ਰਸ਼ਾਸਨ ਦੀ ਨਿਅਤ ਇਹਨਾਂ ਮਸਲਿਆਂ ਨੂੰ ਲੁਟਕਾਕੇ ਰੱਖਣ ਦੀ ਹੈ। ਪੱਕਾ ਧਰਨਾ ਕਿੰਨੇ ਦਿਨ ਚ ਖਤਮ ਕਰਾਉਣਾ ਹੈ ਇਹ ਪ੍ਰਸ਼ਾਸਨ ਦੇ ਹੱਥ ਵਿਚ ਹੈ।