ਅੱਜ ਪ੍ਰਧਾਨ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਰਾਹੀਂ ਡਿਪਟੀ ਕਮਿਸ਼ਨਰ ਦੁਆਰਾ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਸੋਂਪਿਆ ਗਿਆ।
Harpreet Kaur ( The Mirror Time )
ਅੱਜ ਪ੍ਰਧਾਨ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਰਾਹੀਂ ਡਿਪਟੀ ਕਮਿਸ਼ਨਰ ਦੁਆਰਾ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਸੋਂਪਿਆ ਗਿਆ। ਜਿਸ ਵਿੱਚ ਪੱਲੇਦਾਰ ਮਜਦੂਰ ਯੂਨੀਅਨਾਂ ਪਜੰਾਬ ਦੀਆਂ ਫੁਡ ਏਜੰਸੀਆਂ ਵਿੱਚ 1985—86 ਤੋਂ ਕਣਕ ਦੀ ਲੋਡਿੰਗ, ਅਣ ਲੋਡਿੰਗ ਦਾ ਕੰਮ ਕਰਦੀਆਂ ਆ ਰਹੇ ਹਾਂ। ਜੋ ਕਿ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇੱਥੋਂ ਰੋਜੀ ਰੋਟੀ ਕਮਾ ਕੇ ਹੀ ਕਰਦੇ ਹਾਂ। ਪਰੰਤੂ ਇਸ ਵਾਰੀ ਸਰਕਾਰ ਵਲੋਂ ਨਵੀਂ ਪਾਲਸੀ ਤਿਆਰ ਕਰ ਦਿੱਤੀ ਗਈ ਹੈ ਕਿ ਮੰਡੀਆਂ ਵਿਚੋਂ ਕਣਕ ਦੀਆਂ ਸਿੱਧੀਆਂ ਸਪੈਸ਼ਲਾਂ ਭਰੀਆਂ ਜਾ ਰਹੀਆਂ ਹਨ। ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜਦੂਰ ਕੰਮ ਤੋਂ ਵਿਹਲੇ ਹੋ ਗਏ ਹਨ। ਇਨ੍ਹਾਂ ਪਰਿਵਾਰਾਂ ਦੀ ਰੋਜੀ ਰੋਟੀ ਕਮਾਉਣ ਦਾ ਰੁਜਗਾਰ ਖਤਮ ਹੋਣ ਕਿਨਾਰੇ ਹੈ। ਇਸ ਲਈ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਿੱਧੀਆ ਸਪੈਸ਼ਲਾਂ ਭਰਨੀਆਂ ਤੁਰੰਤ ਬੰਦ ਕੀਤੀਆਂ ਜਾਣ, ਤਾਂ ਕਿ ਫੂਡ ਏਜੰਸੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਪਹਿਲਾਂ ਦੀ ਤਰ੍ਹਾਂ ਕਣਕ ਦੀ ਸਟੈਕਿੰਗ, ਹਰਇੱਕ ਸੈਂਟਰ ਤੇ ਉਸੇ ਤਰੀਕੇ ਨਾਲ ਕਰਵਾਈ ਜਾਵੇ ਤਾਂ ਕਿ ਪੱਲੇਦਾਰ ਮਜਦੂਰਾਂ ਦਾ ਰੁਜਗਾਰ ਦਾ ਕੰਮ ਜਾਰੀ ਰਹਿ ਸਕੇ। ਇਸ ਮੌਕੇ ਪ੍ਰਧਾਨ ਮੋਹਨ ਸਿੰਘ, ਬਲਦੇਵ ਸਿੰਘ ਦੇਵੀਗੜ੍ਹ, ਰਾਮ ਨਾਥ ਭੁਨਰਹੇੜੀ, ਭੋਲਾ ਸਿੰਘ ਭੁਨਰਹੇੜੀ, ਹਰਵਿੰਦਰ ਸਿੰਘ ਘੱਗਾ, ਗੁਰਧਿਆਨ ਸਿੰਘ ਪਾਤੜਾਂ, ਸੋਹਣ ਸਿੰਘ ਪਾਤੜਾਂ, ਸੋਨੀ ਮਸੀਹ ਪਟਿਆਲਾ, ਲਵਕੁਸ਼ ਪਟਿਆਲਾ ਆਦਿ ਹਾਜਰ ਸਨ।