Punjab-Chandigarh

ਪੰਜਾਬ ਵੈਟਨਰੀ ਕੌਂਸਲ ਨੇ ਵੈਟਸ ਲਈ ਐਕਸਟੈਂਸ਼ਨ ਟ੍ਰੇਨਿੰਗ ਕਰਵਾਈ

ਪਟਿਆਲਾ: 25 ਫਰਵਰੀ 2022
ਪੰਜਾਬ ਸਟੇਟ ਵੈਟਨਰੀ  ਕੌਂਸਲ ਵੱਲੋਂ ਨਾਭਾ ਰੋਡ ਤੇ ਸਥਿਤ ਰੋਣੀ ਫਾਰਮ ਵਿੱਖੇ ਸਥਿਤ ਵੈਟਰਨਰੀ ਟ੍ਰੇਨਿੰਗ ਇੰਸਟੀਚਿੂਊਟ, ਵਿੱਖੇ ਪਸ਼ੂ ਪਾਲਣ ਵਿਭਾਗ, ਪੰਜਾਬ ਵਿੱਚ ਨਵ—ਨਿਯੁਕਤ 25 ਵੈਟਨਰੀ ਅਫਸਰਾਂ ਨੂੰ ਤਿੰਨ ਦਿਨਾਂ ਦੀ ਐਕਸਟੈਂਸ਼ਨ ਦੇ ਵਿਸ਼ੇ ਤੇ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੁਨੀਵਰਸਿਟੀ, ਲੁਧਿਆਣਾ ਦੇ ਪਸਾਰ ਮਾਹਿਰਾਂ ਨੇ ਨਵੇਂ ਅਧਿਕਾਰੀਆਂ ਨੂੰ ਐਕਸਟੈਂਸ਼ਨ ਰੂਲਜ਼ ਨਾਲ ਲੈਸ ਕਰਨ ਲਈ ਵੱਖ—ਵੱਖ ਵਿਸਿ਼ਆਂ ਤੇ ਵਿਚਾਰ ਕੀਤਾ।
ਪੰਜਾਬ ਰਾਜ ਵੈਟਨਰੀ ਕੌਂਸਲ, ਵੈਟਨਰੀ ਡਾਕਟਰਾਂ ਦੀ ਰਜਿਸਟੇ੍ਰਸ਼ਨ ਅਤੇ ਵੈਟਨਰੀ ਸਿੱਖਿਆ ਨੂੰ ਨਿਯਮਤ ਕਰਨ ਲਈ ਭਾਰਤੀ ਵੈਟਨਰੀ ਕੌਂਸਲ ਐਕਟ 1984 ਦੇ ਅਧੀਨ ਗਠਿਤ ਇੱਕ ਰੈਗੁਲੇਟਰੀ ਸੰਸਥਾ ਹੈ।
ਸਿਖਲਾਈ ਦਾ ਰਸਮੀ ਉਦਘਾਟਨ ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ, ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੋਂਸਲ ਅਤੇ ਡਾ. ਰਾਜੀਵ ਕੁਮਾਰ ਵਰਮਾ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਦੀਵਾ  ਜਗਾ ਕੇ  ਕੀਤਾ ।
ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਨੇ ਵੈਟਸ ਨੂੰ ਸਮੇਂ ਦੀ ਪਾਬੰਦੀਆਂ ਦੀ ਆਦਤ ਪਾਉਣ ਅਤੇ ਪਸ਼ੂ ਪਾਲਕਾਂ ਨੂੰ ਰਾਜ ਦੇ ਸਰਬੋਤਮ ਹਿੱਤ ਵਿੱਚ ਇਮਾਨਦਾਰੀ ਅਤੇ ਲਗਨ ਨਾਲ ਸੇਵਾ ਪ੍ਰਦਾਨ ਕਰਨ ਦਾ ਸੱਦਾ ਦਿੱਤਾ।
ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੋਂਸਲ ਨੇ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ, ਇਲਾਜ ਅਤੇ ਆਧੁਨਿਕ ਪ੍ਰਬੰਧਨ ਦੇ ਹੁਨਰ ਸਿਖਾਉਣ ਦੁਆਰਾ ਚੰਗੀਆਂ ਨਸਲਾਂ ਚੁਣ ਕੇ ਪਸ਼ੂਆਂ ਦੀ ਨਸਲਾਂ ਸੁਧਾਰਨ ਲਈ ਭਰਪੂਰ ਕੋਸਿ਼ਸ ਕੀਤੀ ਜਾਵੇ ਤਾਂ ਜੋ ਘੱਟ ਖਰਚੇ ਤੇ ਵੱਧ ਮੁਨਾਫਾ ਕਮਾਇਆ ਜਾਵੇ ਜਿਸ ਨਾਲ ਪਸ਼ੂ ਪਾਲਕਾਂ ਦੀ ਅਰਥ ਵਿਵਸਥਾ ਵਿੱਚ ਸੁਧਾਰ ਹੋ ਸਕੇ।
 ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਨੇ ਇਹ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਸਿਖਲਾਈਆਂ ਦਾ ਆਯੋਜਨ ਪਸ਼ੂ ਚਿਕਿਤਸਕਾਂ ਦੇ ਹੁਨਰਾਂ ਨੂੰ ਚਮਕਾਉਣ ਅਤੇ ਅਪਡੇਟ ਕਰਨ ਲਈ ਕੀਤਾ ਜਾਵੇਗਾ ਤਾਂ ਜੋ ਉਹ ਵੈਟਨਰੀ ਦੇ ਖੇਤਰ ਵਿੱਚ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕੀਤੀਆ ਜਾ  ਸਕਣ।
ਸ਼ੁਕਰਵਾਰ ਨੂੰ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਟੇ੍ਰਨਿੰਗ ਵਿੱਚ ਭਾਗ ਲੈਣ ਆਏ ਵੈਟਰਨਰੀ ਅਫਸਰਾਂ ਨੂੰ ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਅਤੇ ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੋਂਸਲ ਦੁਆਰਾ ਸਰਟੀਫਿਕੇਟ ਵੰਡੇ ਗਏ।

Spread the love

Leave a Reply

Your email address will not be published. Required fields are marked *

Back to top button