Punjab-Chandigarh

ਮਜ਼ਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ : ਡਾ. ਐਸ.ਜੇ.ਸਿੰਘ

  ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਤੰਬਾਕੂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ, ਸਕੂਲਾਂ ਅਤੇ ਪਿੰਡਾਂ ਨੂੰ ਤੰਬਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਚਲਾਈ ਜਾ ਰਹੀ “ਤੰਬਾਕੂ ਮੁਕਤ ਯੁਵਾ” ਮੁਹਿੰਮ ਦੇ ਤਹਿਤ ਕਾਰਜਕਾਰੀ ਸਹਾਇਕ ਸਿਹਤ ਅਫ਼ਸਰ ਡਾ. ਐਸ.ਜੇ.ਸਿੰਘ ਦੀ ਅਗਵਾਈ ਵਿੱਚ ਤੰਬਾਕੂ ਕੰਟਰੋਲ ਦੀ ਟੀਮ ਵੱਲੋਂ ਪਟਿਆਲਾ ਦੇ ਟੈਕਸੀ ਸਟੈਂਡ ਵਿਖੇ ਡਰਾਈਵਰਾਂ ਨੂੰ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ।
  ਜਾਗਰੂਕ ਕਰਦੇ ਡਾ.ਐੈਸ.ਜੇ.ਸਿੰਘ. ਨੇ ਕਿਹਾ ਕਿ ਸਿਗਰਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਜਿਥੇ ਮਨੁੱਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੈਸਿਵ ਸਮੋਕਿੰਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਤੰਬਾਕੂ ਪਦਾਰਥ ਜਿਨ੍ਹਾਂ ਵਿੱਚ ਜਰਦਾ, ਹੁੱਕਾ, ਖੈਣੀ, ਸਿਗਰਟ, ਬੀੜੀ, ਗੁਟਕਾ ਆਦਿ ਨਸ਼ੀਲੇ ਪਦਾਰਥ ਸ਼ਾਮਲ ਹਨ, ਦੇ ਸੇਵਨ ਨਾਲ ਕੈਂਸਰ, ਸਾਹ, ਦਮਾ, ਦਿਲ ਦੀਆਂ ਬਿਮਾਰੀਆਂ, ਜਬਾੜ੍ਹਿਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
  ਉਹਨਾਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ। ਉਹਨਾਂ ਨੂੰ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ, ਦੰਦਾਂ ਅਤੇ ਜਬਾੜ੍ਹਿਆਂ ਦੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ।
  ਮੌਕੇ ਤੇ ਮੌਜੂਦ ਇੱਕ ਡਰਾਈਵਰ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਜੇਬ ਵਿੱਚ ਬਾਦਾਮ ਰੱਖੇ ਜਾਂਦੇ ਹਨ ਅਤੇ ਜਦ ਵੀ ਉਸ ਨੂੰ ਜਰਦੇ ਦੀ ਤਲਬ ਉੱਠਦੀ ਹੈ ਤਾਂ ਉਹ ਇੱਕ ਜਾ ਦੋ ਬਦਾਮ ਚੱਬ ਲੈਂਦਾ ਹੈ, ਜਿਸ ਨਾਲ ਉਸ ਦੀ ਜਰਦਾ ਖਾਣ ਦੀ ਆਦਤ ਹੋਲੇ ਹੋਲੇ ਖ਼ਤਮ ਹੁੰਦੀ ਜਾ ਰਹੀ ਹੈ।
  ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਦਿਵਜੌਤ ਸਿੰਘ ,ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਸਹਾਇਕ ਮਲੇਰੀਆ ਅਫ਼ਸਰ ਮਲਕੀਤ ਸਿੰਘ , ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਨਿਲ ਕੁਮਾਰ ਅਤੇ ਧਰਮਿੰਦਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਸਿਹਤ ਵਿਭਾਗ ਦੀ ਤੰਬਾਕੂ ਕੰਟਰੋਲ ਦੀ ਟੀਮ।  

Spread the love

Leave a Reply

Your email address will not be published. Required fields are marked *

Back to top button