ਟ੍ਰੈਫ਼ਿਕ ਪੁਲਿਸ ਦੇ ਜਵਾਨ ਦਾ ਵਿਲੱਖਣ ਤਰੀਕਾ,ਕੁਸਤੀ ਮੇਲੇ ਵਿੱਚ ਲੋਕਾ ਨੂੰ ਟ੍ਰੈਫ਼ਿਕ ਨਿਯਮਾਂ ਤੋਂ ਕਰਵਾਇਆ ਜਾਣੂ..!
ਅੱਜ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਗੁਰਦੁਆਰਾ ਭਾਈ ਮੰਜ ਸਿੰਘ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲਾਨਾ ਮੇਲਾ ਕਰਵਾਇਆ ਗਿਆ ਇਹ ਮੇਲਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਮਾਨਿਆ ਗਿਆ ਇਸ ਮੇਲੇ ਵਿੱਚ ਪੰਜਾਬ ਦੇ ਵੱਖ ਕੋਨੇ ਵਿਚੋਂ ਪਹਿਲਵਾਨਾਂ ਨੇ ਹਿੰਸਾ ਲਿਆ ਅਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ
ਇਸ ਮੇਲੇ ਵਿੱਚ ਕਮਿਸ਼ਨਰੇਟ ਪੁਲਿਸ ਅਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਟੀਮ ਵੱਲੋ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਬੈਨਰਾ ਰਾਹੀਂ ਅਤੇ ਸਟੈਂਡ ਰਾਹੀਂ ਆਮ ਪਬਲਿਕ ਅਤੇ ਹਾਜ਼ਰੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਦਲਜੀਤ ਸਿੰਘ ਜੋ ਕੇ ਇੱਕ ਉੱਘੇ ਸਮਾਜ ਸੇਵੀ ਵੀ ਹਨ ਅਤੇ ਸ਼ਹਿਰ ਦੀ ਇਕ ਨਾਮਵਰ ਸ਼ਖਸ਼ੀਅਤ ਹਨ, ਵਲੋਂ ਭਾਗ ਲੈਣ ਅਤੇ ਵੇਖਣ ਆਏ ਹੋਏ ਲੋਕਾਂ ਨੂੰ ਆਪਣੇ ਵਿਲੱਖਣ ਅੰਦਾਜ਼ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ । ਮੌਕੇ ਤੇ ਮੌਜੂਦ ਲੋਕਾਂ ਨੇ ਟਰੈਫਿਕ ਪੁਲੀਸ ਦੇ ਅਜਿਹੇ ਜਰੀਏ ਰਾਹੀਂ ਨਿਯਮਾਂ ਦੀ ਪਾਲਣਾ ਦਾ ਸੰਦੇਸ਼ ਦੇਣ ਦੇ ਤਰੀਕੇ ਨੂੰ ਬਹੁਤ ਪਸੰਦ ਕੀਤਾ ਅਤੇ ਓਹਨਾ ਨੇ ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨਾਲ ਸੇਲਫੀਆ ਵੀ ਖਿਚਵਾਈਆਂ।ਇਸ ਮੌਕੇ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋ ਟਰੈਫਿਕ ਐਜੂਕੇਸ਼ਨ ਸੈੱਲ ਦੀ ਬਿਹਤਰ ਅਗਵਾਈ ਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਤਰ੍ਹਾਂ ਦੇ ਕਾਰਜ ਜਿਸ ਨਾਲ ਟਰੈਫਿਕ ਦੀ ਬੇਹਤਰੀ ਹੋ ਸਕੇ ਅਤੇ ਪਬਲਿਕ ਨੂੰ ਟਰੈਫਿਕ ਨਿਯਮਾਂ ਲਈ ਜਾਗਰੂਕ ਕੀਤਾ ਜਾ ਸਕੇ, ਲਈ ਉਹ ਹਰ ਸੰਭਵ ਮਦਦ ਅਤੇ ਸਾਥ ਲਈ ਹਮੇਸ਼ਾ ਨਾਲ ਖੜੇ ਹਨ। ਇਸ ਮੌਕੇ ਓਹਨਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ ਲਈ ਵੀ ਬੇਨਤੀ ਕੀਤੀ।