Punjab-ChandigarhTop News
ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਮੀਟਿੰਗ ਸਰਕਲ ਬਹਾਦਰਗੜ੍ਹ ਵਿਖੇ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਹੇਠ ਹੋਈ
Harpreet kaur ( The Mirror Time )
Bahadurgarh
ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਮੀਟਿੰਗ ਸਰਕਲ ਬਹਾਦਰਗੜ੍ਹ ਵਿਖੇ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸੁਬਾ ਪ੍ਰਧਾਨ ਜੰਗ ਸਿੰਘ ਭਟੇੜੀ ਪਹਚੇ ਜਿਸ ਵਿੱਚ ਬੇ ਮੋਸਮੀ ਬਰਸਾਤ ਤੇ ਗੜੇਮਾਰੀ ਨਾਲ ਖਰਾਬ ਹੋਈਆਂ ਫਸਲਾਂ ਦੇ ਦੇ ਮੁਆਵਜ਼ੇ ਲਈ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਢੁਕਵੇਂ ਕਦਮ ਚੁੱਕਣ ਲਈ ਕਿਹਾ। ਅਤੇ ਮੁਆਵਜ਼ਾ ਕਾਸ਼ਤਕਾਰਾਂ ਦੇ ਖਾਤੇ ਵਿੱਚ ਜਲਦੀ ਪਾਉਣ ਲਈ ਕਿਹਾ। ਅਗਰ ਸਰਕਾਰ ਨੇ ਇਸ ਮੌਕੇ ਵੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਇਸ ਮਾਮਲੇ ਤੇ ਸਿਆਸਤ ਕੀਤੀ। ਤਾਂ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਪੇੜਾ , ਹੀਰਾ ਸਿੰਘ ਅਲੀਪੁਰ ਆਰਾਈਆ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ ਜਾਰੀ ਕਰਤਾ। ਬਲਕਾਰ ਸਿੰਘ ਫੋਜੀ ਜਸੋਵਾਲ।ਸੁਬਾ ਪ੍ਰੈਸ ਸਕੱਤਰ B .K .Uਭਟੇੜੀ ਕਲਾਂ।