Harpreet Kaur
TMT News
The Kerala Story Box Office Collection: ਅਭਿਨੇਤਰੀ ਅਦਾ ਸ਼ਰਮਾ ਦੀ ਫਿਲਮ ‘ਦਿ ਕੇਰਲ ਸਟੋਰੀ’ ਬਾਕਸ ਆਫਿਸ ‘ਤੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ 12 ਦਿਨ ਹੋ ਗਏ ਹਨ ਪਰ ਇਹ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਫਿਲਮ ਦੀ ਕਮਾਈ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਭਵਿੱਖ ‘ਚ ਵੀ ਚੰਗਾ ਪ੍ਰਦਰਸ਼ਨ ਕਰੇਗੀ।
ਅਦਾ ਸ਼ਰਮਾ ਦੀ ਫਿਲਮ ‘ਦਿ ਕੇਰਲਾ ਸਟੋਰੀ’ ਨੇ 150 ਕਰੋੜ ਦੀ ਕਮਾਈ ਕੀਤੀ ਹੈ। ਹੁਣ ਇਹ ਫਿਲਮ ਸਾਲ 2023 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਆਓ ਜਾਣਦੇ ਹਾਂ ਅਦਾ ਸ਼ਰਮਾ ਦੀ ਫਿਲਮ ‘ਦਿ ਕੇਰਲ ਸਟੋਰੀ’ ਨੇ ਕਿੰਨੀ ਕਮਾਈ ਕੀਤੀ ਹੈ।