Punjab-ChandigarhTop NewsUncategorized

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਉਘੇ ਉਦਯੋਗਪਤੀ ਦੇ ਬੇਟੇ ਦੀ ਕਿਡਨੇਪਿੰਗ ਦੀ ਹੋਈ ਵਾਰਦਾਤ 

Harpreet Kaur (TMT)

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਦੇ ਅਧੀਨ ਆਉਦੇ ਦਾ ਹੈ ਜਿਥੇ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਮਾਲਿਕ ਪ੍ਰਭਜੀਤ ਸਿੰਘ ਦੇ ਮਾਲਿਕ ਦੇ 13 ਸਾਲ ਦੇ ਬੇਟੇ ਦੀ ਰਾਤ ਦਸ ਵਜੇ ਕਿਡਨੇਪਿੰਗ ਕਰਨ ਦੀ ਚਾਰ ਅਣਪਛਾਤੇ ਨੌਜਵਾਨਾ ਵਲੋ ਕੌਸ਼ਿਸ਼ ਕੀਤੀ ਗਈ ਹੈ ਜਿਸ ਦੇ ਚਲਦੇ ਪੀੜੀਤ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਉਘੇ ਉਦਯੋਗਪਤੀ ਹਨ ਅਤੇ ਕੁਝ ਗਰਮ ਖਿਆਲੀਆ ਵਲੋ ਉਹਨਾ ਨਾਲ ਕਈ ਵਾਰ ਵਾਰਦਾਤਾ ਕੀਤੀਆ ਗਈਆ ਹਨ ਜਿਸ ਸੰਬਧੀ ਅਸੀ ਪੁਲਿਸ ਪ੍ਰਸ਼ਾਸ਼ਨ ਨੂੰ ਕਈ ਵਾਰ ਸ਼ਿਕਾਇਤ ਕੀਤੀਆ ਹਨ ਪਰ ਅਜ ਤਾਂ ਹਦ ਹੋ ਗਈ ਜਦੋ ਸਾਡੇ 13 ਸਾਲ ਦੇ ਬਚੇ ਨੂੰ ਕਿਡਨੇਪ ਕਰ ਲਿਆ ਗਿਆ ਉਹ ਤੇ ਸਾਡੀ ਕਿਸਮਤ ਚੰਗੀ ਸੀ ਕਿ ਉਹਨਾ ਕਿਡਨੇਪਰਾ ਦੀ ਗਡੀ ਬੰਦ ਹੌਣ ਦੇ ਚਲਦੇ ਉਹ ਬਚੇ ਨੂੰ ਛਡ ਕੇ ਭਜ ਗਏ ਜਿਸ ਸੰਬਧੀ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੋ ਸ਼ਿਕਾਇਤ ਦਰਜ ਕੀਤੀ ਗਈ ਹੈ।ਅਸੀ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ।

ਇਸ ਸੰਬਧੀ ਐਸ ਐਚ ਉ ਥਾਣਾ ਰਣਜੀਤ ਐਵੀਨਿਊ ਅਮਨਜੋਤ ਕੌਰ ਨੇ ਦੱਸਿਆ ਕੀ ਸਾਨੂੰ ਸ਼ਿਕਾਇਤ ਮਿਲੀ ਸੀ ਕੀ ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਮਾਲਿਕ ਪ੍ਰਭਜੀਤ ਸਿੰਘ ਦੇ ਬੇਟੇ ਨੂੰ ਕਿਡਨੇਪ ਕਰਨ ਦੀ ਕੌਸ਼ਿਸ਼ ਹੋਈ ਹੈ ਜਿਸ ਸੰਬਧੀ ਪੁਲਿਸ ਵਲੋ ਮੌਕੇ ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Spread the love

Leave a Reply

Your email address will not be published. Required fields are marked *

Back to top button