ਜੰਗਲਾਤ ਕਾਮੇ ਅੱਜ ਉਪ ਪੁਲਿਸ ਕਪਤਾਨ ਪਾਤੜਾ ਦੇ ਦਫ਼ਤਰ ਅੱਗੇ ਲਗਾਉਣਗੇ ਧਰਨਾ
( ਪਟਿਆਲਾ ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੇ ਆਗੂਆਂ ਜਸਵਿੰਦਰ ਸਿੰਘ ਸੌਜਾ, ਸੇਰ ਸਿੰਘ ਸਰਹਿੰਦ, ਜਗਤਾਰ ਸਾਹਪੁਰ ਤੇ ਭਿੰਦਰ ਘੱਗਾ
ਨੇ ਪ੍ਰੈਸ ਦੇ ਨਾ ਜਾਰੀ ਕਰਦਿਆ ਦੱਸਿਆ ਕਿ ਪਿਛਲੇ ਮਹੀਨੇ ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਆਪਣੇ ਆਧਿਕਾਰੀਆ ਦੇ ਕਹਿਣ ਤੇ ਜਦੋ ਹੋਟਲ ਬਲਿਊ ਹੈਵਨ ਨੇੜੇ ਢਾਬੀ ਗੁਜਰਾ ਵਣ ਵਿਭਾਗ ਦੀ ਸਟਿਪ ਚ ਪੰਜਾਬ ਸਰਕਾਰ ਦਾ ਫਲੈਕਸ ਬੋਰਡ 17ਮਾਰਚ ਨੂੰ ਲਾਹਿਆ ਤਾ 20ਮਾਰਚ ਨੂੰ ਇਲਾਕੇ ਦੇ ਹੋਟਲ ਮਾਲਕ ਤੇ ਉਸ ਦੇ ਹੋਰ ਸਾਥੀਆਂ ਵੱਲੋਂ ਸਾਡੇ ਵਣ ਵਿਭਾਗ ਵਿਚ ਕੰਮ ਕਰਦੇ ਵਰਕਰਾ ਨੂੰ ਕੰਮ ਤੇ ਆ ਕੇ ਸਾਡੀ ਵਣ ਨਰਸਰੀ ਵਿੱਚ ਸਾਡੇ ਵਰਕਰਾਂ ਦੀ ਕੁੱਟ ਮਾਰ ਕੀਤੀ ਤੇ ਗਾਲੀ ਗਲੋਚ ਕੀਤੀ ਗਈ ਇਨਾ ਲੰਬਾ ਸਮਾਂ ਬੀਤ ਜਾਣ ਦੋਸੀ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ ਜਦੋਂ ਕੀ ਸਾਡੇ ਵਰਕਰਾਂ ਵਲੋ ਉਕਤ ਦੋਸੀਆਂ ਖਿਲਾਫ ਪਰਚਾ ਦਰਜ ਕਰਾ ਦਿੱਤਾ ਸੀ ਪਰ ਇਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਦੋਸੀ ਪੁਲਿਸ ਦੀ ਗਿਰਫਤ ਤੋਂ ਬਾਹਰ ਰਹਿ ਕੇ ਸਾਡੇ ਵਰਕਰਾਂ ਨੂੰ ਤੇ ਉਹਨਾ ਦੇ ਪਰਿਵਾਰਾਂ ਨੂੰ ਜਾਨੋ ਮਾਰਨ ਦੀਆ ਧਮਕੀਆਂ ਦੇ ਰਿਹਾ ਹੈ ਤੇ ਸਾਡੇ ਵਰਕਰਾਂ ਨੂੰ ਉਹਨਾਂ ਤੋਂ ਖਤਰਾ ਹੈ ਕਿ ਕੋਈ ਜਾਨੀ ਨੁਕਸਾਨ ਨਾ ਕਰ ਦੇਵੇ ਕਿਉਂਕਿ ਉਹ ਆਪਦੇ ਵਸੀਲੇ ਰਾਹੀਂ ਜਿੱਥੇ ਇਹ ਪਰਚਾ ਰੱਦ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉੱਥੇ ਸਾਡੇ ਵਰਕਰਾ ਨੂੰ ਪਰਚਾ ਵਾਪਸ ਲੈਣ ਦੀਆ ਧਮਕੀਆਂ ਦੇ ਰਿਹਾ ।
ਜਨਤਕ ਜੱਥੇਬੰਦੀਆ ਦੇ
ਆਗੂਆਂ ਦਰਸ਼ਨ ਬੇਲੂਮਾਜਰਾ, ਪੂਰਨ ਚੰਦ ਨੇਨਹੇੜਾ, ਹਰੀ ਸਿੰਘ ਦੌਣ, ਮਲਕੀਤ ਸਿੰਘ ਨਿਆਲ ਕਿ੍ਸਨ ਚੰਦ ਕਲਵਾਣੂੰ ਤੇ ਸੁਖਦੇਵ ਚੰਗਾਲੀਵਾਲ ਨੇ ਕਿਹਾ ਕੀ ਉਹ ਆ ਆਪਣੇ ਸਾਥੀਆ ਨਾਲ ਵੱਡੀ ਗਿਣਤੀ ਵਿੱਚ ਮਜਦੂਰ ਕਿਸਾਨ ਤੇ ਮੁਲਾਜ਼ਮਾਂ ਇਸ ਸੰਘਰਸ ਦੀ ਹਮਾਇਤ ਕਰਨਗੇ ।
ਉਹਨਾਂ ਨੇ ਦੁਖੀ ਲਹਿਜੇ ਨਾਲ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਇਥੇ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਜੇਕਰ ਕੰਮ ਦੀ ਜਗ੍ਹਾ ਤੇ ਜਾਂ ਘਰ ਬੈਠੇ ਕਰਮਚਾਰੀਆਂ ਨੂੰ ਉਹਨਾਂ ਦੀ ਡਿਊਟੀ ਕਰਨ ਬਦਲੇ ਜਿਹੜੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਰਕੇ ਆਏ ਸੀ ਤੇ ਇਸਤਰਾਂ ਦੇ ਲੋਕ ਕੁੱਟਮਾਰ ਕਰਨਗੇ ਤਾਂ ਕਿਰਤੀ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੇਗਾ
ਇਸ ਸੰਘਰਸ ਦੀ ਹਮਾਇਤ ਕਰਦਿਆ ਜਸਵੀਰ ਖੋਖਰ, ਲਖਵਿੰਦਰ ਖਾਨਪੁਰ,ਦਰਸਨ ਰੋਗਲਾ,ਚਮਕੌਰ ਸਿੰਘ ਧਾਰੌਕੀ, ਦਿਆਲ ਸਿੰਧੂ, ਨਾਥ ਸਿੰਘ ਬੁਜਰਕ ,ਕੁਲਦੀਪ ਘੱਗਾ, ਪ੍ਕਾਸ ਖਾਂਗ ,ਨਰੇਸ ਦੇਧਨਾ, ਰਜਿੰਦਰ ਧਾਲੀਵਾਲ ਤੇ ਕਿ੍ਸਨ ਖਨੌਰੀ ਨੇ ਕਿਹਾ ਨੇ ਕਿ ਜੇਕਰ ਦੋਸੀਆਂ ਨੂੰ ਫੌਰੀ ਗਿਰਫਤਾਰ ਨਾ ਕੀਤਾ ਤਾ ਜਨਤਕ ਜੱਥੇਬੰਦੀਆ ਦੇ ਸਹਿਯੋਗ ਨਾਲ ਪਾਤੜਾ ਵਿਖੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਵਾਗੇ