ਮਜਦੂਰ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ‘ਚ ਚੱਲ ਰਹੇ ਹੱਕੀ ਸੰਘਰਸ਼ ‘ਚ ਇੱਕ-ਦੂਸਰੇ ਦੀ ਹਮਾਇਤ ਕਰਨ ਦਾ ਫੈਸਲਾ।
ਖੰਨਾ/ ਰਾਜਪੁਰਾ, 4 ਜਨਵਰੀ :-
ਬੀਤੇ ਦਿਨੀਂ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਕੰਪਨੀ ਪ੍ਰਬੰਧਕਾਂ ਦੀ ਗੈਰ-ਕਾਨੂੰਨੀ ਤਾਲਾਬੰਦੀ ਖਿਲਾਫ਼ ਤੇ ਆਪਣੀ ਰੋਟੀ-ਰੋਜੀ ਤੇ ਬਣਦੇ ਕਾਨੂੰਨੀ ਹੱਕਾਂ ਦੀ ਪ੍ਰਾਪਤੀ ਲਈ ਜੂਝਦੇ ਆ ਰਹੇ ਲਿਨਫੌਕਸ ਮਜਦੂਰਾਂ ਦੀ ਹਮਾਇਤ ‘ਤੇ
ਆਏ ਹਿੰਦੋਸਤਾਨ ਯੂਨੀਲੀਵਰ ਇੰਪਲਾਈਜ਼ ਯੂਨੀਅਨ ( ਏਟਕ) ਰਾਜਪੁਰਾ ਦੀ ਲੀਡਰਸ਼ਿਪ ਨੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਉਪਰੰਤ ਲਿਨਫੌਕਸ ਕੰਪਨੀ ਦੀ ਮਜਦੂਰ ਕਮੇਟੀ ਦੇ ਕ੍ਰਮਵਾਰ ਆਗੂਆਂ/ ਸਰਗਰਮ ਕਾਰਕੁੰਨਾਂ ਸੁਰਿੰਦਰ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਮਜਦੂਰ ਯੂਨੀਅਨ ਇਲਾਕਾ ਖੰਨਾ ਦੇ ਮਲਕੀਤ ਸਿੰਘ,ਚਰਨਜੀਤ ਸਿੰਘ, ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ( ਰਜਿ) ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਹਿੰਦੋਸਤਾਨ ਯੂਨੀਲੀਵਰ ਇੰਪਲਾਈਜ਼ ਯੂਨੀਅਨ
ਰਜਿ ( ਏਟਕ) ਰਾਜਪੁਰਾ ਦੇ ਪ੍ਰਧਾਨ ਮੋਹਨ ਸਿੰਘ, ਜਨਰਲ ਸਕੱਤਰ ਸੰਦੀਪ ਕੁਮਾਰ ਪੂਰੀ ਟੀਮ ਸਮੇਤ ਹਾਜ਼ਰ ਸਾਥੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲਿਨਫੌਕਸ (ਹਿੰਦੋਸਤਾਨ ਯੂਨੀਲੀਵਰ) ਮਜਦੂਰਾਂ ਦੇ ਚੱਲ ਰਹੇ ਹੱਕੀ ਸੰਘਰਸ਼ ਦੇ ਨਾਲ-2 ਰਾਜਪੁਰੇ ਹਿੰਦੋਸਤਾਨ ਯੂਨੀਲੀਵਰ ਪ੍ਰਾ ਲਿਮ ਕੰਪਨੀ ਪ੍ਰਬੰਧਕਾਂ ਵਲੋਂ ਸਮੂਹ ਰੈਗੂਲਰ ਤੇ ਠੇਕਾ ਭਰਤੀ ਕਾਮਿਆਂ ਦੀ ਕੀਤੀ ਜਾਂਦੀ ਲੁੱਟ ਤੇ ਧੱਕੇਸ਼ਾਹੀ ਨੂੰ ਰੋਕਣ ਤੇ ਕਿਰਤ ਕਾਨੂੰਨਾਂ ਮੁਤਾਬਿਕ ਬਣਦੇ ਆਪਣੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਸ਼ੁਰੂ ਹੋਏ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਵਿੱਚ ਆਗੂਆਂ ਨੇ ਪ੍ਰਬੰਧਕਾਂ ‘ਤੇ ਦੋਸ਼ ਲਾਇਆ ਕਿ ਯੂਨੀਅਨ ਵਲੋਂ ਅਕਤੂਬਰ 2023 ‘ਚ ਪ੍ਰਬੰਧਕਾਂ ਤੇ ਸਬੰਧਿਤ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ 2-ਕੇ ਮੰਗ ਪੱਤਰ ‘ਤੇ ਗੱਲਬਾਤ ਕਰਨ ਦੀ ਬਜਾਏ
ਮੈਨੇਜਮੈਂਟ ਪੱਖੀ ਅਖੌਤੀ ਯੂਨੀਅਨ ਵਲੋਂ ਮੈਨੇਜਮੈਂਟ ਨਾਲ ਕੀਤੇ ਮਜਦੂਰ ਵਿਰੋਧੀ 4 ਸਾਲਾਂ ਸਮਝੌਤੇ ‘ਤੇ ਜਬਰੀ ਕਾਮਿਆਂ ਤੇ ਜਮਹੂਰੀ ਤਰੀਕੇ ਨਾਲ ਚੁਣੀ ਮੌਜੂਦਾ ਲੀਡਰਸ਼ਿਪ ਤੋਂ ਦਸਤਖ਼ਤ ਕਰਵਾਉਣ ਲਈ ਦਬਾਅ ਪਾਉਣ, ਝੂਠੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਕੰਪਨੀ ਗੇਟ ‘ਤੇ ਮੀਟਿੰਗਾਂ, ਰੈਲੀ ਆਦਿ ਨੂੰ ਰੋਕਣ ਲਈ ਅਦਾਲਤੀ ਸਟੇਅ ਤੇ ਤਰ੍ਹਾਂ-ਤਰ੍ਹਾਂ ਦੇ ਨੋਟਿਸ ਕੱਢਕੇ ਪਰੇਸ਼ਾਨ ਕਰਨ, ਨੌਕਰੀ ਤੋਂ ਕੱਢਣ ਲਈ ਧਮਕਾਉਣ ਆਦਿ ਦੇ ਜਾਬਰ ਕਦਮਾਂ ਨੂੰ ਰੋਕਣ ਦੀ ਮੰਗ ਵੀ ਕੀਤੀ ਗਈ।ਮੀਟਿੰਗ ਵਿਚ ਹਾਜਰ ਮਜਦੂਰ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਰਾਜਪੁਰੇ ‘ਚ ਸਥਿਤ ਹਿੰਦੋਸਤਾਨ ਯੂਨੀਲੀਵਰ ਲਿਮ ਕੰਪਨੀ ਪ੍ਰਬੰਧਕਾਂ, ਸਥਾਨਕ ਸਬੰਧਿਤ ਕਿਰਤ ਵਿਭਾਗ , ਪਰਸ਼ਾਸ਼ਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਰਤੀਆਂ ਤੇ ਉਹਨਾਂ ਦੀ ਜਮਹੂਰੀ ਤਰੀਕੇ ਨਾਲ਼ ਚੁਣੀ ਗਈ ਲੀਡਰਸ਼ਿਪ
ਨੂੰ ਤੰਗ-ਪ੍ਰੇਸ਼ਾਨ, ਡਰਾਉਣ-ਧਮਕਾਉਣ ਦੇ ਕੋਝੇ ਹੱਥਕੰਡੇ ਬੰਦ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ
ਦੇ ਨਾਲ- ਨਾਲ ਜਮਹੂਰੀ ਤੇ ਟ੍ਰੇਡ ਯੂਨੀਅਨ ਅਧਿਕਾਰ ਬਹਾਲ ਕੀਤੇ ਜਾਣ। ਇਸਦੇ ਨਾਲ ਹੀ ਦੋਵੇਂ ਪਾਸੇ ਪ੍ਰਬੰਧਕਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜਦੂਰ ਤੇ ਲੋਕ ਮਾਰੂ ਨੀਤੀ ਖਿਲਾਫ ਚੱਲਦੇ ਹੱਕੀ ਘੋਲਾਂ ‘ਚ ਇੱਕ
ਦੂਸਰੇ ਨਾਲ ਸਹਿਯੋਗੀ ਤੇ ਤਾਲਮੇਲਵੇਂ
ਸੰਘਰਸ਼ ਕਰਨ ਦਾ ਫੈਸਲਾ ਵੀ ਕੀਤਾ।