Punjab-Chandigarh

ਜਵਾਨ ਹੌਲਦਾਰ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਉਸਦੇ ਘਰ

Dharmveer Gill

ਅੰਮ੍ਰਿਤਸਰ ਬੀਤੇ ਦਿਨੀਂ ਮਣੀਪੁਰ ਦੇ ਇੰਫਾਲ ਬਾਰਡਰ ਤੇ ਦੁਸ਼ਮਣ ਦੀ ਗੋਲ਼ੀ ਲੱਗਣ ਨਾਲ ਸ਼ਹੀਦ ਹੋਏ ਜਵਾਨ ਹੌਲਦਾਰ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਅੰਮਿਤਸਰ ਏਅਰਪੋਰਟ ਤੇ ਪੁੱਜੀ। ਜਵਾਨ ਹੌਲਦਾਰ ਹਰਪਾਲ ਸਿੰਘ ਅੰਮ੍ਰਿਤਸਰ ਦੇ ਛੇਹਰਟਾ ਇਲਾਕ਼ੇ ਦਾ ਰਿਹਣ ਵਾਲਾ ਹੈ। ਉਥੇ ਹੀ ਜਵਾਨ ਹੌਲਦਾਰ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਇਲਾਕ਼ੇ ਵਿਚ ਪੁੱਜਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਗਈ ਜਵਾਨ ਹੌਲਦਾਰ ਹਰਪਾਲ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਹੀ ਇਲਾਕ਼ਾ ਵਾਸੀਆਂ ਅਤੇ ਫੌਜ ਦੇ ਜਵਾਨਾਂ  ਵੱਲੋ ਜਵਾਨ ਹੌਲਦਾਰ ਹਰਪਾਲ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਉਥੇ ਹੀ ਫੋਜ ਦੇ ਅਧਿਕਾਰੀਆ ਵੱਲੋ ਪੂਰੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਜਵਾਨ ਹੌਲਦਾਰ ਹਰਪਾਲ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਮੀਡਿਆ ਨਾਲ਼ ਗੱਲਬਾਤ ਦੋਰਾਨ ਦੱਸਿਆ ਕਿ ਸਾਡੇ ਘਰ ਚਾਰ ਪੰਜ ਜਵਾਨ ਘਰ ਆਏ ਤਾਂ ਉਨ੍ਹਾਂ ਵੱਲੋ ਦੱਸਿਆ ਕਿ ਹਰਪਲ ਸਿੰਘ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਓਨ੍ਹਾਂ ਦੀ ਪਤਨੀ ਕੱਵਲਜਿਤ ਕੋਰ ਨੇ ਕਿਹਾ ਫ਼ਰਵਰੀ ਮਹਿਨੇ ਛੁੱਟੀ ਤੋਂ ਵਾਪਿਸ ਗਏ ਸਨ ਅਗਲੇ ਸਾਲ ਇਨ੍ਹਾਂ ਦੀ ਰਿਟਾਇਮੈਂਟ ਸੀ ਯੂਨਿਟ ਵਿਚੋ ਫੋਨ ਵੀ ਆਈਆ ਸੀ ਇਨ੍ਹਾਂ ਨੂੰ ਗੋਲ਼ੀ ਲੱਗਣ ਨਾਲ ਸ਼ਹੀਦ ਹੋ ਗਏ। ਓਥੇ ਹੀ ਸ਼ਹੀਦ ਜਵਾਨ ਹੌਲਦਾਰ ਹਰਪਾਲ ਸਿੰਘ ਦੇ ਘਰ ਕੋਈ ਵੀ ਸਰਕਾਰੀ ਅਧਿਕਾਰੀ ਅਤੇ ਨਾ ਹੀ ਸਰਕਾਰ ਦਾ ਕੋਈ ਮੰਤਰੀ ਪੁੱਜਾ।

ਓਨ੍ਹਾਂ ਕਿਹਾ ਕਿ ਕੋਈ ਵੀ ਸਾਡੇ ਨਾਲ ਦੁੱਖ ਸਾਂਝਾ ਕਰਨ ਲਈ ਸਾਡੇ ਘਰ ਆਈਆ ਹੈ। ਓਨ੍ਹਾਂ ਕਿਹਾ ਸ਼ਹੀਦ ਹੋਣ ਤੋਂ ਪਹਿਲਾਂ ਘਰ ਫ਼ੋਨ ਕਰ ਕੇ ਸੱਭ ਦਾ ਹਾਲਚਾਲ ਪੁੱਛਿਆ ਸੀ। ਕੰਵਲਜੀਤ ਕੌਰ ਨੇ ਕਿਹਾ ਕਿ ਇੱਕ ਸਾਲ ਹੀ ਹੋਇਆ ਸੀ ਅਸਾਮ ਵਿੱਚ ਬਦਲੀ ਹੌਏ ਨੂੰ ਇਸ ਤੋਂ ਪਹਿਲਾਂ ਹਰਪਾਲ ਸਿੰਘ ਦੀ ਡਿਊਟੀ ਹੈਦਰਾਬਾਦ ਵਿਚ ਸੀ। ਕੰਵਲਜੀਤ ਕੌਰ ਨੇ ਕਿਹਾ ਸਾਡੇ ਵਿਆਹ ਨੂੰ 15 ਸਾਲ ਹੋ ਗਏ ਹਨ। ਤੇ ਇੱਕ ਬੇਟਾ ਵੀ 13 ਸਾਲ ਦਾ ਹੈ ਉਣਾ ਕਿਹਾ ਕਿ ਸਾਨੂੰ ਬਹੂਤ ਮਾਣ ਮਹਿਸੂਸ ਹੋ ਰਿਹਾ ਹੈ ਜੌ ਮੇਰੇ ਪਤੀ ਨੇ ਦੇਸ ਦੀ ਰੱਖਿਆ ਕਰਦੇ ਹੋਏ ਆਪਣੀ ਜਾਣ ਦੇ ਦਿੱਤੀ। ਉਨ੍ਹਾ ਕਿਹਾ ਕਿ ਇਹ ਦੁੱਖ ਭੁੱਲਣ ਵਾਲਾ ਨਹੀਂ। ਸਾਰੇ ਇਲਾਕਾ ਵਾਸੀਆਂ ਵੱਲੋਂ ਜਵਾਨ ਹੌਲਦਾਰ ਹਰਪਾਲ ਸਿੰਘ ਦੇ ਸੰਸਕਾਰ ਤੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

Spread the love

Leave a Reply

Your email address will not be published. Required fields are marked *

Back to top button