Punjab-ChandigarhTop NewsUncategorized

ਪਸ਼ੂ ਪਾਲਣ ਵਿਭਾਗ ਵਿਚਲੇ ਕੱਚੇ ਕਾਮਿਆਂ ਦੀ ਲੁੱਟ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕਰ ਰਹੇ ਨੇ ਠੇਕੇਦਾਰ — ਦਰਸ਼ਨ ਲੁਬਾਦਾ

10 ਅਪ੍ਰੈਲ ( ਪਟਿਆਲਾ ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫਤਰ ਰੋਣੀ ਫਾਰਮ ਵਿਖੇ ਕੰਟਰੈਕਟ, ਆਊਟ ਸੋਰਸ ਸਮੇਤ ਚੌਥਾ ਦਰਜਾ ਕਰਮਚਾਰੀਆਂ ਨੇ ਵਿਸ਼ਾਲ ਧਰਨਾ ਦੇ ਕੇ ਠੇਕੇਦਾਰੀ ਸਿਸਟਮ ਦੀ ਅਰਥੀ ਸਾੜਕੇ ਰੈਲੀ ਕੀਤੀ। ਇਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਪਸ਼ੂ ਪਾਲਣ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਨੇ ਕੀਤੀ। ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਖੇਤਰੀ ਫਾਰਮਾਂ ਵਿੱਚ ਤਕਰੀਬਨ ਸਾਲ 2013 ਤੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਹਜਾਰਾ ਕਰਮੀ ਕੰਟਰੈਕਟ / ਆਊਟ ਸੋਰਸ ਤੇ ਰੱਖੇ ਗਏ ਹਨ ਅਤੇ ਵਿਭਾਗ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਪਸ਼ੂ ਫਾਰਮਾ ਦਾ ਕੰਮ ਦਿੱਤਾ ਗਿਆ ਸੀ, ਜਿਸ ਵਿੱਚ “ਅਮਨ ਸਕਿਉਰਟੀ ਤੇ ਡਿਟੈਕਟੀਵ” ਕੰਪਨੀ ਚੰਡੀਗੜ੍ਹ ਵੀ ਸ਼ਾਮਲ ਹੈ, ਇਹ ਕੰਪਨੀ ਕਰਮੀਆਂ ਦੀ ਲੁੱਟ ਲਗਾਤਾਰ ਕਰ ਰਹੀ ਹੈ ਕੋਈ ਵੀ ਕਰਮੀ 10000/— ਰੁਪਏ ਅਡਵਾਂਸ ਲੈ ਕੇ ਰੱਖਦਾ ਹੈ, ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਉਪਰ ਤੋਂ ਲੈ ਕੇ ਖੇਤਰੀ ਅਧਿਕਾਰੀਆਂ ਦੀ ਮਿਲੀ ਭੁਗਤ ਸ਼ਾਮਲ ਹੈ ਤੇ ਇਹ ਕਰਮੀਆਂ ਦੀ ਸਾਲ 2013 ਤੋਂ ਲੁੱਟ ਖਸੁੱਟ ਕਰਦੇ ਆ ਰਹੇ ਹਨ। ਯੂਨੀਅਨ ਨੇ ਦੱਸਿਆ ਕਿ ਕੰਟਰੈਕਟ / ਡੇਲੀਵੇਜਿਜ਼ ਤੇ ਆਊਟ ਸੋਰਸ ਕਰਮੀਆਂ ਦੀਆਂ ਘੱਟੋ—ਘੱਟ ਉਜਰਤਾ ਵਿੱਚ ਸਰਕਾਰ ਨੇ 2020 ਅਤੇ 2022 ਵਿੱਚ ਘੱਟੋ—ਘੱਟ ਵਾਧਾ ਕੀਤਾ ਸੀ। ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਠੇਕੇਦਾਰ ਇਸ ਵਾਧੇ ਦੇ ਬਕਾਏ ਨੂੰ ਹਾਜਮ ਕਰ ਗਏ, ਚੌਕਸੀ ਵਿਭਾਗ ਨੂੰ ਅਪੀਲ ਹੈ ਕਿ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ।
ਦਰਸ਼ਨ ਸਿੰਘ ਲੁਬਾਣਾ ਨੇ ਇੱਥੇ ਰੈਲੀ ਤੋਂ ਬਾਅਦ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਤੇ ਕਿਰਤ ਕਮਿਸ਼ਨਰ ਵਲੋਂ ਨਿਸ਼ਚਿਤ ਕੀਤੀਆਂ ਘੱਟੋ—ਘੱਟ ਉਜਰਤਾਂ, ਬੋਨਸ, ਵਰਦੀਆਂ, ਈ.ਪੀ.ਐਫ., ਈ.ਐਸ.ਆਈ. ਹਫਤਾਵਾਰੀ ਰੇਸਟ ਤੇ ਤਿਉਹਾਰੀ ਛੁੱਟੀਆਂ,ਪੱਕੇ ਕਰਨ ਆਦਿ ਆਦਿ ਸਹੂਲਤਾਂ ਤੇ ਸਰਕਾਰੀ ਆਦੇਸ਼ਾਂ ਨੂੰ ਅੱਖੋ ਔਹਲੇ ਕਰਦੀਆ ਰਹੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਇਸ ਘੁਟਾਲੇ ਦੀ ਮੁੱਖ ਮੰਤਰੀ ਪਸ਼ੂ ਪਾਲਣ ਮੰਤਰੀ ਉਚੇਰੀ ਜਾਂਚ ਕਰਵਾਏ ਤੇ ਸਬੰਧਤ ਅਧਿਕਾਰੀਆਂ ਸਮੇਤ ਲੁਟੇਰੇ ਠੇਕੇਦਾਰਾਂ ਵਿਰੁੱਧ ਚੋਕਸੀ ਵਿਭਾਗ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕਰੇ ਕਿਉਂਜੋ ਸਾਲ 2013 ਤੋਂ ਪਸ਼ੂ ਪਾਲਣ ਵਿਭਾਗ ਵਿੱਚ ਹੋ ਰਹੀ ਭਾਰੀ ਕੁਰੱਪਸ਼ਨ ਦਾ ਪਰਦਾ ਫਾਸ ਹੋ ਸਕੇ। ਇਸ ਮੌਕੇ ਤੇ ਹੋਰ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਗੋਤਮ ਭਾਰਦਵਾਜ, ਇੰਦਰਪਾਲ ਵਾਲਿਆ, ਜਸਪਾਲ ਸਿੰਘ, ਵਰਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਵੰਤ, ਸਰਬਜੀਤ, ਮੋਹਨ ਸਿੰਘ, ਜੁਗਨੂੰ ਸਹੋਤਾ, ਧਰਮਪਾਲ, ਤਰਸੇਮ, ਮਨਜੀਤ, ਅਨਿਲ ਗਾਗਟ, ਹਰਬੰਸ ਸਿੰਘ, ਸਤਿਨਰਾਇਣ ਗੋਨੀ, ਟੀਨਾ ਆਦਿ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button