Punjab-Chandigarh
ਸਖੀ ਵਨ ਸਟਾਪ ਸੈਂਟਰ ਨੇ ਤੀਆਂ ਤੀਜ ਦੀਆਂ ਮਨਾਈਆਂ, ਔਰਤਾਂ ਨੂੰ ਅਧਿਕਾਰਾਂ ਤੇ ਹੱਕਾਂ ਬਾਰੇ ਕੀਤਾ
Teej Festival In Patiala
Punjab (Patiala): ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਦੀ ਮਦਦ ਲਈ ਸਥਾਪਤ ਪਟਿਆਲਾ ਦੇ ਸਖੀ ਵਨ ਸਟਾਪ ਸੈਂਟਰ ਨੇ ਤੀਆਂ ਤੀਜ ਦੀਆਂ ਮਨਾਈਆਂ। ਇਸ ਮੌਕੇ ਘਰੇਲੂ ਹਿੰਸਾਂ ਤੋਂ ਪੀੜਤ ਔਰਤਾਂ, ਜਿਨ੍ਹਾਂ ਨੂੰ ‘ਸਖੀਆਂ’ ਕਿਹਾ ਜਾਂਦਾ ਹੈ, ਨੂੰ ਬੁਲਾ ਕੇ ਇਸ ਪ੍ਰੋਗਰਾਮ ‘ਚ ਸ਼ਮੂਲੀਅਤ ਕਰਵਾਈ ਗਈ। ਇਸ ਤੀਆਂ ਦੇ ਤਿਉਹਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵੂਮੈਨ ਸਟੱਡੀਜ਼ ਦੇ ਮੁਖੀ ਡਾ. ਰਿਤੂ ਲਹਿਲ, ਸਹਾਇਕ ਪ੍ਰੋਫੈਸਰ ਡਾ. ਨੈਨਾ ਸ਼ਰਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ, ਬਾਲ ਸੁਰੱਖਿਆ ਅਫ਼ਸਰ-ਕਮ-ਸੈਂਟਰ ਪ੍ਰਬੰਧਕ ਰੂਪਵੰਤ ਕੌਰ ਨੇ ਇਨ੍ਹਾਂ ਸਖੀਆਂ ਨਾਲ ਮਿਲਕੇ ਤੀਆਂ ਮਨਾਈਆਂ। ਇਸ ਮੌਕੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਹੱਕਾਂ ਸਮੇ ਵੋਟ ਦੇ ਅਧਿਕਾਰ ਬਾਰੇ ਵੀ ਜਾਗਰੂਕ ਕੀਤਾ ਗਿਆ।