Punjab-Chandigarh

ਬਾਬਾ ਜੋਗੀ ਘਾਟ ਮੰਦਿਰ ਵਿਖੇ ਨਤਮਸਕ ਹੋਏ ਤੇਜਿੰਦਰ ਮਹਿਤਾ 

ਵਾਰਡ ਨੰ 32 ਵਿੱਚ ਚੱਲ ਰਹੀ ਭਾਗਵਤ ਕਥਾ ਦੇ ਮਹਾਂ ਪਾਠ ਵਿੱਚ ਹਾਜਰੀ ਲਗਾਉਣ ਸਮੇਂ ਸੰਗਤਾਂ ਅਤੇ ਬਾਬਾ ਸੁਭਾਸ਼ ਚੰਦ ਦਾ ਲੀਆ ਅਸ਼ੀਰਵਾਦ।

Ajay Verma (The Mirror Time)

ਪਟਿਆਲਾ ਕੱਲ ਸ਼ਾਮ ਤੇਜ ਬਾਗ ਕਲੋਨੀ ਵਾਰਡ ਨੰ 32 ਵਿੱਚ ਪੈੰਦੇ ਪ੍ਰਾਚੀਨ ਜੋਗੀ ਘਾਟ ਮੰਦਿਰ ਵਿੱਚ ਚੱਲ ਰਹੇ ਭਾਗਵਤ ਮਹਾਂਪੁਰਾਨ ਜੀ ਦੀ ਕਥਾ ਸੂਣੀ ਅਤੇ ਬਾਬਾ ਸੁਣੀ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਬਾਬਾ ਜੀ ਦਾ ਅਤੇ ਭਗਵਾਨ ਵਿਸ਼ਨੂ ਜੀ ਦਾ ਆਸ਼ੀਰਵਾਦ ਵੀ ਲੀਆ ਇਸ ਮੋਕੇ ਤੇਜ ਬਾਗ ਕਲੋਨੀ ਵਾਸੀਆਂ ਅਤੇ ਬਾਬਾ ਸੁਭਾਸ਼ ਦਾਸ ਜੀ ਨੇ ਮਹਿਤਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨ ਕੀਤਾ ਗਿਆ  ਇਥੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੀਆਂ ਮਹਿਤਾ ਨੇ ਬਾਬਾ ਸੁਭਾਸ਼ ਦਾਸ ਜੀ ਦਾ ਅਤੇ ਤੇਜ ਬਾਗ ਕਲੋਨੀ ਵਾਸੀਆਂ ਦਾ ਮਾਣ ਸਤਿਕਾਰ ਦੇਣ ਤੇ ਧੰਨਵਾਦ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ 6 ਮਹੀਨੇ ਦੀਆਂ ਉਪਲੱਬਧੀਆਂ ਬਾਰੇ ਜਾਣੁ ਕਰਵਾਇਆ ਅਤੇ ਸਾਰੀਆਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਹਨ ਨਗਰ ਨਿਗਮ ਵਿੱਚ ਜਦੋਂ ਆਪ ਕਾਬਜ ਹੋ ਜਾਵੇਗੀ ਤਾਂ ਪਟਿਆਲਾ ਨਗਰ ਨਿਗਮ ਅਧੀਨ ਆਉਂਦੇ ਸਾਰੇ ਵਾਰਡਾਂ ਸਾਰੀਆਂ ਕਲੋਨੀਆਂ ਦੀ ਨੁਹਾਰ ਬਦਲ ਦਿਤੀ ਜਾਵੇਗੀ ਅਤੇ ਸਾਰੀਆਂ ਕਲੋਨੀਆਂ ਅਤੇ ਇਲਾਕਿਆਂ ਦਾ ਸੁੰਦਰੀਕਰਨ ਕੀਤਾ ਜਾਵੇਗਾ । ਕਾਂਗਰਸ, ਅਕਾਲੀ, ਭਾਜਪਾ ਅਤੇ  ਪੀ ਐਲ ਸੀ ਦੇ ਆਗੂਆਂ ਨੇ  ਆਪਣੇ ਕਾਰਜਕਾਲ ਦੋਰਾਨ ਜੋ ਘਪਲੇ ਸਰਕਾਰੀ ਪੈਸੇ ਦੀ ਦੁਰਵਰਤੋ ਕਰਕੇ ਜੋ ਬੁਰਾ ਹਾਲ  ਪਿਛਲੇ ਕਈ ਸਾਲਾਂ ਤੋਂ ਕੀਤਾ ਹੈ ਇਹਨਾਂ ਸਭ ਦੀ ਵਿਜੀਲੈਂਸ ਜਾਂਚ ਕਰਵਾਕੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾ ਨੂੰ ਸਜਾ ਦਿਵਾਈ ਜਾਵੇਗੀ ਆਪ ਦੀ ਨਗਰ ਨਿਗਮ ਵਿੱਚ ਸਰਕਾਰ ਬਨਣ ਤੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਜਨਤਾ ਦੀ ਖੱਜਲ ਖਵਾਰੀ ਖਤਮ ਹੋਵੇਗੀ ਆਪ ਦੇ ਆਗੂ ਜਨਤਾ ਦੀ ਸੇਵਾ ਲਈ 24 ਘੰਟੇ ਕੰਮ ਕਰਣਗੇ

ਜਿੱਥੇ ਸੁੱਬੇ ਵਿੱਚ ਆਪ ਪੰਜਾਬ ਪ੍ਰਧਾਨ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਦਿਨ ਰਾਤ ਲੋਕਾਂ ਲਈ ਕੰਮ ਕਰ ਰਹੀ ਹੈ ਉਥੇ ਆਪ ਦੇ ਵਰਕਰ ਜਨਤਾ ਨੂੰ ਸਰਕਾਰੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਨ ਜਨਤਾ ਦੇ ਜੋ ਵੀ ਰੁਕੇ ਹੋਏ ਕੰਮ ਹਨ ਉਹ ਸਾਡੇ ਮਾਣਯੋਗ ਐਮ ਐਲ ਏ ਸ੍ਰ: ਅਜੀਤਪਾਲ ਸਿੰਘ ਕੋਹਲੀ ਅਤੇ ਸ੍ਰ: ਡਾ ਬਲਬੀਰ ਸਿੰਘ ਆਪਣੇ ਦਫਤਰ ਵਿੱਚ ਅਤੇ ਪਟਿਆਲਾ ਜਿਲਾ ਦੇ ਪ੍ਰਧਾਨ ਜਿਲਾ ਦਫਤਰ ਵਿੱਚ ਸੰਗਤ ਦਰਸ਼ਨਾ ਰਾਹੀਂ ਲੋਕਾਂ ਦੇ ਮਸਲੇ ਹੱਲ ਕਰਵਾ ਰਹੇ ਹਨ ਉਥੇ ਹੀ ਵਿਧਾਨਸਭਾ ਵਿੱਚ ਆਪਣੇ ਇਲਾਕੇ ਦੀ ਤਰੱਕੀ ਅਤੇ ਖੂਸ਼ਹਾਲੀ ਲਈ ਹਰ ਵਿਧਾਨਸਭਾ ਸੈਸ਼ਨ ਵਿੱਚ ਆਵਾਜ ਬੁਲੰਦ ਕਰ ਰਹੇ ਹਨ ਅਤੇ ਜਿਲ੍ਹਾ ਪਟਿਆਲਾ ਦੇ ਸਾਰੇ ਵਿਧਾਇਕ ਆਪਣੇ ਆਪਣੇ ਇਲਾਕੇ ਦੇ ਮਸਲੇ ਹੱਲ ਕਰਵਾਉਣ ਲਈ ਸੰਗਤ ਦਰਸ਼ਨ ਵਿਧਾਨਸਭਾ ਰਾਹੀਂ ਜਾਂ ਮੁੱਖ ਮੰਤਰੀ ਪੰਜਾਬ ਨੂੰ ਨਿੱਜੀ ਤੋਰ ਤੇ ਮਿਲਕੇ ਮਸਲੇ ਹੱਲ ਕਰਵਾ ਰਹੇ ਹਨ ਅਤੇ ਆਉਣ ਵਾਲਿਆਂ ਨਗਰ ਨਿਗਮ ਚੋਣਾਂ ਡਿਵੈਲਪਮੈਂਟ ਦੇ ਮੁੱਦੇਆ ਦੇ ਅਧਾਰ ਤੇ ਅਤੇ ਜਨਤਾ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਦੇ ਮੁੱਦੇ ਤੇ ਲੜੀਆਂ ਜਾਣਗੀਆਂ ਇਸ ਮੋਕੇ ਇਲਾਕਾ ਨਿਵਾਸੀਆਂ ਨੇ ਤੇਜਿੰਦਰ ਮਹਿਤਾ ਦੀਆਂ ਗੱਲਾਂ ਤੇ ਭਰੋਸਾ ਜਤਾਇਆ ਅਤੇ ਆਉਣ ਵਾਲਿਆਂ ਨਗਰ ਨਿਗਮ ਚੋਣਾਂ ਵਿੱਚ ਆਪ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਇਸ ਮੋਕੇ ਵਾਰਡ ਇੰਚਾਰਜ ਅਮਨ ਬਾਂਸਲ , ਬਿਕਰਮ ਸ਼ਰਮਾ, ਆਰੀਫ ਰਿੰਕੂ, ਰਣਵੀਰ ਸਹੋਤਾ, ਸੁਰਿੰਦਰ ਨਿੱਕੂ ਮੋਜੂਦ ਸਨ।

Spread the love

Leave a Reply

Your email address will not be published. Required fields are marked *

Back to top button