Punjab-ChandigarhUncategorized
ਹਿਊਮਨ ਸਰਵਿਸ ਸੋਸਾਇਟੀ ਦੀ ਟੀਮ ਵਲੋਂ ਪੀ.ਓ. ਨਵੇਂ ਬਣੇ ਇਨਚਾਰਜ ਪਵਨ ਸ਼ਰਮਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ
Harpreet kaur ( The Mirror Time )
ਹਿਊਮਨ ਸਰਵਿਸ ਸੋਸਾਇਟੀ ਦੀ ਟੀਮ ਵਲੋਂ ਬਹੁਤ ਹੀ ਇਮਾਨਦਾਰ ਪੀ.ਓ. ਨਵੇਂ ਬਣੇ ਇਨਚਾਰਜ ਪਵਨ ਸ਼ਰਮਾ ਦਾ ਸਰੋਪਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਵਲੋਂ ਕਿਹਾ ਗਿਆ ਕਿ ਸਬ ਇੰਪਸੈਕਟਰ ਪਵਨ ਸ਼ਰਮਾ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਸਮਾਜ ਸੇਵਾ ਨਿਭਾ ਰਹੇ ਹਨ ਅਤੇ ਉਹ ਸੇਵਾ ਵਿੱਚ ਟੀਮ ਦਾ ਸਾਥ ਦਿੰਦੇ ਹਨ। ਇਸ ਮੌਕੇ ਤੇ ਸਟੇਟ ਚੇਅਰਮੈਨ ਸੁਰਜੀਤ ਸਿੰਘ ਮਲਹੋਤਰਾ, ਜਸਵੀਰ ਪਾਲ, ਰਾਜੇਸ਼ਵਰ ਕੁਮਾਰ, ਸੰਜੀਵ ਭੰਡਾਰੀ, ਸਟੇਟ ਚੇਅਰਪਰਸਨ ਨਿਰਮਲ ਜੈਨ, ਦਰਸ਼ਨਾ ਅਰੋੜਾ, ਰੇਖਾ ਰਾਣੀ, ਅਨੀਤਾ ਮੱਲਣ, ਅੰਨੂ ਅਰੋੜਾ ਆਦਿ ਮੌਜੂਦ ਰਹੇ।