ਅੱਜ ਦੀ ਔਰਤ ਨਵੇਂ ਯੁੱਗ ਦੀ ਪਹਿਰੇਦਾਰ : ਗੁਰਮੀਤ ਸ਼ੇਰਗਿੱਲ
ਪਟਿਆਲਾ, 8 ਮਾਰਚ:
ਸਥਾਨਕ ਸਰਕਾਰੀ ਸਟੇਟ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਨੋਡਲ ਅਧਿਕਾਰੀ ਸਵੀਪ ਪ੍ਰੋ:ਗੁਰਬਖਸੀਸ ਸਿੰਘ ਅੰਟਾਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਕਲਾ ਕ੍ਰਿਤੀ, ਪਟਿਆਲਾ (ਰਜਿ) ਅਤੇ ਸਰਕਾਰੀ ਸਟੇਟ ਕਾਲਜ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਟੇਟ ਆਈਕਨ ਦਿਵਿਆਂਗਜਨ ਡਾ. ਕਿਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਖਪ੍ਰੀਤ ਕੌਰ ਧਰਮਪਤਨੀ ਜਗਵਿੰਦਰ ਸਿੰਘ ਜ਼ਿਲ੍ਹਾ ਆਈਕਨ ਵੋਟਰ ਜਾਗਰੂਕਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਜੁਆਇੰਟ ਡਾਇਰੈਕਟਰ ਰੋਜ਼ਗਾਰ ਅਤੇ ਉਤਪਤੀ ਵਿਭਾਗ ਗੁਰਮੀਤ ਕੌਰ ਸ਼ੇਰਗਿੱਲ ਨੇ ਬਤੌਰ ਮੁੱਖ ਵਕਤਾ ਗੱਲ ਕਰਦੇ ਹੋਏ ਅੱਜ ਸਮਾਜ ਦੇ ਹਰ ਖੇਤਰ ਵਿਚ ਔਰਤ ਦੀ ਸ਼ਮੂਲੀਅਤ ਦੀ ਗੱਲ ਕਰਦੇ ਹੋਏ ਉਸਨੂੰ ਨਵੇਂ ਯੁੱਗ ਦੀ ਪਹਿਰੇਦਾਰ ਦੱਸਿਆ। ਕਾਲਜ ਦੇ ਵਾਈਸ
ਪ੍ਰਿੰਸੀਪਲ ਪ੍ਰੋ: ਕਿਰਨਜੀਤ ਕੌਰ ਨੇ ਆਦੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਕਲਾ ਕ੍ਰਿਤੀ ਪਟਿਆਲਾ ਦੇ ਡਾਇਰੈਕਟਰ ਪਰਮਿੰਦਰਪਾਲ ਕੌਰ, ਡਾ.ਸਤਿੰਦਰ ਕੌਰ ਵਾਲੀਆ, ਪ੍ਰੋ: ਜੀਵਨ ਬਾਲਾ ਪ੍ਰੋ: ਬਲਵਿੰਦਰ ਸਿੰਘ, ਰਿਟਾਇਰਡ ਸੁਪਰਡੰਟ ਇੰਜ ਐਮ ਐਮ ਸਿਆਲ, ਸਤਬੀਰ ਸਿੰਘ ਨੋਡਲ ਅਫ਼ਸਰ ਸਨੌਰ, ਮੋਹਿਤ ਕੌਸਲ ਅਤੇ ਗਗਨਦੀਪ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਪ੍ਰੋ: ਗੁਰਬਖਸੀਸ ਸਿੰਘ ਅੰਟਾਲ ਨੇ ਇਸ ਮੌਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਲੋਕਤੰਤਰਿਕ ਪਰੰਪਰਾਵਾਂ ਵਿਚ ਔਰਤ ਦੇ ਯੋਗਦਾਨ ਵਿਸ਼ੇ ਉਪਰ ਆਪਣੀ ਤਕਰੀਰ ਕਰਦਿਆ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ (ਵੋਟਰ ਜਾਗਰੂਕਤਾ ਕਲੱਬ) ਦੀਆਂ ਮੈਂਬਰਾਂ ਨੂੰ ਸੰਵਿਧਾਨਿਕ ਜ਼ਿੰਮੇਵਾਰੀ ਸਮਝਦੇ ਹੋਏ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੋਲਦਿਆਂ ਡਾ. ਕਿਰਨ ਸਟੇਟ ਆਇਕਨ ਵੋਟਰ ਜਾਗਰੂਕਤਾ ਨੇ ਕਿਹਾ ਕਿ ਜੇ ਔਰਤ ਆਪਣੇ ਹੱਕਾਂ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪੜ੍ਹ ਲਿਖ ਕੇ ਅੱਗੇ ਆਉਣਾ ਪਵੇਗਾ, ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਭਾਰਤੀ ਸੰਸਦ ਦੇ ਵਿਚ ਆਪਣੀ ਅਵਾਜ਼ ਨੂੰ ਬੁਲੰਦ ਕਰਨਾ ਹੋਵੇਗਾ।
ਇਸ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਨੇਹਲ ਬੀ.ਐਡ ਦੀ ਵਿਦਿਆਰਥਣ ਨੇ ਕਵਿਤਾ ਗਾਇਨ, ਗੁਰਤੇਜ ਸਿੰਘ ਨੇ ਭਾਸ਼ਣ, ਮਨਪ੍ਰੀਤ ਕੌਰ ਨੇ ਸਲੋਗਨ ਲਿਖਣ, ਪੋਸਟਰ ਵਿਚ ਪ੍ਰੇਰਨਾ ਸੈਨੀ ਅਤੇ ਭਾਵਨਾ ਗੀਤ ਗਾਇਨ ਵਿਚ ਵਿਕਾਸ ਕੁਮਾਰ ਅਤੇ ਗਗਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਨੋਡਲ ਅਫ਼ਸਰ ਸਵੀਪ ਪ੍ਰੋ: ਰੁਪਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।