Punjab-ChandigarhUncategorized

ਸ਼ੇਰਗਿੱਲ ਨੇ ਟੋਕੀਓ ਵਿੱਚ ਮਿਊਨਿਖ ਲੀਡਰਜ਼ ਮੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਤਾਕਤ ਨੂੰ ਉਜਾਗਰ ਕੀਤਾ

Suman( TMT)

ਨਵੀਂ ਦਿੱਲੀ/ਚੰਡੀਗੜ੍ਹ, 18 ਮਈ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ 14 ਤੋਂ 16 ਮਈ ਤੱਕ ਟੋਕੀਓ, ਜਾਪਾਨ ਵਿਖੇ ਹੋਈ ਵੱਕਾਰੀ ਮਿਊਨਿਖ ਯੰਗ ਲੀਡਰਜ਼ ਮੀਟਿੰਗ (ਮਿਊਨਿਖ ਸੁਰੱਖਿਆ ਕਾਨਫਰੰਸ) ਵਿੱਚ ਹਿਸਾ ਲਿਆ।  ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਸ਼ੇਰਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਵਿਸ਼ਵ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ।  ਮੀਟਿੰਗ ਵਿੱਚ ਅੰਤਰਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਨੀਤੀਆਂ ਅਤੇ ਚੁਣੌਤੀਆਂ ‘ਤੇ ਚਰਚਾ ਕਰਨ ਅਤੇ ਵਿਚਾਰ-ਵਟਾਂਦਰਾ ਕਰਨ ਲਈ ਦੁਨੀਆ ਭਰ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਸ਼ੇਰਗਿੱਲ ਨੇ ਇੰਡੋ-ਪੈਸੀਫਿਕ ਖੇਤਰ ਦੀ ਬਦਲਦੀ ਗਤੀਸ਼ੀਲਤਾ, ਯੂਕਰੇਨ-ਰੂਸ ਯੁੱਧ ਕਾਰਨ ਪੈਦਾ ਹੋਏ ਵਿਘਨ ਅਤੇ ਭਾਰਤ ਦੀ ਏਸ਼ੀਆ ਵਿੱਚ ਸ਼ਾਂਤੀ ਦੇ ਰੱਖਿਅਕ ਵਜੋਂ ਭੂਮਿਕਾ ਸਮੇਤ ਕਈ ਮੁੱਦਿਆਂ ‘ਤੇ ਗੱਲ ਕੀਤੀ।

ਮੀਟਿੰਗ ਦੇ ਪਹਿਲੇ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ, ਸ਼ੇਰਗਿੱਲ ਨੇ ਇੰਡੋ- ਪੈਸੀਫਿਕ ਖੇਤਰ ਦੀ ਪ੍ਰਮਾਣੂ ਸੁਰੱਖਿਆ ਦੇ ਨਾਜ਼ੁਕ ਮੁੱਦੇ ‘ਤੇ ਵਿਸਥਾਰ ਵਿਚ ਗੱਲ ਕੀਤੀ। ਉਨ੍ਹਾਂ ਨੇ ਉੱਤਰੀ ਕੋਰੀਆ ਦੁਆਰਾ ਪ੍ਰਮਾਣੂ ਹਥਿਆਰਾਂ ਦੀ “ਪਹਿਲਾਂ ਵਰਤੋਂ ਨਹੀਂ” ਦੇ ਸਿਧਾਂਤ ਦੀ ਉਲੰਘਣਾ ਦਾ ਹਵਾਲਾ ਦਿੱਤਾ, ਚੀਨ ਦੇ ਦੁਸਸਾਹਸਾਂ ਬਾਰੇ ਵਧਦੀ ਚਿੰਤਾ ਅਤੇ ਭਵਿੱਖ ਲਈ ਰਸਤਿਆਂ ਤੇ ਜਿਕਰ ਕੀਤਾ।

ਮੀਟਿੰਗ ਦੇ ਦੂਜੇ ਦਿਨ, ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ “ਚੇਂਜਿੰਗ ਪ੍ਰਿਸਪੇਕਟੀਵਸ: ਫੇਂਸ ਸਿਟਰਸ ਜਾਂ ਪ੍ਰੇਗਮੇਟਿਜਮ” ਵਿਸ਼ੇ ‘ਤੇ ਗੱਲਬਾਤ ਦੀ ਅਗਵਾਈ ਕੀਤੀ।  ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਰਣਨੀਤਕ ਖੁਦਮੁਖਤਿਆਰੀ ਅਤੇ ਨਿਰਪੱਖਤਾ ਦੇ ਥੰਮ੍ਹਾਂ ‘ਤੇ ਟਿਕੀ ਹੋਈ ਹੈ, ਜੋ ਮਜ਼ਬੂਤ ਰਾਸ਼ਟਰੀ ਸਮਰੱਥਾਵਾਂ ਦੇ ਨਿਰਮਾਣ ਅਤੇ ਵਿਸ਼ਵ ਨਾਲ ਸਬੰਧਾਂ ਨੂੰ ਵਧਾਉਣ ‘ਤੇ ਕੇਂਦਰਿਤ ਹੈ।

ਸ਼ੇਰਗਿੱਲ ਨੇ ਮੀਟਿੰਗ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਬਾਰੇ ਵੀ ਗੱਲਬਾਤ ਕੀਤੀ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ‘ਕੈਂਪ ਫਾਲੋਅਰ’ ਨਹੀਂ ਹੈ, ਸਗੋਂ ਵਿਸ਼ਵ ਪੱਧਰ ‘ਤੇ ਏਜੰਡਾ ਤੈਅ ਕਰਨ ਵਾਲਾ ਦੇਸ਼ ਹੈ।

ਫੇਰੀ ਦੌਰਾਨ, ਸ਼ੇਰਗਿੱਲ ਨੂੰ ਜਾਪਾਨ ਵਿੱਚ ਭਾਰਤ ਦੇ ਰਾਜਦੂਤ, ਸਿਬੀ ਜਾਰਜ ਅਤੇ ਸ੍ਰੀਮਤੀ ਜਾਰਜ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਵੀ ਸੱਦਾ ਦਿੱਤਾ ਗਿਆ ਸੀ।  ਇੰਡੀਆ ਹਾਊਸ, ਟੋਕੀਓ ਵਿਖੇ ਇੱਕ ਰਾਤ ਦੇ ਖਾਣੇ ‘ਤੇ ਜਾਪਾਨ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਤੇ ਰਸਾਇਣ ਅਤੇ ਖਾਦਾਂ ਦੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਵੀ ਸ਼ਾਮਲ ਸਨ, ਸ਼ੇਰਗਿੱਲ ਨੇ ਕਿਹਾ ਕਿ ਜਾਣੇ-ਪਛਾਣੇ ਚਿਹਰਿਆਂ ਨੂੰ ਮਿਲ ਕੇ ਅਤੇ ਭੂ-ਰਾਜਨੀਤਿਕ ਉਥਲ-ਪੁਥਲ ਤੇ ਨਵੀਆਂ ਆਵਾਜ਼ਾਂ ਸੁਣ ਕੇ ਚੰਗਾ ਲੱਗਿਆ। ਵਿਦੇਸ਼ਾਂ ਅਤੇ ਦੇਸ਼ ਵਿੱਚ ਰਹਿਣ ਵਾਲਾ ਹਰ ਭਾਰਤ ਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਭਾਰਤ ਦੇ ਵਿਕਾਸ ਦੀ ਗਾਥਾ ਨੂੰ ਲੈ ਕੇ ਅਤਿ ਉਤਸ਼ਾਹਿਤ ਹੈ।

Spread the love

Leave a Reply

Your email address will not be published. Required fields are marked *

Back to top button