ਵਾਲਮੀਕਿ ਭਾਈਚਾਰੇ ਨੇ ਕਰਵਾਈ ਅਕਾਲੀ ਦਲ ਉਮੀਦਵਾਰ ਐਨ.ਕੇ. ਸ਼ਰਮਾ ਦੇ ਹੱਕ ਵਿੱਚ ਵਿਸ਼ਾਲ ਜਨ ਸਭਾ।
Ajay Verma
ਪਟਿਆਲਾ : ਸਥਾਨਕ ਲਾਹੋਰੀ ਗੇਟ ਅਧੀਨ ਆਉਂਦੇ ਗਾਂਧੀ ਨਗਰ ਵਿਖੇ ਵਾਲਮੀਕਿ ਧਰਮ ਸਭਾ ਦੇ ਸਹਿਯੋਗ ਨਾਲ ਇਲਾਕੇ ਦੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਦਲਿਤ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਕੁਮਾਰ ਨਿੰਦੀ ਦੀ ਅਗਵਾਈ ਵਿੱਚ ਲੋਕ ਸਭਾ ਪਟਿਆਲਾ ਦੇ ਸਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੇ ਹੱਕ ਵਿੱਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਮੋਹਨ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਅਮੀਤ ਸਿੰਘ ਰਾਠੀ, ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸੋਨੂੰ ਮਾਜਰੀ, ਸੀਮਾ ਵੈਦ ਆਦਿ ਆਗੂਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਉਮੀਦਵਾਰ ਐਨ.ਕੇ. ਸ਼ਰਮਾ ਗਾਂਧੀ ਨਗਰ ਸਥਿਤ ਭਗਵਾਨ ਵਾਲਮੀਕਿ ਮੰਦਿਰ ਵਿਖੇ ਨਤਮਸਤਕ ਹੋਏ ਜਿੱਥੇ ਕਿ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ, ਨਰੇਸ਼ ਕੁਮਾਰ ਨਿੰਦੀ ਵਲੋਂ ਉਹਨਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਜਨਸਮੂੰਹ ਦੇ ਰੂਬਰੂ ਹੁੰਦਿਆਂ ਅਕਾਲੀ ਦਲ ਦੀਆਂ ਪਿਛਲੀਆਂ ਕਾਰਗੁਜਾਰੀਆਂ ਨੂੰ ਯਾਦ ਕਰਵਾਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਹ ਸਬ ਝੂਠੇ ਸਾਬਤ ਹੋਏ ਹਨ, ਚਾਹੇ ਉਹ ਗੁਟਕਾ ਸਾਹਿਬ ਦੀ ਸੋਂਹ ਖਾ ਕੇ ਮੁਕਰਜਾਣਾ ਹੋਵੇ ਅਤੇ ਪੰਜਾਬ ਦੇ ਮਹਿਲਾਂ ਵਰਗ ਨੁੰ ਚਾਹੇ 1000 ਰੁਪਏ ਪ੍ਰਤੀ ਦੇਣ ਦੇ ਵਾਅਦੇ ਹੋਣ। ਇਨ੍ਹਾਂ ਪਾਰਟੀਆਂ ਨੇ ਝੂਠੇ ਵਾਅਦੇ ਕਰ ਲੋਕਾਂ ਨੂੰ ਸਬਜਬਾਗ ਵਿਖਾਕੇ ਸਰਕਾਰਾਂ ਤਾਂ ਬਣਾ ਲਈਆਂ ਸਨ ਪਰ ਹੁਣ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਸਮਾਂ ਲੋਕਾਂ ਹੱਥ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰਾ ਅਕਾਲੀ ਦਲ ਦਾ ਇੱਕ ਮਜਬੂਤ ਅੰਗ ਹੈ, ਜਿਸਨੇ ਸਮੇਂ—ਸਮੇਂ ਅਨੁਸਾਰ ਪਾਰਟੀ ਨੂੰ ਸੱਤਾ ਤੇ ਕਾਬਜ ਕਰਵਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਦਲਿਤ, ਪੱਛੜੇ ਸਮਾਜ ਹਿੱਤ ਵਿੱਚ ਅਨੇਕਾਂ ਜਿੱਥੇ ਲੋਕ ਭਲਾਈ ਨੀਤੀਆਂ ਨੂੰ ਲਾਗੂ ਕੀਤਾ ਗਿਆ ਸੀ ਉੱਥੇ ਹੀ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ਦਾ ਨਿਰਮਾਣ ਕਰਵਾਕੇ ਉੱਥੇ 250 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਵਾਲਮੀਕਿ ਦੀ ਸੋਨੇ ਦੀ ਮੁਰਤੀ ਨੂੰ ਸਥਾਪਤ ਕਰਵਾਕੇ ਸਮਾਜ ਦੀਆਂ ਧਾਰਮਿਕ ਭਾਵਨਾਂਵਾ ਦਾ ਵਿਸ਼ੇਸ਼ ਸਨਮਾਨ ਵੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਕੀਤਾ ਗਿਆ। ਇਸ ਮੌਕੇ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ, ਸਰਪ੍ਰਸਤ ਨਰੇਸ਼ ਕੁਮਾਰ ਨਿੰਦੀ, ਵਾਲਮੀਕਿ ਆਟੋ ਯੂਨੀਅਨ ਪ੍ਰਧਾਨ ਸੰਦੀਪ ਕੁਮਾਰ ਸੰਭੂ, ਅਕਾਲੀ ਦਲ ਸੀਨੀਅਰ ਆਗੂ ਲਵਲੀ ਅਛੂਤ, ਮੋਹਨ ਲਾਲ ਅਟਵਾਲ, ਕ੍ਰਿਸ਼ਨ ਕੁਮਾਰ ਕਾਕਾ, ਨਰਿੰਦਰ ਕੁਮਾਰ, ਜੀਵਨ ਲਾਲ, ਗਾਮਾ, ਵਿਸ਼ਾਲ ਕੁਮਾਰ, ਸੁਭਾਸ਼ ਚੰਦ, ਵਿਜੇ ਕੁਮਾਰ, ਸੰਜੀਵ ਕੁਮਾਰ, ਲਛਮਨ ਦਾਸ, ਸ਼ਿਵ ਰਾਮ ਅਰੋੜਾ, ਮਨਦੀਪ ਸਿੰਘ, ਰਮਨ ਕੁਮਾਰ ਆਦਿ ਹਾਜਰ ਸਨ