ਕਾਂਗਰਸ ਸਰਕਾਰ ਨੇ ਹਲਕੇ ਨਾਲ ਪੂਰੇ ਪੰਜ ਸਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ : ਵਿਧਾਇਕ ਚੰਦੂਮਾਜਰਾ
Aish verma :
ਸਨੌਰ, 8 ਜਨਵਰੀ : ਸੂਬੇ ਦੀ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਰਖਿਆ ਅਤੇ ਹੁਣ ਕੁਝ ਹੀ ਦਿਨਾਂ ਦੀ ਪ੍ਰੋਹਣੀ ਰਹਿ ਗਈ ਸਰਕਾਰ ਆਪਣੇ ਖਾਲੀ ਖਜ਼ਾਨੇ ਦੇ ਚੈਕ ਵੰਡ ਕੇ ਕਾਂਗਰਸ ਸਰਕਾਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ। ਲੋਕ ਹੁਣ ਸੁਚੇਤ ਹੋ ਚੁੱਕੇ ਹਨ ਅਤੇ ਪਿਛਲੀ ਵਾਰ ਦੀ ਤਰ੍ਹਾਂ ਕਾਂਗਰਸ ਦੇ ਲਾਰਿਆਂ ਨੂੰ ਇਸ ਵਾਰ ਸੁਣਨਾ ਵੀ ਪਸੰਦ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਥੋਂ ਨੇੜਲੇ ਪਿੰਡ ਗਨੌਰ ਵਿਖੇ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਚੋਣ ਮੀਟਿੰਗ ਦੌਰਾਨ ਸ. ਭਾਗ ਸਿੰਘ ਪੰਮੀ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਹਿੰਮਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਗੋਲੂ, ਹਰਮਨ ਸਿੰਘ, ਹਰਮੀਤ ਸਿੰਘ ਅਤੇ ਦੀਪ ਨੇ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕ ਚੰਦੂਮਾਜਰਾ ਨੇ ਜੀ ਆਇਆਂ ਆਖਿਆ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਹਰ ਇਕ ਵਰਗ ਨੂੰ ਸਿਰਫ਼ ਤੇ ਸਿਰਫ਼ ਵੋਟਾਂ ਲਈ ਇਸਤੇਮਾਲ ਕੀਤਾ ਅਤੇ ਵੋਟਾਂ ਮਗਰੋਂ ਲੋਕਾਂ ਦੀ ਬੁਨਿਆਦੀ ਸਹੂਲਤਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ ਹਲਕੇ ਦੀ ਨੁਹਾਰ ਬਦਲੀ ਜਾਵੇਗੀ ਅਤੇ ਹਲਕੇ ਨੂੰ ਨਮੂੰਨੇ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਵਿਕਾਸ ਦੀ ਖੜੋਤ ਨੂੰ ਤੋੜਨ ਅਤੇ ਤੁਹਾਡੀ ਆਪਣੀ ਅਕਾਲੀ-ਬਸਪਾ ਸਰਕਾਰ ਲਿਆਉਣ ਲਈ ਮੁੜ ਤੱਕੜੀ ਨੂੰ ਮਜ਼ਬੂਤ ਕਰਨ।
ਇਸ ਮੌਕੇ ਘਰਮਪਾਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਬਲਜੀਤ ਸਿੰਘ ਚੰਦੂਮਾਜਰਾ, ਨਿਰਵੈਲ ਸਿੰਘ ਪੰਚ, ਲੱਜਾ ਰਾਮ ਸਾਬਕਾ ਸਰਪੰਚ, ਅਕਾਸ਼ ਨੌਰੰਗਵਾਲ, ਜਗਤਾਰ ਸਿੰਘ ਪੰਚ, ਮਨਜੀਤ ਕੌਰ ਪੰਚ, ਅਮਰਜੀਤ ਸਿੰਘ, ਖੁਸ਼ੀ ਰਾਮ ਨੰਬਰਦਾਰ, ਮਾਇਆ ਦੇਵੀ ਸਾਬਕਾ ਸਰਪੰਚ, ਹਰਫੂਲ ਸਿੰਘ ਬੋਸਰ, ਜਸਵੀਰ ਸਿੰਘ, ਹਰਵਿੰਦਰ ਲਲੀਨਾ, ਮਨਪ੍ਰੀਤ ਨਲੀਨਾ, ਮਲਕੀਤ ਸਿੰਘ ਸਾਬਕਾ ਸਰਪੰਚ, ਜਸਪਿੰਦਰ ਸਿੰਘ ਰੰਧਾਵਾ, ਲੱਖਾ ਸੰਧੂ, ਜਸਪ੍ਰੀਤ ਬੱਤਾ ਵੀ ਹਾਜ਼ਰ ਸਨ।