Punjab-Chandigarh

ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਉਜਾੜਾਂ ਭੱਤਾ ਨਾ ਦਿੱਤਾ ,ਤਾ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ  ਸੜਕ ਨਹੀ ਨਿਕਲਣ ਦਿੱਤੀ ਜਾਵੇਗੀ:- ਰਾਜੂ ਖੰਨਾ

Ajay Verma (The Mirror Time)

ਅਮਲੋਹ,19,ਅਗਸਤ

ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਹਾਈਵੇ ਸੜਕ ਬਣਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਇਨਕੁਆਇਰ ਕੀਤੀਆਂ ਜਾ ਰਹੀਆਂ ਹਨ।ਜਿਸ ਤਹਿਤ ਕਿਸਾਨਾਂ ਦੇ ਖੇਤਾਂ ਵਿੱਚ ਸਰਕਾਰ ਵੱਲੋਂ ਬੁਰਜੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਜਿਸ ਦੇ ਵਿਰੋਧ ਵਜੋਂ ਕਿਸਾਨਾਂ ਵੱਲੋਂ ਹਲਕਾ ਅਮਲੋਹ ਦੇ ਨਜ਼ਦੀਕ ਨੂਰਪੁਰਾ ਬੱਸ ਸਟੈਂਡ ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਪਿਛਲੇ 2 ਹਫ਼ਤਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਤਾ ਜੋ ਡੀ ਸੀ ਰੇਟ ਤੋ ਉੱਪਰ ਉਹਨਾਂ ਨੂੰ ਬਣਦੇ ਹੱਕ ਮੁਤਾਬਿਕ ਉਜਾੜਾ ਭੱਤਾ ਦਿੱਤਾ ਜਾਵੇ। ਅੱਜ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈਕੇ ਧਰਨੇ ਵਿੱਚ ਪੁੱਜ਼ੇ ਤੇ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ।ਇਸ ਮੌਕੇ ਤੇ ਜਿਥੇ ਧਰਨਾ ਵਿੱਚ ਕਿਸਾਨ ਜੱਥੇਬੰਦੀਆਂ ਦੇ ਆਗੂ ਮੌਜੂਦ ਰਹੇ ਉਥੇ ਰਾਜੂ ਖੰਨਾ ਦੀ ਅਗਵਾਈ ਵਿੱਚ ਸਮੁੱਚੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਕੇਦਰ ਤੇ ਪੰਜਾਬ ਸਰਕਾਰ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਹਮੇਸ਼ਾ ਹੀ ਧੱਕਾ ਕੀਤਾ ਜਾਂਦਾ ਰਿਹਾ।ਜਿਸ ਤਹਿਤ ਹਲਕਾ ਅਮਲੋਹ ਦੇ ਕਿਸਾਨਾਂ ਦੀ ਬੇਸ਼ਕੀਮਤੀ ਜਮੀਨ ਕੋਡੀਆ ਦੇ ਭਾਅ ਇਨਕੁਆਇਰ ਕੀਤੀ ਜਾ ਰਹੀ ਹੈ।ਜਿਸ ਨੂੰ ਕਿਸੇ ਵੀ ਕੀਮਤ ਤੇ ਘੱਟ ਰੇਟ ਤੇ ਇਨਕੁਆਇਰ ਨਹੀ ਹੋਣ ਦਿੱਤਾ ਜਾਵੇਗਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀਆਂ ਹੱਕੀ ਮੰਗਾ ਦਾ ਡੱਟ ਕੇ ਸਮੱਰਥਨ ਹੀ ਨਹੀਂ ਕਰਦਾਂ ਸਗੋ ਜਿਹਨਾਂ ਚਿਰ ਕੇਦਰ ਤੇ ਪੰਜਾਬ ਸਰਕਾਰ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾਂ ਭੱਤਾ ਪ੍ਰਤੀ ਇੱਕ ਏਕੜ 1.50 ਕਰੋੜ ਤੋ ਲੈ ਕੇ 2 ਕਰੋੜ ਰੁਪਏ ਨਹੀਂ ਦਿੰਦੀ ਉਦੋਂ ਤੱਕ ਇਸ ਹਾਈਵੇਅ ਸੜਕ ਦਾ ਕੰਮ ਸੂਰੂ ਨਹੀ ਹੋਣ ਦਿੱਤਾ ਜਾਵੇਗਾ। ਰਾਜੂ ਖੰਨਾ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਜਿਥੇ ਇਸ ਹਾਈਵੇਅ ਨਾਲ ਸਲਿਪ ਰੋਡ ਬਣਨੀ ਚਾਹੀਦੀ ਹੈ। ਉਥੇ ਜ਼ਮੀਨਾਂ ਨੂੰ ਰਸਤੇ ਲੱਗਣੇ ਵੀ ਜ਼ਰੂਰੀ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜਿਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਸੜਕ ਦੇ ਦੋਵੇਂ ਪਾਸੇ ਆਉਣਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫਰੀ ਟਿਊਬਵੈੱਲ ਕੁਨੈਕਸ਼ਨ ਵੀ ਤੁਰੰਤ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਇਸ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਬਣਨ ਵਾਲੀ ਸੜਕ ਦੇ ਆਲ਼ੇ ਦੁਆਲ਼ੇ ਸਰਕਾਰ ਵੱਲੋਂ 75000 ਦੇ ਕਰੀਬ ਪੌਦੇ ਲੱਗਣੇ ਹਨ ਉਹ ਪੌਦੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਤੋ 10 ਫੁੱਟ ਦੀ ਦੂਰੀ ਤੇ ਲੱਗਣੇ ਚਾਹੀਦੇ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ 17 ਪਿੰਡਾ ਦੇ ਕਿਸਾਨਾਂ ਦੀ ਜ਼ਮੀਨ ਇਨਕੁਆਇਰ ਹੋਣੀ ਹੈ।ਜਿਸ ਤਹਿਤ 14 ਪਿੰਡ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਨ ਤੇ 3 ਪਿੰਡ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੋ ਵੀ ਉਜਾੜਾਂ ਭੱਤਾ ਕਿਸਾਨਾਂ ਨੂੰ ਮਿਲਣਾ ਹੈ ਉਹ ਸਿਰਫ ਤੇ ਸਿਰਫ਼ ਜ਼ਮੀਨ ਦੇ ਕਾਬਜ ਤੇ ਕਾਸ਼ਤਕਾਰਾਂ ਨੂੰ ਹੀ ਦਿੱਤਾ ਜਾਵੇ। ਤੇ ਖੇਵਟਾ ਦੀ ਵੰਡ ਵੀ ਜਲਦੀ ਕੀਤੀ ਜਾਵੇ। ਰਾਜੂ ਖੰਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਹਾਈਵੇ ਰੋਡ ਬਣਨਾ ਹੈ ਉਸ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਤਾ ਜੋ ਸੜਕ ਦੇ ਆਲ਼ੇ ਦੁਆਲ਼ੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋ ਸਕੇ। ਉਹਨਾਂ ਕਿਹਾ ਕਿ ਹਲਕਾ ਅਮਲੋਹ ਦੇ ਪਿੰਡ ਘੁੱਲੂਮਾਜਰਾ,ਮੁੱਢੜੀਆ, ਭਗਵਾਨਪੁਰਾ,ਨੂਰਪੁਰਾ, ਅਲੀਪੁਰ ਸੰਦਲ,ਭੱਟੋ,ਬੜੈਚਾ, ਸ਼ੇਰਪੁਰ ਮਾਜਰਾ,ਦਨਘੇੜੀ,ਰਾਈਏਵਾਲ,ਬਰੀਮਾ,ਬੁੱਗਾ ਕਲਾਂ,ਤੇ ਤੰਦਾਬੱਧਾ ਪ੍ਰਮੁੱਖ ਹਨ ਜਿਹਨਾਂ ਪਿੰਡਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਇਨਕੁਆਇਰ ਹੋਣੀਆਂ ਹਨ। ਅੱਜ ਦੇ ਇਸ ਰੋਸ਼ ਧਰਨੇ ਵਿੱਚ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਗੁਰਵਿੰਦਰ ਸਿੰਘ ਭੱਟੋ, ਹਰਵਿੰਦਰ ਸਿੰਘ ਅਕਾਲਗੜ੍ਹ, ਐਂਡ ਬਲਜਿੰਦਰ ਸਿੰਘ ਭੱਟੋ,ਡਾ ਅਰਜੁਨ ਸਿੰਘ,ਕਿਸਾਨ ਆਗੂ ਪ੍ਰੇਮ ਸਿੰਘ ਛੰਨਾ,ਕਿਸਾਨ ਆਗੂ ਗੁਰਦੇਵ ਸਿੰਘ ਸੌਟੀ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ,ਡਾ ਅਰਜੁਨ ਸਿੰਘ ਅਮਲੋਹ, ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ,ਬਹਾਦਰ ਸਿੰਘ ਭੱਦਲਥੂਹਾ, ਕੁਲਜੀਤ ਸਿੰਘ ਨਰੈਣਗੜ,ਰੇਸਮ ਸਿੰਘ ਛੰਨਾ,ਪਾਲ ਸਿੰਘ ਖੁੰਮਣਾ, ਕੁਲਦੀਪ ਸਿੰਘ ਭਰਪੂਰਗੜ, ਹਰਬੰਸ ਸਿੰਘ ਕਾਲੂ, ਗੁਰਮੇਲ ਸਿੰਘ ਮਾਲੋਵਾਲ, ਬੇਅੰਤ ਸਿੰਘ ਬੈਣਾ,ਅੰਮ੍ਰਿਤ ਸਿੰਘ, ਗੁਰਪ੍ਰੀਤ ਸਿੰਘ,ਪ੍ਰਿਸ ਭਗਵਾਨਪੁਰਾ, ਪਰਮਜੀਤ ਸਿੰਘ ਅਕਾਲਗੜ੍ਹ, ਦਵਿੰਦਰ ਸਿੰਘ ਮਾਂਗਟ, ਹਰਵਿੰਦਰ ਸਿੰਘ ਘੁੱਲੂਮਾਜਰਾ, ਗੁਰਪ੍ਰੀਤ ਸਿੰਘ ਨੂਰਪੁਰਾ, ਗੁਰਮੇਲ ਸਿੰਘ ਅਮਲੋਹ, ਮਲਕੀਤ ਸਿੰਘ ਘੁੱਲੂਮਾਜਰਾ, ਰਣਧੀਰ ਸਿੰਘ ਮਾਨ, ਨਾਜ਼ਰ ਸਿੰਘ ਕਲਾਲਮਾਜਰਾ,ਗਿਆਨ ਸਿੰਘ ਬੈਣਾ,ਲੱਖੀ ਔਜਲਾ, ਰਣਧੀਰ ਸਿੰਘ ਬਾਗੜੀਆ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਜੱਥੇਬੰਦੀਆਂ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ।

Spread the love

Leave a Reply

Your email address will not be published. Required fields are marked *

Back to top button