ਲੋਕਾਂ ਦੀਆਂ ਲਾਸ਼ਾਂ ‘ਤੇ ਸਿਆਸਤ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗਾ ਹਿੰਦੁਸਤਾਨ।- ਰੰਧਾਵਾ
Ajay Verma
( The Mirror Time )
ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਮ ਤੇ ਵੰਡਣ ਵਾਲੀ ਭਾਜਪਾ ਨੂੰ ਕਾਲੇ ਪਾਣੀ ਦੀ ਜੇਲ ਵਿੱਚ ਸੁੱਟਣ ਦੀ ਜ਼ਰੂਰਤ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਤਾਨਸ਼ਾਹ ਹਾਕਮਾਂ ਦਾ ਗੁਲਾਮ ਬਣਕੇ ਰਹਿ ਜਾਏਗਾ।
ਇਹ ਸ਼ਬਦ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਪ੍ਰੈਸ ਕੋਲ ਪ੍ਰਗਟ ਕੀਤੇ।
ਬੀਬੀ ਰੰਧਾਵਾ ਨੇ ਕਿਹਾ ਕਿ ਗੁਜਰਾਤ ਦੇ ਗੋਦਰਾ ਦੰਗਿਆਂ ਵਿੱਚ 59 ਹਿੰਦੂਆਂ ਦੇ ਮਾਰੇ ਜਾਣ ਪਿੱਛੇ ਵੀ ਭਾਜਪਾਈਆਂ ਦਾ ਹੱਥ ਰਿਹਾ ਹੈ। ਉਸ ਸਮੇਂ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਸੀ ਜੌ ਹਿੰਦੂ ਮੁਸਲਮਾਨਾਂ ਨੂੰ ਵੰਡਕੇ ਹਿੰਦੂਆਂ ਦੀਆਂ ਬਹੁ ਸੰਮਤੀ ਵੋਟਾਂ ਲੈਣਾ ਚਾਹੁੰਦੀ ਸੀ ਤੇ ਵੱਡੇ ਪੱਧਰ ਤੇ ਕਾਮਯਾਬੀ ਹੋਈ।
ਉਹਨਾਂ ਕਿਹਾ ਕਿ ਪੁਲਵਾਮਾ ਹਮਲੇ ਪਿੱਛੇ ਵੀ ਭਾਜਪਾ ਦੀ ਬਹੁਤ ਵੱਡੀ ਸੋਚੀ ਸਮਝੀ ਚਾਲ ਸੀ ਜਿਸ ਵਿੱਚ ਹਿੰਦੁਸਤਾਨ ਦੇ 40 ਫੌਜੀ ਸ਼ਹੀਦ ਹੋ ਗਏ। ਇਹਨਾਂ ਫੌਜੀਆਂ ਦੀਆਂ ਲਾਸ਼ਾਂ ਦਾ ਬਦਲਾ ਲੈਣ ਲਈ ਪਾਕਿਸਤਾਨ ਉੱਤੇ ਸਰਜੀਕਲ ਸਟਰਾਈਕ ਕਰਕੇ ਉਸਦਾ ਫਾਇਦਾ ਭਾਜਪਾ ਨੇ ਚੁੱਕਿਆ।
ਬੀਬੀ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਜਾਟ ਅੰਦੋਲਨ ਨੂੰ ਫੇਲ ਕਰਨ ਲਈ ਮੋਦੀ ਸਰਕਾਰ ਨੇ ਸਾਡੀਆਂ ਧੀਆਂ ਭੈਣਾਂ ਤੇ ਜੋ ਜ਼ੁਲਮ ਕੀਤਾ ਉਹ ਸ਼ਰਮਸ਼ਾਰ ਸੀ।
ਉਨਾ ਕਿਹਾ ਕਿ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਵੀ ਮੋਦੀ ਸਰਕਾਰ ਨੇ ਕੋਝੀਆਂ ਚਾਲਾਂ ਚੱਲੀਆਂ। ਦਿੱਲੀ ਵਿੱਚ ਕਿਸਾਨਾਂ ਨੂੰ ਅੱਤਵਾਦੀ ਤੇ ਦੰਗਾਕਾਰੀ ਕਹਿ ਕੇ ਓਨ੍ਹਾਂ ਉੱਤੇ ਹਮਲੇ ਕਰਾਏ ਗਏ ਪਰ ਕਿਸਾਨਾਂ ਨੇ ਚੁੱਪੀ ਧਾਰੀ ਰੱਖੀ ਤੇ ਆਪਣੇ ਅੰਦੋਲਨ ਵਿੱਚ ਕਿਸੇ ਪ੍ਰਕਾਰ ਦੇ ਦੰਗੇ ਨਹੀਂ ਹੋਣ ਦਿੱਤੇ।
ਉਹਨਾਂ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਲਾਲ ਕਿਲੇ ਤੇ ਝੰਡਾ ਲਹਿਰਾਉਣ ਮੌਕੇ ਵੀ ਭਾਜਪਾ ਨੇ ਡੂੰਘੀ ਸਾਜ਼ਿਸ਼ ਰਚੀ ਸੀ।
ਬੀਬੀ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀਆਂ ਲਾਸ਼ਾਂ ਉੱਤੇ ਸਿਆਸਤ ਕਰਦੀ ਰਹੀ ਹੈ ਅਤੇ ਹੁਣ ਹਿੰਦੂ ਭਰਾਵਾਂ ਵੱਲੋਂ ਲੰਬਾ ਸਮਾਂ ਰਾਮ ਮੰਦਿਰ ਸਥਾਪਿਤ ਕਰਨ ਲਈ ਜੋ ਲੜਾਈ ਲੜੀ ਗਈ ਉਸ ਦਾ ਫਾਇਦਾ ਵੀ ਕੇਵਲ ਭਾਜਪਾ ਉਠਾਣਾ ਚਾਹੁੰਦੀ ਹੈ ਜਿਸ ਦੇ ਲਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਵੰਡਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ।
ਬੀਬੀ ਰੰਧਾਵਾ ਨੇ ਕਿਹਾ ਕਿ ਹਿੰਦੁਸਤਾਨ ਦੇ ਲੋਕ ਬੜੇ ਸੁਲਝੇ ਹੋਏ ਲੋਕ ਨੇ ਅਤੇ ਹਿੰਦੁਸਤਾਨੀਆ ਨੇ ਸਮੇਂ ਸਮੇਂ ਵਿਰੋਧੀ ਦੇਸ਼ਾਂ ਤੇ ਕਈ ਮਾਰਾਂ ਝਲੀਆਂ ਪਰ ਹੌਂਸਲਾ ਨਹੀਂ ਹਰਿਆ।
ਅੱਜ ਦੇਸ਼ ਦਾ ਹਰ ਨਾਗਰਿਕ ਮੋਦੀ ਸਰਕਾਰ ਦੀ ਤਾਨਾਸ਼ਾਹੀ ਅੱਗੇ ਬੇਵਸ ਨਜ਼ਰ ਆ ਰਿਹਾ ਹੈ।
ਮੋਦੀ ਸਰਕਾਰ ਜਦੋਂ ਚਾਹੇ ਈਡੀ, ਸੀਬੀਆਈ ਤੇ ਇਨਕਮ ਟੈਕਸ ਵਰਗੀਆਂ ਸਰਕਾਰੀ ਸੰਸਥਾਵਾਂ ਦਾ ਸਿਆਸੀ ਲਾਹਾ ਲੈਣ ਲਈ ਦੁਰਵਰਤੋਂ ਕਰ ਰਹੀ ਹੈ। ਉਹ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਲਈ ਤਾਨਾਸ਼ਾਹੀ ਰਵਈਆ ਅਖਤਿਆਰ ਕਰ ਰਹੀ ਹੈ। ਰੰਧਾਵਾ ਨੇ ਕਿਹਾ ਦੇਸ਼ ਦੇ ਲੋਕਾਂ ਨੂੰ ਖਾਸ ਕਰ ਹਿੰਦੂਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਭਾਜਪਾ ਨੂੰ ਭਜਾਉਣ ਦੀ ਲੋੜ ਹੈ।