ਬਕਾਏ ਮਿਲਣ ਤੇ ਪ੍ਰਗਟਾਈ ਤਸੱਲੀ ਤੇ ਰਹਿੰਦੇ ਕੁੱਝ ਬਕਾਏ ਦੇਣ ਦੀ ਵੀ ਕੀਤੀ ਮੰਗ
ਪਟਿਆਲਾ 15 ਮਈ : ਅੱਜ ਇੱਕੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੁਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਕੜਾਕੇ ਦੀ ਗਰਮੀ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਵੱਖ—ਵੱਖ ਬੁਲਾਰਿਆਂ ਨੇ ਸਮੇਂ ਸਿਰ ਮਿਲੀ ਪੈਨਸ਼ਨ ਅਤੇ ਕਾਫੀ ਬਕਾਇਆ ਦੀ ਹੋਈ ਅਦਾਇਗੀ ਤੇ ਤਸੱਲੀ ਪ੍ਰਗਟ ਕਰਦਿਆਂ ਰਹਿੰਦੇ ਕੁੱਝ ਹੋਰ ਬਕਾਇਆ ਜਿਵੇਂ ਕਿ ਸਰਵਿਸ ਬੈਨੀਫਿਟ, ਸੋਧੀ ਹੋਈ ਗਰੈਚੂਟੀ ਤੇ ਲੀਵ—ਇਨਕੈਸ਼ਮੈਂਟ ਆਦਿ ਦੇ ਬਕਾਇਆ ਦੇ ਭੁਗਤਾਨ ਦੀ ਮੰਗ ਕੀਤੀ।
ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਹੋਈਆਂ ਅਦਾਇਗੀਆਂ ਦੀ ਐਸੋਸੀਏਸ਼ਨ ਦੀ ਪ੍ਰਾਪਤੀ ਦੱਸਿਆ, ਉਹਨਾਂ ਆਪਣੇ ਸੰਬੋਧਨ ਵਿੱਚ ਪੁਰਾਣੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅਸੀਂ ਸਾਰੀਆਂ ਪ੍ਰਾਪਤੀਆਂ ਆਪਸੀ ਏਕੇ ਨਾਲ ਹੀ ਕੀਤੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਐਮ.ਡੀ. ਸਾਹਿਬ ਵੱਲੋਂ ਸਾਰੇ ਡਿਪੂਆਂ ਦੇ ਰਹਿੰਦੇ ਬਕਾਇਆ ਸਬੰਧੀ ਜੋ ਡਿਟੇਲ ਮੰਗੀ ਹੈ ਉਹਨਾਂ ਵਿੱਚ ਆਪਣੇ ਸਾਰੇ ਬਕਾਏ ਦਰਜ ਕਰਵਾਏ ਜਾਣ।
ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਪਿੱਛੇ ਜਿਹੇ ਐਮ.ਡੀ. ਸਾਹਿਬ ਨਾਲ ਹੋਈ ਮੀਟਿੰਗ ਦਾ ਜਿਕਰ ਕਰਦਿਆਂ ਦੱਸਿਆ ਕਿ ਐਮ.ਡੀ. ਸਾਹਿਬ ਨੇ ਵਿਸ਼ਵਾਸ਼ ਦਵਾਇਆ ਕਿ ਅਦਾਰੇ ਦੀ ਆਰਥਿਕ ਹਾਲਤ ਤਸੱਲੀਬਖਸ਼ ਹੈ ਸਾਰੇ ਬਕਾਇਆ ਦੀ ਅਦਾਇਗੀ ਜਲਦੀ ਹੀ ਕਰ ਦਿੱਤੀ ਜਾਵੇਗੀ। ਉਹਨਾਂ ਨੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦੇ ਸੁਰਜੀਤ ਪਾਤਰ ਸਦੀਵੀ ਵਿਛੋੜੇ ਦੇ ਦੁੱਖ ਦਾ ਇਜਹਾਰ ਕਰਦਿਆਂ ਪੰਜਾਬੀ ਸਾਹਿਤ ਪ੍ਰਤੀ ਉਹਨਾਂ ਦੀ ਦੇਣ ਦਾ ਜਿਕਰ ਕੀਤਾ ਤੇ ਉਹਨਾਂ ਨੰੂੰ ਸ਼ਰਧਾਂਜਲੀ ਭੇਂਟ ਕੀਤੀ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਪ੍ਰੀਤਮ ਸਿੰਘ ਬਰਾੜ ਸੀਨੀਅਰ ਵਾਈਸ ਪ੍ਰੈਜੀਡੈਂਟ ਕੇਂਦਰੀ ਬਾਡੀ, ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਜਲੌਰ ਸਿੰਘ ਫਰੀਦਕੋਟ, ਮਦਨ ਮੋਹਨ ਬਰਨਾਲਾ, ਸੁਖਦੇਵ ਸਿੰਘ ਬੁੱਢਲਾਡਾ, ਸੁਖਜੀਤ ਸਿੰਘ ਬਠਿੰਡਾ, ਬਲਵੰਤ ਸਿੰਘ ਜੋਰਾ ਤੇ ਬਹਾਦਰ ਸਿੰਘ ਸੰਗਰੂਰ, ਹਰਦੇਵ ਸਿੰਘ ਲੁਧਿਆਣਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਅਮਰੀਕ ਸਿੰਘ ਚੰਡੀਗੜ੍ਹ, ਮਹਿੰਦਰ ਸਿੰਘ ਸੋਹੀ ਪਟਿਆਲਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵਨ ਸਿੰਘ, ਬਖਸ਼ੀਸ਼ ਸਿੰਘ, ਅਮੋਲਕ ਸਿੰਘ ਕੈਸ਼ੀਅਰ, ਨਿਰਪਾਲ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਜੀਓ, ਬੀਰ ਸਿੰਘ, ਜ਼ੋਗਿੰਦਰ ਸਿੰਘ ਕੰਡਕਟਰ, ਬਲਵੀਰ ਸਿੰਘ ਬੁਟਰ, ਸੁਖਦੇਵ ਸਿੰਘ ਭੂਪਾ, ਗੁਰਚਰਨ ਸਿੰਘ, ਰਾਮ ਦਿੱਤਾ, ਜ਼ਸਵੰਤ ਸਿੰਘ ਚਹਿਲ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ।