ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹੋਈ।
ਬਕਾਇਆਂ ਦੀ ਕੀਤੀ ਮੰਗ, ਡੀਜਲ ਰੇਟ *ਚ ਕਟੌਤੀ ਲਈ ਚੇਅਰਮੈਨ ਦੀ ਕੀਤੀ ਸ਼ਲਾਘਾ।
The Mirror Time
ਪਟਿਆਲਾ : ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ, ਸਾਰੇ ਡਿਪੂਆਂ ਵਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ ਡਿਪੂ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਪਟਿਆਲਾ ਬਸ ਸਟੈਂਡ ਵਿਖੇ ਹੋਈ। ਜਿਸ ਵਿੱਚ ਦੂਰੋ ਨੇੜਿਓ, ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਭਾਰੀ ਗਿਣਤੀ ਵਿੱਚ ਇਕੱਤਰ ਹੋਏ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਜਗਤਾਰ ਸਿੰਘ ਅਤੇ ਪ੍ਰਧਾਨ ਜੋਗਿੰਦਰ ਸਿੰਘ ਨੇ ਜਿੱਥੇ ਰਹਿੰਦੇ ਬਕਾਇਆ ਜਿਵੇਂ ਕਿ ਪੇ—ਕਮਿਸ਼ਨਰ ਦੇ ਬਕਾਏ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਦੀ ਮੰਗ ਕੀਤੀ ਉੱਥੇ ਚੇਅਰਮੈਨ ਪੀ.ਆਰ.ਟੀ.ਸੀ. ਵਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੀਤੇ ਸਮਝੌਤੇ ਰਾਹੀਂ 2.29 ਰੁਪਏ ਪ੍ਰਤੀ ਲੀਟਰ ਰੇਟ ਘਟਾ ਕੇ ਅਦਾਰੇ ਨੂੰ ਲੱਖਾਂ ਰੁਪਏ ਦੀ ਬੱਚਤ ਕਰਨ ਲਈ ਚੇਅਰਮੈਨ ਪੀ.ਆਰ.ਟੀ.ਸੀ. ਦੀ ਸ਼ਲਾਘਾ ਕੀਤੀ। ਇਨ੍ਹਾਂ ਨੇ ਪੈਨਸ਼ਨਰਾਂ ਨੂੰ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਵੀ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਸਕੱਤਰ ਜਨਰਲ ਹਰੀ ਸਿੰਘ ਚਮਕ, ਸਕੱਤਰ ਜਰਨਲ ਨਿਹਾਲ ਚੰਦ ਸਲਾਹਕਾਰ ਨੇ ਵੀ ਸੰਬੋਧਨ ਕੀਤਾ। ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਦਿਨੀ ਚੇਅਰਮੈਨ ਪੀ.ਆਰ.ਟੀ.ਸੀ. ਅਤੇ ਐਮ.ਡੀ. ਨਾਲ ਹੋਈਆਂ ਮੀਟਿੰਗਾਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸਮੇਂ ਸਿਰ ਪਈ ਪੈਨਸ਼ਨ ਇਨ੍ਹਾਂ ਮੀਟਿੰਗਾਂ ਦਾ ਹੀ ਸਿੱਟਾ ਹੈ। ਜਿਸ ਪਿੱਛੇ ਤੁਹਾਡਾ ਏਕਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਐਮ.ਡੀ. ਸਾਹਿਬ ਨੇ ਹਰ ਮਹੀਨੇ ਪੈਨਸ਼ਨ ਮਹੀਨੇ ਦੀ ਦਸ ਤਰੀਕ ਤੋਂ ਪਹਿਲਾਂ—ਪਹਿਲਾਂ ਪਾਉਣ ਦਾ ਭਰੋਸਾ ਦਿਵਾਇਆ ਹੈ ਅਤੇ ਬਕਾਏ ਵੀ ਨਾਲ ਦੀ ਨਾਲ ਦੇ ਕੇ ਬੈਲੇਂਸ ਜੀਰੋ ਕਰਨ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਨੇ ਇਸ ਤਰ੍ਹਾਂ ਦੀ ਪ੍ਰਾਪਤੀ ਲਈ ਸਾਰੇ ਪੈਨਸ਼ਨਰਾਂ ਨੂੰ ਆਪਣਾ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਹਰ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜਰੀ ਲਗਵਾਉਣ ਲਈ ਪ੍ਰੇਰਿਆ। ਉਹਨਾਂ ਨੇ ਚੇਅਰਮੈਨ ਪੀ.ਆਰ.ਟੀ.ਸੀ. ਵਲੋਂ ਡੀਜਲ ਦੇ ਰੇਟ ਘਟਾ ਕੇ ਅਦਾਰੇ ਦੀ ਬਚਨ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਇਸ ਵਿੱਚ ਕੇਂਦਰੀ ਬਾਡੀ ਦੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਪੈਨਸ਼ਨਰਾਂ ਦੀ ਮੈਂਬਰਸ਼ਿਪ ਵਧਾਉਣ ਅਤੇ ਪੈਨਸ਼ਨ ਐਸੋਸੀਏਸ਼ਨ ਨਿਯਮਾਂ ਦੀ ਪਾਲਣਾ ਕੀਤੀ ਅਤੇ ਆਪਸੀ ਸਾਂਝ ਵਧਾਉਣ ਤੇ ਜੋਰ ਦਿੱਤਾ। ਇਸ ਮੌਕੇ ਤੇ ਸ੍ਰੀ ਅਰੋੜਾ ਨੂੰ ਉਸ ਦੀ 75 ਸਾਲਾ ਪੂਰੇ ਹੋਣ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਮਹਿੰਦਰ ਸਿੰਘ ਸੋਹੀ, ਸੁਰਿੰਦਰ ਸਿੰਘ ਬਨੂੜੀਆ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਡਿਊਟੀ ਡਿਪੂ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਕੁਮਾਰ ਸ਼ਰਮਾ ਨੇ ਵੀ ਬਾਖੂਬੀ ਨਾਲ ਨਿਭਾਉਂਦੇ ਹੋਏ ਅਦਾਰੇ ਅੰਦਰ ਹੋ ਰਹੇ ਘਪਲਿਆਂ ਵੱਲ ਵੀ ਉਂਗਲ ਉਠਾਈ। ਇਸ ਮੀਟਿੰਗ ਨੁੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਬੀਰ ਸਿੰਘ, ਪ੍ਰੀਆ ਕ੍ਰਿਸ਼ਨ, ਬਲਵੰਤ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਪਾਲ, ਲਲਕਾਰ ਸਿੰਘ, ਸੋਹਨ ਸਿੰਘ, ਹਰਦੀਪ ਸਿੰਘ, ਨਿਰਪਾਲ ਸਿੰਘ ਨੇ ਵੀ ਭਰਪੂਰ ਯੋਗਦਾਨ ਪਾਇਆ।