EducationPunjab-Chandigarh

ਆਜਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ‘ਚ ਪੋਸਟਰ ਮੁਕਾਬਲੇ

Shiv Kumar:

ਪਟਿਆਲਾ, 22 ਅਕਤੂਬਰ: ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਇੱਥੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਵੱਲੋਂ ਚਿੱਤਰਕਾਰੀ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਆਜਾਦੀ ਦੇ ਸ਼ੰਘਰਸ਼ ਤੇ ਇੰਡੀਅਨ ਨੈਸ਼ਨਲ ਮੂਵੈਂਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।


ਪ੍ਰੋਗਰਾਮ ਦੇ ਕਨਵੀਨਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਆਜਾਦੀ ਲਈ ਭਾਰਤ ਦੇ ਸੰਘਰਸ਼ ਵਿੱਚ ਪੰਜਾਬੀਆਂ ਦੇ ਯੋਗਦਾਨ ਉੱਪਰ ਵਿਚਾਰ ਚਰਚਾ ਕੀਤੀ। ਰਾਸ਼ਟਰੀ ਸੇਵਾ ਯੋਜਨਾ ਦੇ ਸਹਾਇਕ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਰਚਨਾ ਨੇ ਦੱਸਿਆ ਕਿ ਅਜਾਦੀ ਦੇ ਸੰਘਰਸ਼ ਸਬੰਧੀ ਚਿੱਤਰਕਾਰੀ ਮੁਕਾਬਲੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ‘ਚੋਂ ਬਾਰਬੀ ਵਰਮਾ ਆਰਕੀਟੈਕਚਰ ਵਿਭਾਗ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਤਰ ਵਿਭਾਗ ਚਿੱਤਰਕਲਾ ਵਿੱਚ ਪਹਿਲੇ ਸਥਾਨ ‘ਤੇ ਆਰਕੀਟੈਕਚਰ ਵਿਭਾਗ ਦੀ ਪ੍ਰਨੀਤ ਕੌਰ ਦੂਜੇ ਸਥਾਨ ‘ਤੇ ਕੰਪਿਊਟਰ ਵਿਭਾਗ ਦੀ ਨਵਦੀਪ, ਕੌਰ ਤੇ ਨਵਜੋਤ ਕੌਰ ਆਰਕੀਟੈਕਚਰ ਤੇ ਤੀਜੇ  ਸਥਾਨ ‘ਤੇ ਬੀ ਫਾਰਮੇਸੀ ਵਿਭਾਗ ਰਿਹਾ।

Spread the love

Leave a Reply

Your email address will not be published. Required fields are marked *

Back to top button