6ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਹਜ਼ਾਰਾਂ ਪੈਨਸ਼ਨਰਾਂ ਨੇ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਪੈਨਸ਼ਨ ਸੋਧਣ ਵਾਲਾ ਨੋਟੀਫਿਕੇਸ਼ਨ ਕੀਤਾ ਰੱਦ
Shiv Kumar:
Chandigarh, 18 November: ਪੈਨਸ਼ਨਰਾਂ ਦੀਆਂ ਪੈਨਸ਼ਨਾਂ ਸੋਧਣ ਵਾਲਾ ਨੋਟੀਫਿਕੇਸ਼ਨ, ਪੰਜਾਬ ਦੇ ਪੈਨਸ਼ਨਰਾਂ ਨਾਲ ਬਹੁਤ ਵੱਡਾ ਫਰਾਡ ਅੱਜ ਪੰਜਾਬ ਦੇ ਹਜ਼ਾਰਾ ਪੈਨਸ਼ਨਰਾਂ ਨੇ ਵਾਈ.ਪੀ.ਐਸ. ਚੌਂਕ ਮੋਹਾਲੀ ਵਿਖੇ ਰੋਹ ਭਰਪੂਰ ਰੈਲੀ ਕਰਦੇ ਹੋਏ ਪੰਜਾਬ ਸਰਕਾਰ ਦੁਆਰਾ ਪੈਨਸ਼ਨਾਂ ਸੋਧਣ ਲਈ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦੇ ਗੁਣਾਕ ਨੂੰ ਪਾਸੇ ਰੱਖ ਕੇ ਇੱਕ ਨਵਾਂ ਹੀ ਫਾਰਮੂਲਾ ਜਾਰੀ ਕਰਕੇ, ਪੈਨਸ਼ਨਰਾਂ ਨਾਲ ਇੱਕ ਬਹੁਤ ਵੱਡਾ ਧੋਖਾ ਕਰਾਰ ਦਿੰਦੇ ਹੋਏ, ਇਸਨੂੰ ਪੂਰੀ ਰੱਦ ਕਰ ਦਿੱਤਾ।
ਅੱਜ ਦੀ ਰੈਲੀ ਦੀ ਸਟੇਜ ਦੀ ਕਾਰਵਾਈ ਸੁਰਿੰਦਰ ਰਾਮ ਕੁੱਸਾ ਅਤੇ ਰਾਜ ਕੁਮਾਰ ਅਰੋੜਾ ਨੇ ਨਿਭਾਈ ਅੱਜ ਦੀ ਰੈਲੀ ਸੰਬੋਧਨ ਕਰਦਿਆਂ ਪ੍ਰੇਮ ਸਾਗਰ ਸ਼ਰਮਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਅਵਿਨਾਸ਼ ਚੰਦਰ ਸ਼ਰਮਾ, ਹਰਬੰਸ ਸਿੰਘ ਰਿਆੜ ਨੇ ਪੰਜਾਬ ਸਰਕਾਰ ਦੁਆਰਾ ਇਸਕੂੜ ਪ੍ਰਚਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਕਿ ਪੰਜਾਬ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਦੁਗਣਾ ਵਾਧਾ ਕਰ ਦਿੱਤਾ ਗਿਆ ਹੈ। ਵੱਡੇ ਵੱਡੇ ਇਸ਼ਤਿਹਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਗਾ ਕੇ ਇਹ ਪ੍ਰਚਾਰ ਕਰਨਾ ਕਿ ਪੈਨਸ਼ਨਰਾਂ ਨੂੰ 2802 ਕਰੋੜ ਰੁਪਏ ਬਕਾਏ ਦੇਣ ਲਈ ਜਾਰੀ ਕਰ ਦਿੱਤੇ ਹਨ, ਕੋਰਾ ਝੂਠ ਅਤੇ ਗੁੰਮਰਾਹਕੂਨ ਸ਼ੋਸ਼ਾ ਹੈ।
ਇਸ ਦੇ ਨਾਲ ਹੀ ਬੁਲਾਰਿਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਇਸ ਕੂੜ ਪ੍ਰਚਾਰ ਦੀ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਾਰੇ ਦੇਸ਼ ਦੇ ਮੁਲਾਜ਼ਮਾਂ ਨਾਲੋਂ ਵੱਧ ਪੈਨਸ਼ਨਾਂ ਲੈ ਰਹੇ ਹਨ ਜੋ ਕਿ ਕੋਰਾ ਝੂਠ ਪੁਲੰਦਾ । ਜਦੋਂ ਕਿ ਪੰਜਾਬ ਦੇ ਮੁਲਾਜ਼ਮ 01-01-2006 ਤੋਂ ਘਾਟੇ ਦੀ ਤਨਖਾਹ / ਪੈਨਸ਼ਨ ਪ੍ਰਾਪਤ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਕੇਂਦਰ ਪੰਜਾਬ ਦੇ ਮੁਲਾਜ਼ਮ 148% ਡੀ.ਏ. ਪ੍ਰਾਪਤ ਕਰ ਰਹੇ ਹਨ। ਬੁਲਾਰਿਆਂ ਅਜੀਤ ਸਿੰਘ ਸੋਢੀ, ਕੁਲਵਰਨ ਸਿੰਘ, ਦਰਸ਼ਨ ਸਿੰਘ ਮੌੜ, ਜਵੰਧ ਸਿੰਘ, ਪਿਆਰਾ ਸਿੰਘ, ਭਜਨ ਸਿੰਘ ਗਿੱਲ, ਇੰਦਰਜੀਤ ਖੀਵਾ, ਸੰਤ ਪ੍ਰਕਾਸ਼, ਹਰਜੀਤ ਸਿੰਘ, ਦੇਵ ਰਾਜ ਸ਼ਰਮਾਂ, ਧਨਵੰਤ ਸਿੰਘ ਭੱਠਲ, ਰਣਬੀਰ ਸਿੰਘ ਢਿੱਲੋਂ, ਮੇਜਰ ਸਿੰਘ, ਹਰਨੇਕ ਸਿੰਘ ਨੇਕ ਨੇ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਘੱਟੋ ਘੱਟ ਗੁਣਾਕ 2.59 ਨਾਲ ਪੈਨਸ਼ਨਾਂ ਸੋਧੀਆਂ ਜਾਣ, ਨੈਸ਼ਨਲ ਫਿਕਸੈਸ਼ਨ ਵਿਧੀ ਨਾਲ ਪੈਨਸ਼ਨਾਂ ਸੋਧਣ ਲਈ ਅੜਿਕਾ ਲਾਊ ਕਮੇਟੀਆਂ ਦਾ ਗਠਨ ਕਰਨ ਦੀ ਵਿਧੀ ਰੱਦ ਕੀਤੀ ਜਾਵੇ ਅਤੇ ਇਸ ਨੂੰ ਸਰਲ ਅਤੇ ਸਪੱਸ਼ਟ ਕਰਨ ਲਈ ਅਤੇ ਇਸਨੂੰ ਪਾਸ ਕਰਨ ਦਾ ਅਧਿਕਾਰ D.D.O. ਪੱਧਰ ਤੋਂ ਦਿੱਤਾ ਜਾਵੇ।
ਪੈਨਸ਼ਨਰਾਂ ਦੀ ਵਡੇਰੀ ਉਮਰ ਦੇ ਮੱਦੇ ਨਜ਼ਰ ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਬਕਾਇਆ ਦਸੰਬਰ 2021 ਤੋਂ ਪਹਿਲਾਂ ਯਕਮੁਕਤ ਜਾਰੀ ਕੀਤਾ ਜਾਵੇ। ਨਵੀਂ ਬਣਾਈ ਵਿਧੀ ਅਨੁਸਾਰ ਮੁੱਢਲੀ ਪੈਨਸ਼ਨ ਤੋਂ ਬਣਦਾ 125% ਡੀ.ਏ. ਜੋੜ ਕੇ ਘੱਟੋ ਘੱਟ ਲਾਭ 20% ਦਿੱਤਾ ਜਾਵੇ। (ਡੀ.ਏ. 31% ਜੁਲਾਈ 2021 ਤੋਂ ਦਿੱਤੀ ਜਾਵੇ ਅਤੇ ਜੁਲਾਈ 2021 ਤੋਂ ਪੈਨਸ਼ਨਾਂ ਸੋਧਣ ਨਾਲ ਬਣਿਆ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।
ਪੈਨਸ਼ਨਰਾਂ ਲਈ ਬੀਮਾਰ ਹੋਣ ਤੇ ਉਹਨਾਂ ਦੇ ਇਲਾਜ ਲਈ ਕੈਸ਼ਲੈਸ ਹੈਲਥ ਸਕੀਮ ਦੀ ਸੁਵਿਧਾ ਦਿੱਤੀ ਜਾਵੇ। ਮਹਾਲੇਖਾਕਾਰ ਪਾਸ ਗਏ ਰਵੀਜ਼ਨ ਦੇ ਕੇਸ ਅਤੇ ਫੈਮਲੀ ਪੈਨਸ਼ਨ ਦੇ ਕੇਸ ਤੁਰੰਤ ਪਾਸ ਕੀਤੇ ਜਾਣ। ਪੈਨਸ਼ਨਰਾਂ ਨੂੰ ਪੈਨਸ਼ਨ ਰੀਵਾਇਜਡ ਅਤੇ ਅਣਰੀਵਾਈਜ਼ਡ ਸਕੇਲ ਪ੍ਰਾਪਤ ਕਰਨ ਲਈ ਆਪਸ਼ਨ ਲੈਣ ਦਾ ਅਧਿਕਾਰ ਦਿੱਤਾ ਜਾਵੇ। ਪ੍ਰੇਮ ਚੰਦ ਅਗਰਵਾਲ, ਗੁਰਦੀਪ ਸਿੰਘ ਕਪੂਰਥਲਾ, ਜਗਦੀਸ਼ ਚੰਦਰ ਸ਼ਰਮਾਂ, ਸ਼ਿਵ ਕੁਮਾਰ ਤਿਵਾੜੀ, ਦੇਵ ਰਾਜ ਸ਼ਰਮਾਂ, ਜਸਵੰਤ ਸਿੰਘ ਮਲੇਰਕੋਟਲਾ ਅਤੇ ਲਾਲ ਸਿੰਘ ਢਿੱਲੋਂ, ਗੁਰਦਿਆਲ ਸਿੰਘ ਸੈਣੀ, ਕੇ.ਕੇ. ਸੇਠੀ, ਗੁਰਦੀਪ ਸਿੰਘ ਵਾਲੀਆ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ।
ਡਿਪਟੀ ਕਮੀਸ਼ਨਰ ਐਸ.ਏ.ਐਸ., ਮੈਡਮ ਇਸ਼ਾ ਕਾਲੀਆ ਨੇ ਪ੍ਰਿੰਸੀਪਲ ਸੈਕਟਰੀ ਟੂ ਸੀ.ਐਮ. ਸ੍ਰੀ ਹੁਸਨ ਲਾਲ ਆਈ.ਏ.ਐਸ. ਨਾਲ 23-11-2021 ਨੂੰ ਸ਼ਾਮ 5:00 ਵਜੇ ਪੰਜਾਬ ਸਕੱਤਰੇਤ ਵਿੱਚ ਤਹਿਸੀਲਦਾਰ ਮੋਹਾਲੀ ਰਾਹੀਂ ਮੀਟਿੰਗ ਫਿਕਸ ਦਾ ਪੁੱਤਰ ਸਟੇਜ ਉੱਤੇ ਕਨਵੀਨਰਾਂ ਨੂੰ ਰੈਲੀ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਗੱਲਬਾਤ ਸਿਰੇ ਨਾਲ ਲੱਗੀ ਤਾਂ ਫਿਰ ਮੀਟਿੰਗ ਕਰਕੇ ਅਗਲੇ ਸਖਤ ਪ੍ਰੋਗਰਾਮ ਦਾ ਜਲਦੀ ਐਲਾਨ ਕੀਤਾ ਜਾਵੇਗਾ।