ਵਾਰਡ ਨੰਬਰ 32 `ਚ ਨਿਗਮ ਕਮਿਸ਼ਨਰ ਤੇ `ਆਪ` ਜਿ਼ਲ੍ਹਾ ਪ੍ਰ਼ਧਾਨ ਨੇ ਕੀਤਾ ਦੌਰਾ
ਕੂੜਾ ਚੁੱਕਵਾ ਕੇ ਸਮੱਸਿਆ ਤੋਂ ਦਵਾਇਆ ਛੁਟਕਾਰਾ ਤੇ ਡੰਪ ਨੂੰ ਸਿ਼ਫਟ ਕਰਨ ਦਾ ਦਿੱਤਾ ਭਰੋਸਾ
Ajay Verma (The Mirror Time)
ਪਟਿਆਲਾ
ਵਾਰਡ ਨੰ. 32 ਅਧੀਨ ਪੈਂਦੀ ਰੋਜ਼ ਕਲੋਨੀ `ਚ ਪਿਛਲੇ ਲੰਮੇ ਸਮੇਂ ਤੋਂ ਕੂੜੇ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਵਾਰਡ ਨੰ. 30 ਦੇ ਇੰਚਾਰਜ ਅਮਨ ਬਾਂਸਲ ਨੇ `ਆਪ` ਦੇ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੂੰ ਉਕਤ ਸਮੱਸਿਆ ਤੋਂ ਜਾਣੂ ਕਰਵਾਇਆ। ਜਿਸ `ਤੇ ਮਹਿਤਾ ਨੇ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੂੰ ਨਾਲ ਲੈ ਕੇ ਉਕਤ ਜਗ੍ਹਾ ਦਾ ਦੌਰਾ ਕੀਤਾ ਤੇ ਮੌਕੇ `ਤੇ ਕਾਰਵਾਈ ਕਰਦੇ ਹੋਏ ਕੂੜੇ ਨੂੰ ਉਥੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਡੰਪ ਦੀ ਸਿ਼ਫ਼ਟਿੰਗ ਲਈ ਏਜੰਡਾ ਬਣਾ ਕੇ ਸਿ਼ਫ਼ਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਬਾਂਸਲ ਨੇ ਦੱਸਿਆ ਕਿ ਉਕਤ ਕਲੋਨੀ ਦੇ ਨਾਲ ਲੱਗਦੀ ਜਗਦੀਸ਼ ਕਲੋਨੀ, ਮਥੁਰਾ ਕਲੋਨੀ ਅਤੇ ਰੋਜ਼ ਕਲੋਨੀ ਦਾ ਕੂੜਾ ਵੀ ਉਕਤ ਥਾਂ ’ਤੇ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕੂੜਾ ਡੰਪ ਹੋਣ ਕਾਰਨ ਕਈ ਵਾਰ ਬਾਹਰਲੇ ਇਲਾਕਿਆਂ ਦਾ ਕੂੜਾ ਵੀ ਉਕਤ ਥਾਂ ’ਤੇ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਨ ਬਾਂਸਲ ਨੇ ਅੱਗੇ ਦੱਸਿਆ ਕਿ ਕੂੜਾ ਚੁੱਕਣ ਵਾਲਿਆਂ ਨੇ ਕੂੜਾ ਚੁੱਕਣਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜਿਸ `ਤੇ ਕਾਰਵਾਈ ਕਰਦਿਆਂ `ਆਪ` ਦੇ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਉਕਤ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਗੰਦਗੀ ਨੂੰ ਉਥੋਂ ਚੁਕਵਾਇਆ ਅਤੇ ਡੰਪ ਨੂੰ ਸਿ਼ਫਟ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਹਮੇਸ਼ਾ ਤਿਆਰ ਹੈ ਅਤੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਆਮ ਆਦਮੀ ਪਾਰਟੀ ਪੂਰੇ ਜੋਸ਼ ਨਾਲ ਕੰਮ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਰਣਬੀਰ ਸਹੋਤਾ ਅਤੇ ਆਰਿਫ ਰਿੰਕੂ ਮੌਜੂਦ ਸਨ।