Punjab-ChandigarhTop News
ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਸਿਆਸੀ ਰੋਟੀਆਂ ਸੇਕਣ ਦਾ ਕੋਈ ਅਧਿਕਾਰ ਨਹੀਂ। ਤੇਜਿੰਦਰ ਮਹਿਤਾ
Ajay Verma ( The Mirror Time)
Patiala
ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਨੂੰ ਪੂਰਾ ਕਰਨ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਉਦੋਂ ਸਾਡੀਆਂ ਮਾਵਾਂ ਭੈਣਾਂ ਆਪਣੇ ਹੱਕਾਂ ਲਈ ਟੈਂਕੀਆਂ ਤੇ ਖੜ੍ਹ ਕੇ ਆਵਾਜ਼ਾਂ ਮਾਰ ਦੀਆਂ ਰਹੀਆਂ ਪਰੰਤੂ ਇਨ੍ਹਾਂ ਨੇ ਉਕਤ ਮਹਿਲਾਵਾਂ ਦੀ ਆਵਾਜ਼ ਨਹੀਂ ਸੁਣੀ ਤੇ ਇਹ ਅੱਤ ਦੀ ਗਰਮੀ ਵਿਚ ਧੁੱਪਾਂ ਵਿੱਚ ਖੜ੍ਹ ਕੇ ਆਪਣੀ ਆਵਾਜ਼ ਉਠਾਉਂਦੀਆਂ ਰਹੀਆਂ। ਹੁਣ ਪਰਨੀਤ ਕੌਰ ਨੂੰ ਇਸ ਮਾਮਲੇ ਵਿਚ ਸਿਆਸੀ ਰੋਟੀਆਂ ਸੇਕਣ ਦਾ ਕੋਈ ਅਧਿਕਾਰ ਨਹੀਂ। ਜਿੱਥੋਂ ਤਕ ਹਜ਼ਾਰ ਰੁਪਏ ਗਰੰਟੀ ਦਾ ਮੁੱਦਾ ਹੈ, ਪੰਜਾਬ ਸਰਕਾਰ ਉਸ ਨੂੰ ਵੀ ਜਲਦ ਪੂਰਾ ਕਰੇਗੀ।