ਅਧਿਕਾਰੀਆਂ ਵਲੋਂ ਸੀਨੀਅਰਤਾ ਸੂਚੀ 20ਅਪ੍ਰੈਲ ਤੱਕ ਫਾਈਨਲ ਕਰਕੇ ਦੇਣ ਦਾ ਭਰੋਸਾ -ਪੱਕਾ ਮੋਰਚਾ ਆਗਲੇ ਹੁਕਮਾਂ ਤੱਕ ਮੁਲਤਵੀ
Mirror Time
ਪਟਿਆਲਾ ,ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਸਕਰਿੰਨਗ ਰਵਿੳ ਕੁਮੇਟੀ ਪੰਜਾਬ ਚੇਅਰਮੈਨ ਸ਼੍ਰੀ ਸ਼ੰਜੇ ਬਾਸ਼ਲ ਨਾਲ ਹੋਈ। ਜਿਸ ਵਿਚ ਜੱਥੇਬੰਦੀ ਨਾਲ ਸੰਬਧਤ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਸੁਬਾਈ ਆਗੂ ਸਾਮਿਲ ਹੌਏ ਅੱਜ ਦੀ ਮੀਟਿੰਗ ਵਿਚ ਸਕਰਿੰਨਗ ਰਵਿੳ ਕੁਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਵਰਕਰ ਅਤੇ ਡਰਾਈਵਰਾਂ ਦੀ ਸੀਨੀਅਰਤਾ ਸੂਚੀ ਦੀ ਕਾਪੀ 20ਅਪ੍ਰੈਲ ਤੱਕ ਹਰ-ਹਾਲਤ ਵਿਚ ਫਾਈਨਲ ਕਰਕੇ ਜੱਥੇਬੰਦੀ ਨੂੰ ਦੇ ਦਿੱਤੀ ਜਾਵੇਗੀ।ਉਹਨਾ ਨੇ ਕਿਹਾ ਕੀ ਸਾਡੇ ਪੱਤਰ ਨੰਬਰ 9041-80 ਮਿੱਤੀ 16/3/2023 ਦੇ ਤਹਿਤ ਆਪਣੇ ਵੱਖ ਵੱਖ ਮੰਡਲਾਂ ਵਿਚੋ ਸੰਬਧਤ ਵਣ ਰੇਂਜਾਂ ਰਾਹੀ ਜਿਸ ਵੀ ਕਰਮਚਾਰੀ ਦਾ ਕੋਈ ਰਿਕਾਰਡ ਵਿੱਚ ਸੋਧ ਕਰਨੀ ਹੈ ਤਾ ਫੌਰੀ ਤੌਰ ਤੇ ਸਾਊਥ ਸਰਕਲ ਦਫਤਰ ਪਟਿਆਲਾ ਨੂੰ ਭੇਜਿਆ ਜਾਵੇ। ਇਸ ਤੋ ਪਹਿਲਾ ਮਿੱਤੀ 10/4/2023 ਨੂੰ ਜੱਥੇਬੰਦੀ ਦੀ ਮੀਟਿੰਗ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਜੀ ਨਾਲ ਹੋਈ ਸੀ ਤਾ ਉਹਨਾ ਵਲੋਂ ਵੀ ਇਸ ਅਧਿਕਾਰੀ ਨੂੰ ਸੂਚੀ ਫਾਈਨਲ ਕਰਨ ਬਾਰੇ ਕਿਹਾ ਗਿਆ ਸੀ।
ਇਸ ਲਈ ਸੂਬਾ ਕੁਮੇਟੀ ਨੇ ਸੂਬਾ ਪੱਧਰੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕੀ ਇਹਨਾ ਅਧਿਕਾਰੀਆ ਦੇ ਵਿਸਵਾਸ ਦਿਵਾਉਣ ਉਪਰੰਤ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸਨ ਦੇ ਆਗੂਆਂ ਦੀ ਸਲਾਹ ਨਾਲ ਮੌਹਾਲੀ ਵਿਖੇ ਚੱਲ ਰਿਹਾ ਪੱਕਾ ਮੋਰਚਾ ਆਗਲੇ ਹੁਕਮਾ ਤੱਕ ਮੁਲਤਵੀ ਕੀਤਾ ਜਾਦਾ ਹੈ ਇੱਕਤਰਤਾ ਨੂੰ ਸੰਬੋਧਨ ਕਰਦਿਆ ਜੱਥੇਬੰਦੀ ਦੇ ਸੁਬਾਈ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ,ਸੁਬਾਈ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ,ਰਣਜੀਤ ਸਿੰਘ ਗੁਰਦਾਸਪੁਰ ਅਤੇ ਜਸਵਿੰਦਰ ਸੌਜਾ ਨੇ ਕਿਹਾ ਕੀ ਜੇਕਰ ਇਹਨਾ ਆਧਿਕਾਰੀਆ ਨੇ ਇਸ ਫੈਸਲੇ ਵਾਅਦਾ ਖਿਲਾਫੀ ਕੀਤੀ ਤਾਂ ਜੱਥੇਬੰਦੀ ਤਿੱਖਾ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।ਅੱਜ ਦੀ ਮੀਟਿੰਗ ਹੋਰਨਾ ਤੋੰ ਇਲਾਵਾ ਕੇਵਲ ਗੜਸ਼ੰਕਰ,ਸਤਨਾਮ ਸੰਗਰੂਰ,ਸਤਨਰੈਣ ਮਾਨਸਾ,ਸੁਲੱਖਣ ਮੌਹਾਲੀ,ਦਰਸ਼ਨ ਲੁਧਿਆਣਾ,ਪਵਨ ਹੁਸ਼ਿਆਰਪੁਰ,ਅਮਨਦੀਪ ਸਿੰਘ ਛੱਤ ਬੀੜ, ਸੁਖਦੇਵ ਸਿੰਘ ਜਲੰਧਰ,ਵਿਰਸਾ ਅੰਮਿ੍ਰਤਸਰ,ਬਲਵੀਰ ਤਰਨਤਾਰਨ, ਮਲਕੀਤ ਮੁਕਤਸਰ,ਰਵੀ ਕਾਂਤ ਰੋਪੜ,ਸੇਰ ਸਿੰਘ ਸਰਹਿੰਦ,ਮਨਜੀਤ ਹਰੀਕੇ ਪੱਤਣ, ਜਸਵਿੰਦਰ ਸੰਗਰੂਰ, ਜਗਤਾਰ ਸਾਹਪੁਰ,ਰਣਵੀਰ ਫਿਰੋਜ਼ਪੁਰ ਆਦਿ ਹਾਜ਼ਰ।