ਸਵਰਗਾਂ ਵਿੱਚ ਜਾਣ ਲਈ ਨਹੀਂ, ਘਰ ਸਮਾਜ ਦੇਸ਼ ਨੂੰ ਸਵਰਗ ਬਣਾਉਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ – ਕਾਕਾ ਰਾਮ ਵਰਮਾ।
ਅੱਜ ਦੇ ਵਿਦਿਆਰਥੀਆਂ ਸਖ਼ਤ ਮਹਿਨਤ ਇਮਾਨਦਾਰੀ ਵਫ਼ਾਦਾਰੀਆਂ ਅਤੇ ਜ਼ੁਮੇਵਾਰੀਆਂ ਦੀਆਂ ਆਦਤਾਂ ਭਾਵਨਾਵਾਂ ਵਿਚਾਰਾਂ ਤੋਂ ਦੂਰ ਹੋਕੇ ਨਸ਼ਿਆਂ ਅਪਰਾਧਾਂ ਅਤੇ ਵਿਦੇਸ਼ਾਂ ਲਈ ਉਤੇਜਿਤ ਹੋ ਰਹੇ ਹਨ ਕਿਉਂਕਿ ਬਚਪਨ ਅਤੇ ਨਾਬਾਲਗ ਉਮਰ ਵਿੱਚ ਉਨਾਂ ਨੂੰ ਵੱਧ ਤੋਂ ਵੱਧ ਨੰਬਰ ਲੈਣ ਲਈ ਪੜਾਇਆ ਜਾਂਦਾ ਹੈ ਜਦਕਿ ਪੜ੍ਹਾਈ ਤੋਂ ਪਹਿਲਾਂ ਬੱਚਿਆਂ ਅੰਦਰ ਗਿਆਨ ਸੰਸਕਾਰ ਮਰਿਆਦਾਵਾਂ ਫਰਜ਼ਾਂ ਨੂੰ ਗ੍ਰਹਿਣ ਕਰਨ ਦੀ ਲਾਲਸਾ ਅਤੇ ਭੁੱਖ ਪੈਦਾ ਨਹੀਂ ਕੀਤੀ ਜਾ ਰਹੀ, ਇਹ ਵਿਚਾਰ ਸਮਾਜ ਸੁਧਾਰਕ ਸੀਨੀਅਰ ਸਿਟੀਜਨ ਸ਼੍ਰੀ ਕਾਕਾ ਰਾਮ ਵਰਮਾ ਨੇ ਪ੍ਰਗਟ ਕਰਦੇ ਹੋਏ ਕਿਹਾ ਕਿ ਐਡਵੋਕੇਟ ਮਾਨਿਕ ਰਾਜ ਸਿੰਗਲਾ ਜੀ ਆਪਣੇ 22 ਸਾਲਾਂ ਦੇ ਕੈਰੀਅਰ ਕਾਊਂਸਲਿੰਗ ਗਿਆਨ ਦਾ ਨਚੋੜ ਬੱਚਿਆਂ ਨੂੰ ਦੇਕੇ , ਦੇਸ਼ ਦੀਆਂ ਸਰਵੋਤਮ ਪਦਵੀਆ ਤੇ ਪਹੁੰਚਣ ਦੇ ਸਰਲ ਢੰਗ ਤਰੀਕੇ ਦਸ ਰਹੇ ਹਨ। ਕੇਂਦਰੀ ਵਿਦਿਆਲਿਆ ਨੰਬਰ 1, ਵਿਖੇ ਪ੍ਰਿੰਸੀਪਲ ਸ਼੍ਰੀ ਰਣਧੀਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਮਾਨਿਕ ਰਾਜ ਸਿੰਗਲਾ ਨੇ ਬੱਚਿਆਂ ਨੂੰ ਆਈ ਏ ਐਸ, ਆਈ ਪੀ ਐਸ, ਜੱਜ, ਸਾਇੰਸਦਾਨ, ਵਿਗਿਆਨੀ, ਐਡਵੋਕੇਟ ਸਫ਼ਲ ਵਿਉਪਾਰੀ, ਕ੍ਰਾਂਤੀਕਾਰੀ ਅਧਿਆਪਕ -ਗੁਰੂ, ਸਰਵੋਤਮ ਖਿਡਾਰੀ ਬਨਣ ਦੇ ਢੰਗ ਤਰੀਕੇ ਦੱਸੇ ਜਦਕਿ ਵਿਦਿਆਰਥੀਆਂ ਦੀ ਦਿਨ ਰਾਤ ਦੀ ਦੋੜ ਵੱਧ ਤੋਂ ਵੱਧ ਨੰਬਰ ਲੈਣ ਲਈ ਰੱਟੇ ਲਗਾਕੇ ਪ੍ਰੇਸ਼ਾਨ ਹੋਣਾ ਹੈ ਜਿਸ ਕਾਰਨ ਬੱਚਿਆਂ ਦੀਆਂ ਖੇਡਾਂ ਮਸਤੀਆਂ ਭੋਜਨ ਪਾਣੀ ਕਸਰਤਾਂ ਖਤਮ ਹੋ ਰਹੀਆ ਹਨ ਅਤੇ ਤਣਾਓ ਵਿੱਚ ਜਾਣ ਕਾਰਨ ਉਹ ਨਸ਼ਿਆਂ ਵਿਚ ਫਸ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਉਜਵੱਲ ਸਿਹਤਮੰਦ ਤਦਰੁੰਸਤ ਖੁਸ਼ਹਾਲ ਸੁਰੱਖਿਅਤ ਭਵਿੱਖ ਦੀਆਂ ਚਨੋਤੀਆ ਲਈ ਬੱਚਿਆਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ ਜਿਸ ਕਾਰਨ ਉਹ ਹਮੇਸ਼ਾ ਲਈ ਵਿਦੇਸ਼ਾਂ ਵਿੱਚ ਜਿਉਣ ਅਤੇ ਮਰਨ ਲਈ ਜਾ ਰਹੇ ਹਨ ਜਦਕਿ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਦੀ ਉਨਤੀ ਖੁਸ਼ਹਾਲੀ ਸੁਰੱਖਿਆ ਸਨਮਾਨ ਹਿੱਤ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਸ਼੍ਰੀ ਰਣਧੀਰ ਸਿੰਘ ਜੀ ਨੇ ਕਿਹਾ ਕਿ ਮਾਪੇ ਆਪਣੀਆਂ ਅਸਫ਼ਲਤਾ ਨੂੰ ਪੂਰਾ ਕਰਨ ਲਈ ਆਪਣੇ ਬੱਚਿਆਂ ਨੂੰ ਕੋਹਲੂ ਦਾ ਬੈਲ ਬਣਾ ਰਹੇ ਹਨ।