ਨਵੀਂ ਸਰਕਾਰ ਲਈ ਵੱਡੀਆਂ ਚੁਣੌਤੀਆਂ: ਮੁਲਾਜ਼ਮਾਂ ਵੱਲੋਂ ਸਰਕਾਰੀ ਸਕੂਲਾਂ ‘ਚ ਸੁਧਾਰ ਦੀ ਮੰਗ
ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ‘ਤੇ ਜਿੱਥੇ ਹਰੇਕ ਤਬਕੇ ਨੇ ਸੁਆਗਤ ਕੀਤਾ ਹੈ ਉਥੇ ਹੀ ਲੋਕਾਂ ਦੀਆਂ ਭਾਵਨਾਵਾਂ ‘ਤੇ ਖਰਾ ਉੱਤਰਣ ਲਈ ਆਮ ਆਦਮੀ ਪਾਰਟੀ ਲਈ ਵੱਡੀਆਂ ਚੁਣੌਤੀਆਂ ਵੀ ਹਨ।
ਲੈਕਚਰਾਰ ਯੂਨੀਅਨ ਦੇ ਸੂਬਾ ਪਰਧਾਨ ਸੰਜੀਵ ਕੁਮਾਰ ਅਤੇ ਹੋਰ ਆਗੂਆਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜਾਈ ਦਾ ਮਾਹੌਲ ਸਿਰਜਣ ਲਈ ਸਭ ਤੋਂ ਪਹਿਲਾ ਜਿੰਨੀਆ ਖਾਲੀ ਅਸਾਮੀਆ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆ ਦੀ ਪਦਉਨਤੀਆਂ ਕਰਕੇ ਭਰੀਆ ਜਾਣ, ਪਿਛਲੀ ਸਰਕਾਰ ਸਮੇਂ ਕਟੌਤੀ ਕੀਤੀਆ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ, ਹਰ ਪਧਰ ਦੇ ਸਕੂਲ ਵਿਚ ਸਕੂਲ ਮੁਖੀ ਦੀ ਅਸਾਮੀਆ ਨੂੰ ਭਰਨ ਲਈ ਸਿਧੀ ਭਰਤੀ ਦਾ ਕੋਟਾ 25% ਅਤੇ ਪਦਉਨਤੀ ਕੋਟਾ 75% ਕਰਨ ਲਈ ਨਿਯਮਾਂ ਵਿਚ ਸੋਧ ਕਰਨੀ ਪੈਣੀ ਹੈ।ਸਾਇੰਸ ਵਿਸ਼ਿਆ ਦੀ ਪੜਾਈ ਲਈ ਸਾਰੇ ਵਿਸ਼ਿਆ ਦੇ ਅਧਿਆਪਕ ਤੈਨਾਤ ਕੀਤੇ ਜਾਣ।ਸਰਕਾਰੀ ਸਕੂਲਾਂ ਦੀ ਸਫਾਈ ਲਈ ਸਫਾਈ ਸੇਵਕ ਦਰਜਾ ਚਾਰ ਦੀ ਭਰਤੀ ਅਤੀ ਜਰੂਰੀ ਹੈ। ਸਕੂਲਾਂ ਦੇ ਨਰੀਖਣ ਲਈ ਜਿਲਾ ਸਿਖਿਆ ਅਫਸਰ ਦੇ ਦਫਤਰ ਵਿਚੋਂ ਉਪ ਜਿਲਾ ਸਿਖਿਆ ਅਫਸਰ ਖਤਮ ਕੀਤੀਆ ਅਸਾਮੀਆਂ ਨੂੰ ਬਹਾਲ ਕੀਤਾ ਜਾਵੇ। ਸਾਰੇ ਅਧਿਆਪਕਾਂ ਦਫਤਰਾਂ ਵਿਚੋਂ ਸਕੂਲਾਂ ਵਿਚ ਭੇਜਿਆ ਜਾਵੇ।ਡੀ ਜੀ ਐਸ ਈ ਦਫਤਰ ਵਿਚ ਏ ਐਸ ਪੀ ਡੀ ਅਸਾਮੀ ਤੇ ਪਿਰੰਸੀਪਲ ਪਧਰ ਦੇ ਅਧਿਕਾਰੀ ਤੈਨਾਤ ਕੀਤੇ ਜਾਣ।ਵਿਦਿਆਰਥੀਆਂ ਦੇ ਵਜੀਫੇ ਪਹਿਲ ਦੇ ਅਧਾਰ ਤੇ ਜਾਰੀ ਕੀਤੇ ਜਾਣ। ਸਕੂਲ ਮੁਖੀ ਨੂੰ ਪਰਬੰਧਕੀ ਤਾਕਤਾਂ ਦਿਤੀਆ ਜਾਣ ਤਾਂ ਦਫਤਰਾਂ ਵਿਚ ਭਿਸ਼ਟਾਚਾਰ ਹੋਣ ਦਾ ਮੌਕਾ ਨਾ ਮਿਲੇ । ਸਰਕਾਰੀ ਸਕੂਲਾਂ ਵਾਈ ਫਾਈ ਦੀ ਸਹੁਲਤ ਹੋਵੇ । ਹਰੇਕ ਸਕੂਲ ਪੀਣ ਲਈ ਸੁਧ ਪਾਣੀ ਅਤੇ ਸ਼ੋਚਾਲਿਆਂ ਦੀ ਸਫਾਈ ਦਾ ਪੂਰਾ ਪਰਬੰਧ ਕਰਨਾ ਅਤੀ ਜਰੂਰੀ ਹੈ। ਨਵੇਂ ਅਪਗਰੇਡ ਕੀਤੇ ਸਕੂਲਾਂ ਵਿਚ ਸਕੂਲ ਮੁਖੀ ਅਤੇ ਅਧਿਆਪਕਾਂ ਦੀ ਤੈਨਾਤੀ ਪਹਿਲ ਦੇ ਅਧਾਰ ਅਤੇ ਨਵੀਂ ਭਰਤੀ ਦੀ ਪਰਕਿਰਿਆ ਵਿਚ ਤੇਜੀ ਲਿਆਉਣ ਦੀ ਲੌੜ ਹੈ।