Punjab-ChandigarhTop News

ਅੰਮ੍ਰਿਤਸਰ ਚ ਇੱਕ ਨੌਜਵਾਨ ਨੇ ਆਪਣੀ ਘਰ ਵਾਲੀ ਦਾ ਕੀਤਾ ਕਤਲ

ਅੰਮ੍ਰਿਤਸਰ ਦੇ ਭਾਈ ਮੰਝ ਰੋਡ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪਤੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਲੜਕੀ ਜਿਸਦਾ ਨਾਮ ਗੁਰਜੀਤ ਕੌਰ ਉਸਨੂੰ ਉਸਦੇ ਪਤੀ ਹਰਪਾਲ ਸਿੰਘ ਵੱਲੋਂ ਮੋਤ ਦੇ ਘਾਟ ਉਤਾਰ ਦਿੱਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਕਿਹਾ ਦੋ ਦਿਨ ਪਹਿਲੇ ਇਹਨਾਂ ਦਾ ਝਗੜਾ ਹੋਇਆ ਸੀ ਜਿਸ ਦੇ ਚੱਲਦੇ ਮੈਂ ਰਾਜ਼ੀਨਾਵਾਂ ਕਰਵਾ ਦਿੱਤਾ ਉਨ੍ਹਾ ਦਸਿਆ ਕਿ 15 ਸਾਲ ਹੋ ਗਏ ਸਨ ਵਿਆਹ ਹੋਏ ਨੂੰ ਇਨ੍ਹਾਂ ਦੇ ਦੋ ਬੱਚੇ ਵੀ ਹਨ ਹਰਪਾਲ ਸਿੰਘ ਕੋਈ ਕੰਮ ਕਾਜ ਨਹੀਂ ਕਰਦਾ ਸੀ ਆਏ ਦਿਨ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਉਨ੍ਹਾਂ ਕਿਹਾ ਕਿ ਲੜਕੀ ਨੇ ਬਾਹਰ ਜਾਣਾ ਸੀ ਜਿਸਦੀ ਟਿਕਟ ਵੀ ਲੇ ਲਈ ਗਈ ਸੀ ਉਹ ਉਸਨੂੰ ਬਾਹਰ ਨਹੀਂ ਜਾਉਣ ਦੇਣਾ ਚਾਹੁੰਦਾ ਸੀ ਅੱਜ ਉਸ ਵੱਲੋ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਤੋਂ ਬਾਅਦ ਫਰਾਰ ਹੋ ਗਿਆ 

ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧੀਕਾਰੀ ਨੇ ਸਾਨੂੰ ਦੋਪਹਰ ਬਾਦ ਸੂਚਨਾ ਮਿਲੀ ਸੀ ਕਿ ਇੱਕ ਭਾਈ ਮੰਝ ਸਿੰਘ ਰੋਡ ਤੇ ਇੱਕ ਔਰਤ ਦਾ ਕਤਲ ਹੋ ਗਿਆ ਹੈ ਪਤਾ ਲੱਗਾ ਕਿ ਓਸਦੇ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ ਅਤੇ ਫਰਾਰ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਲਦ ਹੀ ਇਸ ਦੇ ਪਤੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ

Spread the love

Leave a Reply

Your email address will not be published. Required fields are marked *

Back to top button