Punjab-ChandigarhTop News

2004 ਤੋਂ ਬਾਅਦ ਮੁਲਾਜਮਾ ਨੂੰ ਪੰਜਾਬ ਸਰਕਾਰ ਦੀ ਤਰਜ ਤੇ ਗਰੈਚੁਟੀ ਅਤੇ ਫੈਮਲੀ ਪੈਨਸ਼ਨ ਦਾ ਲਾਭ ਦੇਣਾ ਆਦਿ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ

ਅੱਜ ਮਿਤੀ 01.08.2022 ਨੂੰ ਮਿਊਸਪਲ ਵਰਕਰਜ ਯੂਨੀਅਨ (ਰਜਿ:) ਸਬੰਧਤ ਭਾਰਤੀਯ ਮਜੂਦਰ ਸੰਘ ਵਲੋਂ
ਮੁਲਾਜਮਾਂ ਦੀ ਮੰਗਾ ਸਬੰਧੀ ਨਗਰ ਨਿਗਮ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ
ਕਰਦਿਆ ਪ੍ਰਧਾਨ ਸ਼ਿਵ ਕੁਮਾਰ ਸਮੂਹ ਸਾਥੀਆ ਨੂੰ ਦਸਿਆ ਗਿਆ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਨਿਗਮ
ਪ੍ਰਸ਼ਾਸ਼ਨ ਨੂੰ ਮੁਲਾਜਮਾਂ ਦੀਆ ਮੰਗਾ ਜਿਨਾਂ ਵਿੱਚ ਮੁਲਾਜਮਾਂ ਦੇ ਪੈਡਿੰਗ ਪੀ.ਐਫ/ਸੀ.ਪੀ.ਐਫ ਦੇ ਬਣਦੇ ਵਿਆਜ,
ਸੈਨਟਰੀ ਸੁਪਰਵਾਇਜਰ ਦੀ ਪ੍ਰਮੋਸ਼ਨਾਂ, ਐਨ.ਪੀ.ਐਸ. ਅਧੀਨ ਆਉਦੇ ਮੁਲਾਜਮਾ ਦਾ ਇੰਪਲਾਇਰ ਸੇਅਰ ਪੰਜਾਬ
ਸਰਕਾਰ ਦੀ ਤਰਜ ਤੇ 14 ਪ੍ਰਤੀਸਤ ਕਰਨਾਂ, 2004 ਤੋਂ ਬਾਅਦ ਮੁਲਾਜਮਾ ਨੂੰ ਪੰਜਾਬ ਸਰਕਾਰ ਦੀ ਤਰਜ ਤੇ
ਗਰੈਚੁਟੀ ਅਤੇ ਫੈਮਲੀ ਪੈਨਸ਼ਨ ਦਾ ਲਾਭ ਦੇਣਾ ਆਦਿ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਪਰੰਤੂ ਨਿਗਮ
ਪ੍ਰਸ਼ਾਸ਼ਨ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀ ਦਿਤਾ ਗਿਆ ਜਿਸ ਤੇ ਯੂਨੀਅਨ ਵਲੋਂ ਗੰਭੀਰ ਨੋਟਿਸ ਲੈਦਿਆ
2 ਘੰਟੇ ਦੀ ਰੋਸ ਰੈਲੀ ਕੀਤੀ ਗਈ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੀਆ ਕਿਹਾ ਗਿਆ ਕਿ ਜੇਕਰ ਨਿਗਮ
ਪ੍ਰਸ਼ਾਸ਼ਨ ਵਲੋਂ ਉਕਤ ਮੰਗਾ ਸਬੰਧੀ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ
ਮਿਊਸਪਲ ਵਰਕਰਜ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਵਲੋਂ ਨਗਰ ਨਿਗਮ ਦੀਆ ਹੋਰ ਜੱਥੇ ਬੰਦੀਆ
ਨਾਲ ਮਿਲ ਕੇ ਸਾਝੇ ਤੋਰ ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ।ਜਿਸ ਦੀ ਸਾਰੀ ਜਿੰਮੇਵਾਰੀ ਨਿਗਮ ਪ੍ਰਸ਼ਾਸ਼ਨ ਦੀ
ਹੋਵੇਗੀ।
ਇਸ ਧਰਨੇ ਵਿੱਚ ਪ੍ਰਧਾਨ ਸ਼ਿਵ ਕੁਮਾਰ, ਚੇਅਰਮੇਨ ਜਸਬੀਰ ਸਿੰਘ, ਅਨੀਤਾ ਰਾਣੀ,ਮੀਤ ਪ੍ਰਧਾਨ,
ਜਰਨਲ ਸਕੱਤਰ ਸੁਮਿਤ ਕੁਮਾਰ, ਹਰਪ੍ਰੀਤ ਸਿੰਘ,ਸੁਰਜੀਤ ਸਿੰਘ, ਰਮਿੰਦਰਪ੍ਰੀਤ ਸਿੰਘ, ਗੁਰਮੇਲ ਸਿੰਘ, ਪ੍ਰਦੀਪ
ਕੁਮਾਰ ਪੁਰੀ, ਸਲੇਸ਼ਰ, ਸੁਭਾਸ , ਸੰਕਰ, ਅਮਰਿੰਦਰ ਕੋਰ,ਨਿਸ਼ਾਂ ਰਾਣੀ,ਬਖਸ਼ੀਸ਼ ਸਿੰਘ,ਸੁਖਵਿੰਦਰ ਸਿੰਘ, ਕਮਲੇਸ਼
ਰਾਣੀ, ਓਮ ਪ੍ਰਕਾਸ,ਹਰਦੀਪ ਸਿੰਘ,ਚਰਨਦਾਸ ਹਾਜਰ ਰਹੇ।

Spread the love

Leave a Reply

Your email address will not be published. Required fields are marked *

Back to top button