ਕਾਂਗਰਸ ਦੇ ਸੀਨਿਅਰ ਆਗੂ ਮਹਿੰਦਰ ਮੌਹਨ ਸਿੰਘ ਆਪ ਚ ਸ਼ਾਮਿਲ
Patiala, 11 December: ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਪੁੱਜਾ, ਜਦ ਉਨਾਂ ਦੇ ਸੀਨਿਅਰ ਆਗੂ ਅਤੇ ਮੀਡਿਆ ਸਲਾਹਕਾਰ ਦੇ ਨਜਦੀਕੀ ਮਹਿੰਦਰ ਮੌਹਨ ਸਿੰਘ ਦਿੱਲੀ ਸਰਕਾਰ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਲੌਕਪੱਖੀ ਨੀਤਿਆਂ ਤੌਂ ਪ੍ਰਭਾਵਿਤ ਹੌਕੇ ਆਪ ਪਾਰਟੀ ਚ ਸ਼ਾਮਿਲ ਹੋ ਗਏ। ਉਨਾਂ ਆਪ ਚ ਸ਼ਾਮਿਲ ਹੌਣ ਦਾ ਆਪ ਵਰਕਰਾਂ ਵੱਲੌਂ ਨਿੱਘਾ ਸਵਾਗਤ ਕੀਤਾ ਗਿਆ।
ਮਹਿੰਦਰ ਮੌਹਨ ਸਿੰਘ ਨੂੰ ਆਪ ਪਾਰਟੀ ਦੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ, ਸਾਬਕਾ ਜਿਲਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਅਤੇ ਇੰਜੀਨਿਅਰਜ ਸੁਨੀਲ ਪੁਰੀ ਦੀ ਅਗੁਵਾਈ ਚ ਆਪ ਚ ਸ਼ਾਮਿਲ ਕੀਤਾ ਗਿਆ। ਜਿੱਥੇ ਪ੍ਰੈਸ ਦੇ ਨਾਂ ਜਾਰੀ ਬਿਆਨ ਚ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਮਹਿੰਦਰ ਮੋਹਨ ਸਿੰਘ ਦੇ ਆਪ ਚ ਸ਼ਾਮਿਲ ਹੌਣ ਤੇ ਪਟਿਆਲਾ ਚ ਆਪ ਪਾਰਟੀ ਹੌਰ ਮਜਬੂਤ ਹੌਵੇਗੀ, ਉਥੇ ਆਉਣ ਵਾਲੀ 2022 ਦੀਆਂ ਵਿਧਾਨਸਭਾ ਚੌਣਾਂ ਚ ਵੀ ਇਨਾਂ ਦਾ ਅਹਿਮ ਰੌਲ ਹੌਵੇਗਾ। ਮਹਿਤਾ ਨੇ ਕਿਹਾ ਕਿ ਆਪ ਪਾਰਟੀ ਸਾਰਿਆਂ ਦੀ ਆਪਣੀ ਹੈ, ਜਿੱਥੇ ਹਰ ਸਿਆਸੀ ਨੇਤਾ ਦਾ ਪਾਰਟੀ ਚ ਸ਼ਾਮਿਲ ਹੋਣ ਤੇ ਪੂਰਾ ਸੁਆਗਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਹ ਆਉਣ ਵਾਲੀ ਵਿਧਾਨਸਭਾ ਚੌਣਾਂ ਚ ਆਪ ਦੀ ਪੰਜਾਬ ਚ ਜਿੱਤ ਦਾ ਅਗਾਜ ਹੈ ਕਿ ਇਸ ਚ ਭਾਰੀ ਸੰਖਿਆ ਲੌਕ ਅਤੇ ਵਰਕਰ ਜੁੜਕੇ ਇਸਦੀ ਮਜਬੂਤੀ ਲਈ ਦਿਨ ਰਾਤ ਕੰਮ ਕਰ ਰਹੇ ਹਨ।
ਉਨਾਂ ਅਰਵਿੰਦ ਕੇਜਰੀਵਾਲ ਦੀ ਚੰਗੀ ਸੌਚ ਅਤੇ ਪੰਜਾਬ ਵਾਸੀਆਂ ਦੇ ਹੱਕ ਚ ਕੀਤੇ ਗਏ ਵਾਅਦਿਆਂ ਤੇ ਬੌਲਦੇ ਕਿਹਾ ਕਿ ਵਿਰੌਧੀਆਂ ਦੇ ਚੇਹਰਿਆਂ ਤੇ ਹੁਣ ਪੰਜਾਬ ਚ ਆਪ ਦੀ ਸਰਕਾਰ ਬਣਨ ਦਾ ਡਰ ਅਤੇ ਚਿੰਤਾ ਸਾਫ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦਿਆਂ ਆਨਨ ਫਾਨਨ ਚ ਵਿਰੌਧੀ ਸਿਆਸੀ ਪਾਰਟੀਆਂ ਵੱਲੌਂ ਗਲਤ ਬਆਨਬਾਜੀ ਅਤੇ ਖੌਖਲੇ ਵਾਅਦੇ ਕਰ ਪੰਜਾਬ ਦੀ ਜਨਤਾ ਨੂੰ ਲੁਭਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਲੇਕਿਨ ਆਪ ਦਾ ਲੌਕਾਂ ਚ ਚਿਹਰਾ ਪੂਰੀ ਤਰਾਂ ਸਾਫ ਹੈ। ਇਸਲਈ ਪੰਜਾਬ ਚ 2022 ਦੇ ਚੌਣਾਂ ਦੌਰਾਨ ਆਪ ਦੀ ਸਰਕਾਰ ਬਣਨਾ ਤੈਅ ਹੈ।