ਤਿੰਨ ਮਹੀਨਿਆਂ ਤੋਂ ਤਨਖਾਹ ਨਸੀਬ ਨਾ ਹੋਣ ਤੇ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਦਿੱਤਾ ਰੋਸ ਮਈ ਧਰਨਾ
Suman Preet Kaur
ਮਿਰਰ ਟਾਈਮ
ਪਟਿਆਲਾ 23 ਅਪ੍ਰੈਲ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਕੰਟਰੈਕਟ / ਆਊਟ ਸੋਰਸ ਕਰਮੀ ਜੋ ਲੰਮੇ ਸਮੇਂ ਤੋਂ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਹਨ ਤੇ ਲਗਾਤਾਰ ਠੇਕੇਦਾਰੀ ਪ੍ਰਥਾ ਰਾਹੀਂ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਮੈਡੀਕਲ ਸੁਪਰਡੈਂਟ ਦਫਤਰ ਅੱਗੇ “ਕੰਮ ਛੱਡ ਕੇ” ਰੋਸ ਮਈ ਧਰਨਾ ਦੇ ਕੇ ਮੈਡੀਕਲ ਸੁਪਰਡੈਂਟ ਤੇ ਠੇਕੇਦਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ “ਆਮ ਆਦਮੀ ਸਰਕਾਰ” ਦੇ ਅਜੰਡੇ ਸੀ ਕਿ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਕੇ ਕਰਮੀਆਂ ਨੂੰ ਸਿੱਧਾ ਵਿਭਾਗ ਵਿੱਚ ਖਪਾਇਆ ਜਾਵੇਗਾ। ਪਰੰਤੂ ਅਜਿਹਾ ਨਹੀਂ ਹੋਇਆ। ਉਲਟਾ ਠੇਕੇਦਾਰਾਂ ਦੁਆਰਾ ਲੁੱਟ ਅੱਜ ਵੀ ਜਾਰੀ ਹੈ। ਇਹਨਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ, ਆਯੂਰਵੈਦਿਕ ਵਿੰਗ ਸਮੇਤ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਵੀ ਚੀਰਾਂ ਤੋਂ ਠੇਕੇਦਾਰ ਲੁੱਟ ਰਹੇ ਹਨ ਪਰੰਤੂ ਅਫਸਰ ਸ਼ਾਹੀ ਦਾ ਕੋਈ ਵੀ ਧਿਆਨ ਨਹੀਂ ਹੈ, ਬਾਵਜੂਦ ਇਸਦੇ ਕਿ ਵਾਰ—ਵਾਰ ਲਿਖਾਪੜੀ ਕਰਨ ਤੇ ਵੀ ਬਾਦਸਤੁਰ ਜਾਰੀ ਹੈ।
ਮੁਲਾਜਮਾਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ ਸਮੇਤ ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਅਨਿਲ ਕੁਮਾਰ ਗਾਗਟ, ਸਰਵਨ ਸਿੰਘ ਬਾਂਗਾ ਅਤੇ ਸਿੱਪਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਵਾਰ—ਵਾਰ ਮਾਮਲਾ ਸਿਹਤ ਮੰਤਰੀ ਡਾ. ਬਲਵੀਰ ਸਿੰਘ ਜੀ ਧਿਆਨ ਵਿੱਚ ਮੁਲਾਕਾਤ ਕਰਕੇ ਤੇ ਲਿਖਤੀ ਰੂਪ ਵਿੱਚ ਜਥੇਬੰਦੀਆਂ ਲਿਆਦੀ ਆ ਰਹੀਆਂ ਹਨ ਪਰੰਤੂ ਠੇਕੇਦਾਰਾਂ ਜਾਂ ਸਬੰਧਤ ਅਧਿਕਾਰੀਆਂ ਜਿਹਨਾਂ ਦੀ ਠੇਕੇਦਾਰਾਂ ਨਾਲ ਮਿਲੀ ਭੁਗਤ ਹੈ। ਅੱਜ ਤੱਕ ਕੋਈ ਨੋਟਿਸ ਨਹੀਂ ਦਿਆ ਗਿਆ ਤੇ ਨਾ ਹੀ ਠੇੇਕੇਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਨੂੰ ਅਨੇਕਾ ਪੱਤਰ ਇੱਥੇ ਗਏ ਤੇ ਕਾਪੀਆਂ ਮੰਤਰੀ ਨੂੰ ਮਿਲ ਕੇ ਦਿੱਤੀਆਂ ਗਈਆਂ ਪਰੰਤੂ ਪਤਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਇਹੋ ਹਾਲ ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਆਦਿ ਵਿਚਲਾ ਹੈ। ਇਹ ਠੇਕਾ ਹੁਣ ਪੈਸਕੋ ਕੰਪਨੀ ਨੁੰ ਦੇਣ ਜਾ ਰਹੇ ਹਨ। ਜਿਸ ਦਾ ਕਰਮਚਾਰੀ ਡੱਟਵਾ ਵਿਰੋਧ ਕਰ ਰਹੇ ਹਨ।
ਕੱਚੇ ਅਤੇ ਪੱਕੇ ਚੌਥਾ ਦਰਜਾ ਕਰਮਚਾਰੀਆਂ ਨੂੰ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਰੈਲੀ ਕਰਕੇ ਐਲਾਨ ਕੀਤਾ ਕਿ ਤਿੰਨ—ਤਿੰਨ ਮਹੀਨਿਆਂ ਤੋਂ ਤਨਖਾਹਾਂ ਸਮੇਤ ਕਿਰਤ ਕਾਨੂੰਨਾਂ ਅਨੁਸਾਰ ਠੇਕੇਦਾਰ ਵਲੋਂ ਸਹੁਲਤਾਂ ਨਾ ਦੇਣ ਤੇ ਮੈਡੀਕਲ ਸੁਪਰਡੈਂਟ ਦਫਤਰ ਦੀ ਮਿਲੀ ਭੁਗਤ ਹੋਣ ਕਰਕੇ ਕੱਲ ਮਿਤੀ 13 ਅਪ੍ਰੈਲ ਨੂੰ ਅਰਥੀ ਫੁੱਟ ਰੈਲੀ ਕੀਤੀ ਜਾਵੇਗੀ ਤੇ ਇਹ ਰੈਲੀ ਅਰਥੀ ਸਮੇਤ ਮੰਤਰੀ ਦੇ ਪੰਚਾਇਤ ਭਵਨ ਦਫਤਰ ਵਿਖੇ ਸਾੜੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਵੀ ਐਲਾਨ ਸਿਹਤ ਮੰਤਰੀ ਦਖਲ ਨਾ ਦੇਣ ਤੇ ਉਹਨਾਂ ਦੀ ਰਿਹਾਇਸ਼ ਅੱਗੇ ਮੋਰਚਾ ਲਾ ਕੇ ਕੀਤਾ ਜਾਵੇਗਾ। ਇਸ ਮੌਕੇ ਹੋਰ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਸ੍ਰੀਮਤੀ ਸੁਨੀਤਾ, ਮੀਨੂੰ, ਮੁਮਤਾਜ, ਤਰਸੇਮ ਬਾਵਾ, ਪ੍ਰਕਾਸ਼ ਸਿੰਘ ਲੁਬਾਣਾ, ਇੰਦਰਪਾਲ, ਰਾਜੇਸ਼ ਕੁਮਾਰ, ਹਰਬੰਸ ਸਿੰਘ, ਸਤਨਾਮ ਸਿੰਘ, ਸਤਿਨਰਾਇਣ ਗੋਨੀ, ਰਾਮ ਜੋਧਾ, ਦਿਆ ਸ਼ੰਕਰ, ਕਰਮਜੀਤ ਟੀਕਾ, ਧਰਮਿੰਦਰ ਆਦਿ ਆਗੂ ਸ਼ਾਮਲ ਸਨ।