Punjab-ChandigarhTop NewsUncategorized

ਮਨਕੀਰਤ ਸਿੰਘ ਮੱਲਣ ਨੇ 6 ਵੇਂਪੰਜਾਬ ਤਾਈਕਵਾਂਡੋਕੱਪ 2024 ਵਿੱਚ ਜਿੱਤਿਆ ਬਰੋਂਜ਼ ਮੈਡਲ

suman (TMT)

(ਪਟਿਆਲਾ)- ਪਲੇਵੇਅ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 6ਵਾਂ ਤਾਈਕਵਾਂਡੋਕੱਪ 2024 ਟੂਰਨਾਮੈਂਟ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।ਇਸਟੂਰਨਾਮੈਂਟ ਵਿੱਚ ਦਾ ਬ੍ਰਿਟਿਸ਼ਕੋਐਡ ਸਕੂਲ ਪਟਿਆਲਾ ਦੇ ਦੂਜੀ ਕਲਾਸ ਦੇ ਖਿਡਾਰੀ ਮਨਕੀਰਤ ਸਿੰਘ ਮੱਲਣ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ ਵਿੱਚ ਭਾਗ ਲਿਆ।ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਰੋਂਜ਼ ਮੈਡਲ ਹਾਸਲ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇਦੱਸਿਆ ਕਿ ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਵੀ ਦੱਸਿਆ ਕਿ ਮਨਕੀਰਤ ਸਿੰਘ ਮੱਲਣ ਤਾਈਕਵਾਂਡੋ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਮੈਡਲ ਜਿੱਤ ਚੁੱਕਾ ਹੈ॥ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਬੱਚਿਆਂ ਨੇ ਸੰਪੂਰਨ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਤੇ ਸ੍ਰੀ ਹਰੀਸ਼ ਸਿੰਘ, ਸ੍ਰੀ ਬਿਕਰਮ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਜਸਵਿੰਦਰਸਿੰਘ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button