Punjab-ChandigarhTop NewsUncategorized

ਮਾਲ ਸੁਵਿਧਾ ਕੈਂਪਾਂ ਨਾਲ ਤਤਕਾਲ ਹੋਏ ਲੋਕਾਂ ਦੇ ਰੁਕੇ ਕੰਮ-ਸਾਕਸ਼ੀ ਸਾਹਨੀ

Harpreet Kaur ( The Mirror Time )

ਸਮਾਣਾ/ਪਟਿਆਲਾ, 30 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਤੁਰੰਤ ਨਿਪਟਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਖਾਨਗੀ ਤਕਸੀਮ ਦੇ ਸ਼ੁਰੂ ਕੀਤੇ ਗਏ ਪੋਰਟਲ ਦਾ ਲੋਕਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
ਸਮਾਣਾ ਸਬ-ਡਵੀਜ਼ਨ ਦੇ ਪਿੰਡ ਬੰਮ੍ਹਣਾ ਵਿਖੇ ਲਗਾਏ ਗਏ ਮਾਲ ਸੁਵਿਧਾ ਕੈਂਪ ਦੌਰਾਨ ਖਾਨਗੀ ਤਕਸੀਮ ਦੀ ਪ੍ਰਾਪਤ ਹੋਈ ਇੱਕ ਦਰਖ਼ਾਸਤ ਦਾ ਵੀ ਤੁਰੰਤ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਮਾਲ ਸੁਵਿਧਾ ਕੈਂਪਾਂ ਨਾਲ ਲੋਕਾਂ ਦੇ ਮਾਲ ਵਿਭਾਗ ‘ਚ ਰੁਕੇ ਹੋਏ ਕੰਮ ਤਤਕਾਲ ਹੋ ਰਹੇ ਹਨ।
ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਸਮਾਣਾ ਦੇ ਪਿੰਡ ਬੰਮ੍ਹਣਾ ਪਟਵਾਰ ਸਰਕਲ ਵਿਖੇ ਲਗਾਏ ਗਏ ਮਾਲ ਸੁਵਿਧਾ ਕੈਂਪ ‘ਚ eservices.punjab.gov.in ਈਸਰਵਿਸਿਜ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ ਉਪਰ ਇੱਕ ਦਰਖਾਸਤ ਕਰਤਾ ਵੱਲੋਂ ਖਾਨਗੀ ਤਕਸੀਮ ਦੀ ਪਾਈ ਦਰਖਾਸਤ ਦਾ ਤੁਰੰਤ ਨਿਪਟਾਰਾ ਕਰਕੇ ਇਸ ਦਾ ਲਾਭ ਪ੍ਰਦਾਨ ਕੀਤਾ ਗਿਆ।
ਐਸ.ਡੀ.ਐਮ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪੋਰਟਲ ਉਪਰ ਖਸਰਾ, ਖੇਵਟ, ਖਤੌਨੀ ਆਦਿ ਦੇ ਵੇਰਵੇ ਪਾ ਕੇ ਕੋਈ ਵੀ ਨਾਗਰਿਕ ਘਰੇਲੂ ਤਕਸੀਮ ਲਈ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹਲਕੇ ਦੇ ਪਿੰਡ ਬੰਮ੍ਹਣਾ ਵਿਖੇ 73 ਪਿੰਡਾਂ ਲਈ ਮਾਲ ਸੁਵਿਧਾ ਕੈਂਪ ਲਗਾਇਆ ਗਿਆ ਸੀ, ਜਿਸ ‘ਚ 215 ਇੰਤਕਾਲ, 13 ਫ਼ਰਦ ਬਦਰਾਂ, 1 ਖਾਨਗੀ ਤਕਸੀਮ, ਖਾਨਗੀ ਵਸੀਅਤ ਦੇ 4 ਅਤੇ ਵਿਰਾਸਤ ਕੁਰਸੀਨਾਮੇ ਦੇ 12 ਮਾਮਲਿਆਂ ਦਾ ਨਿਪਟਾਰਾ ਕਰਨ ਸਮੇਤ ਮਾਲ ਵਿਭਾਗ ਨਾਲ ਸਬੰਧਤ ਹੋਰ ਕਈ ਕੰਮ ਵੀ ਮੌਕੇ ‘ਤੇ ਹੀ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ।
ਬੰਮ੍ਹਣਾ ਮਾਲ ਸੁਵਿਧਾ ਕੈਂਪ ਵਿਖੇ ਹਰਜਿੰਦਰ ਸਿੰਘ ਜੌੜਾਮਾਜਰਾ ਤੋਂ ਇਲਾਵਾ ਤਹਿਸੀਲਦਾਰ ਲਾਰਸਨ ਸਿੰਗਲਾ, ਨਾਇਬ ਤਹਿਸੀਲਦਾਰ ਸਤਗੁਰੂ ਸਿੰਘ, ਕਾਨੂਗੋ, ਪਟਵਾਰੀ, ਨੰਬਰਦਾਰਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button