ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੱਪੜਿਆਂ ਦੀ ਸਾਜ਼-ਸਜਾਵਟ ਤੇ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ
Harpreet Kaur ( The Mirror Time)
ਪਟਿਆਲਾ, 26 ਅਪ੍ਰੈਲ:
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਿਤੀ 19-25 ਅਪ੍ਰੈਲ ਤੱਕ “ਆਧੁਨਿਕ ਅਤੇ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਕੱਪੜਿਆਂ ਦੀ ਸਾਜ਼-ਸਜਾਵਟ” ਵਿਸ਼ੇ’ਤੇ ਪੰਜ-ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪਿੰਡਾਂ ਜਿਸ ‘ਚ ਕੁੱਥਾ ਖੇੜੀ,ਨਾਭਾ,ਅਜਰਾਵਰ, ਤਰੋੜਾ ਕਲਾਂ ਅਤੇ ਕਲਿਆਣ ਤੋਂ 30 ਕਿਸਾਨ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ।
ਇਸ ਮੌਕੇ ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਗੁਰਉਪਦੇਸ਼ ਕੌਰ ਨੇ ਕੱਪੜਿਆਂ ਦੀ ਸਜਾਵਟ ਦੇ ਵੱਖ-ਵੱਖ ਢੰਗ ਜਿਵੇਂ ਕਿ ਹੱਥ ਦੀ ਕਢਾਈ,ਫੈਬਰਿਕ ਪੇਂਟਿੰਗ, ਬਾਂਧਨੀ ਕਲਾ ਅਤੇ ਬਲਾਕ ਪ੍ਰਿੰਟਿੰਗ ਦਾ ਪ੍ਰਦਰਸ਼ਨ ਕੀਤਾ। ਸ਼੍ਰੀਮਤੀ ਜੁੱਲੀ ਸ਼ਰਮਾ ਨੇ ਵੱਖ-ਵੱਖ ਸਜਾਵਟੀ ਵਸਤੂਆਂ ਜਿਵੇਂ ਕਿ ਸਿਰਹਾਣਿਆਂ ਦੇ ਗਿਲਾਫ ਅਤੇ ਪੋਟਲੀ ਪਰਸ ਦੀ ਤਿਆਰੀ ਨੂੰਦਰਸਾਇਆ।
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ.ਪ੍ਰੇਰਨਾ ਕਪਿਲਾ ਨੇ ਸਿਖਲਾਈ ਦੌਰਾਨ ਵੈਲਯੂ ਐਡਿਡ ਫ਼ੈਸ਼ਨ ਉਤਪਾਦਾਂ ਬਾਰੇ ਭਾਸ਼ਣ ਦਿੱਤਾ। ਨਿਊ ਵੁਮੈਨ ਏਮਪਾਵਰਮੈਂਟ ਫਾਊਂਡੇਸ਼ਨ,ਪਟਿਆਲਾ ਦੀ ਪ੍ਰਧਾਨ ਸ੍ਰੀਮਤੀ ਮੀਨੂੰ ਸੋਢੀ ਨੇ ਪੇਂਡੂ ਔਰਤਾਂ ਨੂੰ ਕੱਪੜਿਆਂ ਦੀ ਸਿਲਾਈ-ਕਢਾਈ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ।
ਸਿਖਲਾਈ ਦੀ ਇਕ ਹੋਰ ਵਿਸ਼ੇਸ਼ਤਾ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਦੁਆਰਾ ਸਿਖਲਾਈ ਪ੍ਰਾਪਤ ਗੁਰੂ ਕਿਰਪਾ ਸਵੈ-ਸਹਾਇਤਾ ਸਮੂਹ,ਕਲਿਆਣ ਦੁਆਰਾ ਸਿਖਿਆਰਥਣਾਂ ਨੂੰ ਦੁਪਹਿਰ ਦੇ ਖਾਣੇ ਅਤੇ ਰਿਫਰੈਸ਼ਮੈਂਟ ਦੀ ਸੇਵਾ ਸੀ। ਉਹ ਰੋਜ਼ਾਨਾ ਮੋਟੇ ਅਨਾਜ ਦੇ ਸੁਆਦੀ ਸਨੈਕਸ ਜਿਵੇਂ ਕਿ ਕੋਧਰਾ ਲੱਡੂ,ਬਹੁ-ਭਾਂਤੀ ਅਨਾਜ ਦੀ ਚਕਲੀ,ਜਵਾਰ ਨਮਕੀਨ,ਸੌਂਖੇ ਚੌਲਾਂ ਦੀ ਖੀਰ ਅਤੇ ਰਾਗੀ ਦੇ ਲੱਡੂ ਪਰੋਸਦੇ ਸਨ। ਇਹ ਸੁਆਦੀ ਅਤੇ ਪੌਸ਼ਟਿਕ ਪਕਵਾਨ ਸ਼੍ਰੀਮਤੀ ਗੁਰਪ੍ਰੀਤ ਕੌਰ,ਸ੍ਰੀਮਤੀ ਸ. ਸੁਨੀਤਾ ਰਾਣੀ,ਸ਼੍ਰੀਮਤੀ ਪਰਵਿੰਦਰ ਕੌਰ,ਸ਼੍ਰੀਮਤੀ ਸਰਬਜੀਤ ਕੌਰ ਅਤੇ ਸ਼੍ਰੀਮਤੀ ਕ੍ਰਿਸ਼ਨ ਕੌਰ ਦੁਆਰਾ ਤਿਆਰ ਕੀਤੇ ਗਏ ਸਨ ਅਤੇ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਿਖਿਆਰਥਣਾਂ ਦੁਆਰਾ ਸ਼ੌਕ ਨਾਲ ਖਾਧੇ ਗਏ।