ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ
Harpreet sidhu (TMT)
ਪਟਿਆਲਾ ()- ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੀ ਸ਼ੁਰੂਆਤ ਡੀ.ਐੱਸ.ਓ ਪਟਿਆਲਾ ਸ੍ਰੀ
ਹਰਪਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਮਲਕੀਤ ਸਿੰਘ (ਜੂਡੋ ਕੋਚ, ਪੋਲੋ ਗਰਾਊਂਡ ਪਟਿਆਲਾ) , ਕੋ
ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ (ਜੂਡੋ ਕੋਚ, ਸਾਹਿਬ ਨਗਰ ਥੇੜੀ), ਮਮਤਾ ਰਾਣੀ (ਪੀ.ਟੀ.ਆਈ, ਸ.ਮਿ.ਸ.ਖੇੜੀ ਗੁੱਜਰਾਂ) ਅਤੇ
ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ. ਸ.ਸ.ਸ.ਸ.ਫੀਲਖਾਨਾ) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਈ।ਜ਼ਿਲ੍ਹਾ ਪੱਧਰੀ ਜੂਡੋ
ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-14 ਲੜਕੇ ਅਤੇ ਲੜਕੀਆਂ ਦੇ ਟੂਰਨਾਮੈਂਟ ਕਰਵਾਏ ਗਏ।ਲੜਕੀਆਂ ਦੇੇ -28 ਕਿਲੋ ਭਾਰ ਵਿੱਚ ਬੰਦਨਾ
ਨੇ ਗੋਲਡ, ਅਨਮੋਲ ਨੇ ਸਿਲਵਰ, ਰਮਨ ਅਤੇ ਹਰਪ੍ਰੀਤ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕੀਆਂ ਦੇ -32 ਕਿਲੋ ਭਾਰ ਵਿੱਚ ਸੀਮਾ ਨੇ
ਗੋਲਡ, ਸਾਕਸ਼ੀ ਨੇ ਸਿਲਵਰ, ਵੰਸ਼ੀਕਾ ਅਤੇ ਜਗਮੀਤ ਕੌਰ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕੀਆਂ ਦੇ -36 ਕਿਲੋ ਭਾਰ ਵਿੱਚ
ਕਰਿਸ਼ਮਾ ਨੇ ਗੋਲਡ, ਮਨਪ੍ਰੀਤ ਨੇ ਸਿਲਵਰ, ਤਰਨ ਅਤੇ ਗਗਨਦੀਪ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕਿਆਂ ਦੇ -30 ਕਿਲੋ ਭਾਰ
ਵਿੱਚ ਤਨਾਯ ਨੇ ਗੋਲਡ, ਸੁਖਮਨੀ ਨੇ ਸਿਲਵਰ, ਨਵਜੋਤ ਸਿੰਘ ਅਤੇ ਰਿਜਵਾਨ ਕੁਮਾਰ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕਿਆਂ ਦੇ
35 ਕਿਲੋ ਭਾਰ ਵਿੱਚ ਕਾਰਤੀਕ ਨੇ ਗੋਲਡ, ਵਿਸਲਾ ਨੇ ਸਿਲਵਰ, ਦੀਪਕ ਅਤੇ ਅੰਸ਼ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕਿਆਂ ਦੇ
40 ਕਿਲੋ ਭਾਰ ਵਿੱਚ ਜੈਪਾਲ ਨੇ ਗੋਲਡ, ਯੁਵਰਾਜ ਨੇ ਸਿਲਵਰ, ਸਤਯਮ ਅਤੇ ਜਤਿਨ ਨੇ ਬਰਾਊਂਜ ਮੈਡਲ ਹਾਸਲ ਕੀਤਾ।ਸ੍ਰੀ ਮਲਕੀਤ
ਸਿੰਘ (ਜੂਡੋ ਕੋਚ, ਪੋਲੋ ਗਰਾਊਂਡ ਪਟਿਆਲਾ) ਨੇ ਕਿਹਾ ਕਿ ਇਹ ਖੇਡਾਂ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆਂ ਉਪਰਾਲਾ ਹੈ, ਇਹਨਾਂ
ਖੇਡਾ ਨਾਲ ਹਰ ਉਮਰ ਵਰਗ ਦੇ ਵਿਅਕਤੀ ਖੇਡਾਂ ਨਾਲ ਜੁੜ ਪਾਏ ਹਨ।ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ,
ਸ.ਸ.ਸ.ਸ.ਸ਼ੇਰਮਾਜਰਾ), ਸ੍ਰੀ ਸਤੀਸ਼ ਕੁਮਾਰ (ਡੀ.ਪੀ.ਈ., ਅਰਬਿੰਦੋ ਇੰਟਰਨੈਸ਼ਨਲ ਸਕੂਲ), ਸ੍ਰੀ ਚਰਨਜੀਤ ਸਿੰਘ ਭੁੱਲਰ (ਲੈਕਚਰਾਰ
ਫਿਜ਼ੀਕਲ ਐਜ਼ੂਕੇਸ਼ਨ), ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ), ਸ੍ਰੀ ਹਰਪ੍ਰੀਤ ਸਿੰਘ (ਜੂਡੋ ਕੋਚ, ਸੇਂਟ ਜ਼ੇਵੀਅਰ), ਸ੍ਰੀ ਰਾਕੇਸ਼ ਕੁਮਾਰ (ਸ.ਸ.
ਮਾਸਟਰ, ਸ.ਸ.ਸ.ਸ.ਬਹਾਦਰਗੜ੍ਹ), ਸ੍ਰੀ ਸੰਦੀਪ, ਸ੍ਰੀ ਯੁਵਰਾਜ, ਸ੍ਰੀ ਅਕਸ਼ੈ, ਸ੍ਰੀ ਕੇਵੀਨ, ਸ੍ਰੀ ਦੀਪਨ, ਮਿਸ ਕੋਮਲ, ਮਿਸ ਅਕਾਂਸ਼ਾ
ਰਾਵਤ, ਮਿਸ ਅਕਾਂਸ਼ਾ, ਸ੍ਰੀ ਚੰਦਨ ਅਤੇ ਸ੍ਰੀ ਰਮਨਦੀਪ ਸਿੰਘ ਮੋਜੂਦ ਸਨ।