ਕੇਂਦਰੀ ਜੇਲ੍ਹ ਵਿਖੇ ਬੰਦੀਆਂ ਨਾਲ ਦੀਵਾਲੀ ਦਾ ਤਿਉਹਾਰ ਇਨਰ ਵੀਲ ਕਲੱਬ” ਅਤੇ “ਮੇਰੀ ਆਵਾਜ਼ ਸੁਣੋ ”ਸਮਾਜ- ਸੇਵੀ ਸੰਸਥਾ ਨਾਲ ਮਿਲਕੇ ਮਨਾਇਆ
ਪਟਿਆਲਾ, 22 ਅਕਤੂਬਰ:
ਕੇਂਦਰੀ ਜੇਲ੍ਹ ਪਟਿਆਲਾ ਵਿਖੇ ਦੀਵਾਲੀ ਦਾ ਤਿਉਹਾਰ ਬੰਦੀਆਂ ਨਾਲ ਬਹੁਤ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਦਿਹਾੜੇ ਤੇ “ਇਨਰ ਵੀਲ ਕਲੱਬ” ਅਤੇ “ਮੇਰੀ ਆਵਾਜ਼ ਸੁਣੋ ”ਨਾਮਕ ਸਮਾਜ- ਸੇਵੀ ਸੰਸਥਾ ਨਾਲ ਤਾਲਮੇਲ ਕਰਕੇ ਕੇਂਦਰੀ ਜੇਲ੍ਹ ਪਟਿਆਲਾ ਦੇ ਔਰਤ ਬੰਦੀਆਂ ਵਿੱਚ ਦੀਵੇ ਅਤੇ ਮਠਿਆਈਆਂ ਵੰਡੀਆਂ ਗਈਆਂ। ਜੇਲ੍ਹ ਵਿੱਚ ਬੰਦੀ ਔਰਤ ਨਾਲ 03 ਛੋਟੇ ਬੱਚਿਆ ਨੂੰ ਖਿਡਾਉਣੇ ਮੁਹਈਆ ਕਰਵਾਏ ਗਏ। ਇਸ ਤੋਂ ਇਲਾਵਾ ਬੰਦੀ ਔਰਤਾਂ ਦੁਆਰਾ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ। ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਬੰਦੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਲ ਦੀਆਂ ਵਧਾਈਆਂ ਦਿੱਤੀਆ ਤੇ ਆਪਣੇ ਪਰਿਵਾਰ ਨਾਲ ਮੁੜ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਦੀਆਂ ਵੀ ਸ਼ੁਭਕਾਮਨਾਵਾਂ ਦਿੱਤੀਆ। ਇਸ ਦੇ ਨਾਲ “ਇਨਰ ਵੀਲ ਕਲੱਬ” ਅਤੇ “ਮੇਰੀ ਆਵਾਜ਼ ਸੁਣੋ” ਸੰਸਥਾ ਦੇ ਪ੍ਰਧਾਨ ਗੁਰਨੀਰ ਸਾਹਨੀ ਅਤੇ ਕਲੱਬ ਦੇ ਮੈਂਬਰਾਂ ਨੀਲਮ ਸ਼ਰਮਾ ਅਤੇ ਤੇਜਿੰਦਰ ਗੁਜਰਾਨ ਵੱਲੋਂ ਵੀ ਬੰਦੀ ਔਰਤਾਂ ਨੂੰ ਦੀਵਾਲੀ ਦੀਆਂ ਸ਼ੁਭ-ਕਾਮਨਾਵਾਂ ਦਿੰਦੇ ਹੋਏ ਬਹਿਤਰ ਭਵਿੱਖ ਨਵੀ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ।