NationalPunjab-ChandigarhTop News

ਪੰਜਾਬੀ ਕਲਾਕਾਰ Karamjit Anmol ਨੇ ‘ਐਗਰੀਜ਼ੋਨ’ ਦਾ ਨਵਾਂ ਆਧੁਨਿਕ ਤਕਨੀਕ ਸੁਪਰ ਸੀਡਰ ਕੀਤਾ ਲਾਂਚ

*ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫਾ, ਸੁਪਰਸੀਡਰ ਖਰੀਦਣ ਤੇ 50 ਤੋਂ 80 ਪ੍ਰਤੀਸ਼ਤ ਸਬਸਿਡੀ ਦੇਣ ਦਾ ਨੋਟੀਫਿਕੇਸ਼ਨ ਜਾਰੀ*

Ajay Verma (The Mirror Time)

 ਪਟਿਆਲਾ ;31ਜੁਲਾਈ, ਜੀ ਐਸ ਏ ਇੰਡਸਟਰੀ ਦੌਲਤਪੁਰ ਵਿਖੇ ‘ਐਗਰੀਜ਼ੋਨ’ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਭੰਗੜੇ ਅਤੇ ਗਿੱਧੇ ਨਾਲ ਧੂਮਧਾਮ ਨਾਲ ਮਨਾਇਆ ਗਿਆ ਰੰਗਾਰੰਗ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਤੌਰ ਤੇ ਪੰਜਾਬ ਦੇ ਉੱਘੇ ਕਲਾਕਾਰ ਕਰਮਜੀਤ ਅਨਮੋਲ ਅਤੇ  ਹਰਵਿੰਦਰ ਸਿੰਘ ਵਿਰਕ ਪੀ ਪੀ ਐਸ ਏਆਈਜੀ ਸਟੇਟ ਕ੍ਰਾਈਮ ਪੰਜਾਬ ਨੇ ਸ਼ਿਰਕਤ ਕੀਤੀ।ਰੰਗਾਰੰਗ ਸਮਾਗਮ ਉਪਰੰਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪਰਾਲੀ ਨੂੰ ਅੱਗ ਲਾਉਣ ਵੇਲੇ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਕਿਸਾਨਾਂ ਦੀ ਬਿਜਾਈ ਵੇਲੇ ਲੱਗਣ ਵਾਲੇ ਸਮੇਂ ਅਤੇ ਤੇਲ ਦੀ  ਬੱਚਤ, ਸੂਬੇ ਦੇ ਕਿਸਾਨਾਂ ਦੇ ਤਰੱਕੀ ਵੱਲ ਕਦਮ ਵਧਾਉਂਦੇ ਹੋਏ ‘ਐਗਰੀਜ਼ੋਨ’ ਵੱਲੋਂ ਨਵਾਂ   ਆਧੁਨਿਕ ਤਕਨੀਕ ਸੁਪਰ ਸੀਡਰ ਲਾਂਚ ਕੀਤਾ ਗਿਆ ਜਿਸ ਦੀ ਘੁੰਡ ਚੁਕਾਈ ਕਰਮਜੀਤ ਅਨਮੋਲ ਵੱਲੋਂ ਕੀਤੀ ਗਈ।      

          ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਐਗਰੀਜ਼ੋਨ ਵੱਲੋਂ ਤਿਆਰ ਕੀਤੇ ਜਾ ਰਹੇ ਖੇਤੀ ਸੰਦ ਅੱਜ ਪੂਰੇ ਦੇਸ਼ ਵਿੱਚ ਧੂਮ ਮਚਾ ਰਹੇ ਹਨ ਤੇ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਏ ਹਨ। ਮੈਂ ਵੀ ਇਕ ਕਿਸਾਨ ਹਾਂ ਪਿਛਲੇ ਸਾਲ ਮੈਂ ਵੀ ਐਗਰੀਜ਼ੋਨ ਦਾ ਸੁਪਰ ਸੀਡਰ ਖ਼ਰੀਦਿਆ ਸੀ ਐਗਰੀਜੋਨ ਸੁਪਰ ਸੀਡਰ ਦੀ ਚਲਾਈ ਵੀ ਬਹੁਤ ਵਧੀਆ ਹੈ ਅਤੇ ਟਰੈਕਟਰ ਤੇ ਤੇਲ ਦੀ ਖਪਤ ਵੀ ਬਹੁਤ ਘੱਟ ਹੈ ਇਹ ਕੰਪਨੀ 90 ਪ੍ਰਤੀਸ਼ਤ ਪੁਰਜ਼ੇ ਅੰਦਰ ਹੀ ਬਣਾਉਂਦੀ ਹੈ ਕੰਪਨੀ ਖੇਤੀ ਸੰਦਾਂ ਨੂੰ ਵੇਚਣ ਤੋਂ ਬਾਅਦ ਵਿਚ ਸਰਵਿਸ ਵੀ ਬਹੁਤ ਵਧੀਆ ਉਪਲੱਬਧ ਕਰਵਾਉਂਦੀ ਹੈ।

ਕਰਮਜੀਤ ਅਨਮੋਲ ਨੇ ਕਿਹਾ ਕਿ ਸੁਪਰ ਸੀਡਰ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਵੇਲੇ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਦਾ ਹੈ, ਬਿਜਾਈ ਵੇਲੇ ਲੱਗਣ ਵਾਲੇ ਸਮੇਂ ਅਤੇ ਤੇਲ ਦੀ ਬੱਚਤ,ਇੱਕੋ ਵਾਰ ਵਿੱਚ ਵਹਾਈ ਅਤੇ ਬਜਾਈ,ਇਕ ਮਸ਼ੀਨ ਦੇ  ਖ਼ਰਚੇ ਵਿਚ ਦੋ ਮਸ਼ੀਨਾਂ ਇੱਕ ਸੁਪਰ ਸੀਡਰ ਅਤੇ ਦੂਜਾ ਰੋਟਾਵੇਟਰ,ਫ਼ਸਲ ਦਾ ਦੂਸਰੀ ਬਿਜਾਈ ਦੇ ਤਰੀਕਿਆਂ ਦੇ ਮੁਕਾਬਲੇ ਵਧੇਰੇ/ਬਰਾਬਰ ਝਾੜ, ਜ਼ਿਆਦਾ ਮਸ਼ੀਨਾਂ ਰੱਖਣ ਦੇ ਝੰਜਟ ਤੋਂ ਛੁਟਕਾਰਾ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਸਬਸਿਡੀ 50 ਤੋਂ 80 ਪ੍ਰਤੀਸ਼ਤ ਮੁਹੱਈਆ ਕਰਵਾਈ ਜਾ ਰਹੀ ਹੈ  ਕਿਸਾਨ ਭਰਾਵਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਪਰ ਸੀਡਰ ਖ਼ਰੀਦਣ ਲਈ ਕਿਸਾਨ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ 15 ਅਗਸਤ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਐਗਰੀਜ਼ੋਨ ਦੇ ਸ਼ੋਅਰੂਮ ਜਾ ਜੀ ਐਸ ਏ ਇੰਡਸਟਰੀ (ਐਗਰੀਜ਼ੋਨ) ਦੌਲਤਪੁਰ ਵਿਖੇ ਜਮ੍ਹਾਂ ਕਰਵਾ ਕੇ ਲਾਭ ਉਠਾਉਣ।

ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜੀ ਐਸ ਏ ਇੰਡਸਟਰੀ ਵੱਲੋਂ ਜਿੱਥੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਕਿਸਾਨਾਂ ਦੀ ਤਰੱਕੀ ਲਈ ਬਣਾਏ  ਕਿਸਾਨੀ ਸੰਦਾਂ ਨੇ ਸੂਬੇ ਦੀ ਤਰੱਕੀ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ  ਪਾਇਆ ਹੈ। ਪ੍ਰੋਗਰਾਮ ਦੌਰਾਨ ਐਗਰੀਜ਼ੋਨ ਵੱਲੋਂ ਵੱਖ ਵੱਖ ਸਟੇਟਾਂ ਤੋਂ ਆਏ ਡੀਲਰਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਤ ਵੀ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ  ਐਗਰੀਜ਼ੋਨ (ਜੀ ਐਸ ਏ ਇੰਡਸਟਰੀ)ਦੇ ਐੱਮ ਡੀ ਜਤਿੰਦਰਪਾਲ ਸਿੰਘ ਨੇ ਆਏ ਕਿਸਾਨਾਂ,ਕੰਪਨੀ ਡੀਲਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਅਤੇ ਸੂਬੇ ਦੀ ਤਰੱਕੀ ਲਈ ਕੰਪਨੀ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।   

Spread the love

Leave a Reply

Your email address will not be published. Required fields are marked *

Back to top button